ਡੀਬੀਯੁ ਅਤੇ ਪੀਟੀਪੀਸੀ ਵੱਲੋਂ ਸੈਮੀਨਾਰ-ਕਮ-ਐਵਾਰਡ ਸਮਾਰੋਹ ਦਾ ਐਲਾਨ

ਪੰਜਾਬ

ਮੰਡੀ ਗੋਬਿੰਦਗੜ੍ਹ, 24 ਅਗਸਤ,ਬੋਲੇ ਪੰਜਾਬ ਬਿਊਰੋ:

ਪੰਜਾਬ ਟਰੇਡ ਪ੍ਰਮੋਸ਼ਨ ਕੌਂਸਲ ਜੋ ਦੇਸ਼ ਭਗਤ ਯੂਨੀਵਰਸਿਟੀ ਦੀ ਸਹਿਯੋਗੀ ਨਵੀਂ ਗਠਿਤ ਖੁਦਮੁਖਤਿਆਰ ਉਦਯੋਗਿਕ ਸੰਸਥਾ ਹੈ, ਨੇ ਅੱਜ ਪ੍ਰੈਸ ਕਲੱਬ, ਚੰਡੀਗੜ੍ਹ ਵਿਖੇ ਪ੍ਰੈਸ ਕਾਨਫਰੰਸ ਦੌਰਾਨ ਪੰਜਾਬ ਦੇ ਵਪਾਰ, ਉਦਯੋਗ ਅਤੇ ਨਿਰਯਾਤ ਦੇ ਸਮੁੱਚੇ ਤੰਤਰ ਨੂੰ ਮਜ਼ਬੂਤ ਕਰਨ ਸਬੰਧੀ ਆਪਣਾ ਵਿਜ਼ਨ ਜਾਰੀ ਕੀਤਾ। ਕੌਂਸਲ ਨੇ ਆਪਣੇ ਪਹਿਲੇ ਸੈਮੀਨਾਰ-ਕਮ-ਐਵਾਰਡ ਸਮਾਰੋਹ ਦਾ ਵੀ ਐਲਾਨ ਕੀਤਾ, ਜੋ 8 ਸਤੰਬਰ 2026 ਨੂੰ ਸੈਕਟਰ-26, ਚੰਡੀਗੜ੍ਹ ਸਥਿਤ ਮੈਗਸਿਪਾ ਆਡੀਟੋਰੀਅਮ ਵਿਖੇ ਕਰਵਾਇਆ ਜਾਵੇਗਾ।

ਇਸ ਮੌਕੇ ਪੀਟੀਪੀਸੀ ਦੀ ਚੇਅਰਪਰਸਨ ਸ਼੍ਰੀਮਤੀ ਕੰਚਨ ਸ਼ਰਮਾ ਨੇ ਪੰਜਾਬ ਨੂੰ ਵਿਸ਼ਵ ਪੱਧਰ ’ਤੇ ਪ੍ਰਸਿੱਧ ਵਪਾਰ, ਨਿਵੇਸ਼ ਅਤੇ ਉਦਯੋਗਿਕ ਕੇਂਦਰ ਵਜੋਂ ਸਥਾਪਿਤ ਕਰਨ ਲਈ ਕੌਂਸਲ ਦੇ ਵਿਜ਼ਨ ਨੂੰ ਪੇਸ਼ ਕੀਤਾ। ਪੰਜਾਬ ਫੂਡ ਕਮਿਸ਼ਨ ਦੇ ਚੇਅਰਪਰਸਨ ਸ਼੍ਰੀ ਬਾਲ ਮੁਕੰਦ ਸ਼ਰਮਾ ਨੇ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ, ਨਵੇਂ ਉੱਦਮਾਂ ਅਤੇ ਉੱਦਮੀਆਂ ਨੂੰ ਸਸ਼ਕਤ ਬਣਾਉਣ ਅਤੇ ਉਨ੍ਹਾਂ ਨੂੰ ਸਰਕਾਰੀ ਯੋਜਨਾਵਾਂ, ਬਾਜ਼ਾਰਾਂ ਅਤੇ ਨਿਵੇਸ਼ ਦੇ ਮੌਕਿਆਂ ਤੱਕ ਸੁਗਮ ਪਹੁੰਚ ਪ੍ਰਦਾਨ ਕਰਨ ਲਈ ਪੀਟੀਪੀਸ ਵੱਲੋਂ ਦਿੱਤੇ ਜਾ ਰਹੇ ਮਹੱਤਵ ਨੂੰ ਉਜਾਗਰ ਕੀਤਾ।

ਇਸੇ ਤਰ੍ਹਾਂ ਸਹਿਯੋਗੀ ਦੇਸ਼ ਭਗਤ ਯੂਨੀਵਰਸਿਟੀ ਦੇ ਪ੍ਰਧਾਨ ਡਾ. ਸੰਦੀਪ ਸਿੰਘ ਨੇ ਇਸ ਉਪਰਾਲੇ ਦਾ ਸਵਾਗਤ ਕਰਦਿਆਂ ਟਿਕਾਊ ਉਦਯੋਗਿਕ ਵਿਕਾਸ ਨੂੰ ਉਤਸ਼ਾਹਿਤ ਕਰਨ ਲਈ ਉਦਯੋਗ ਅਤੇ ਸਿੱਖਿਆ ਸੰਸਥਾਵਾਂ ਦਰਮਿਆਨ ਮਜ਼ਬੂਤ ਸਾਂਝ ਦੀ ਲੋੜ ’ਤੇ ਜ਼ੋਰ ਦਿੱਤਾ। ਇਸ ਮੌਕੇ ਪੀਟੀਪੀਸੀ ਦੇ ਸਲਾਹਕਾਰ ਸ੍ਰੀ ਵਿਸ਼ਵ ਬੰਧੂ ਮੋਂਗਾ ਤੋਂ ਇਲਾਵਾ ਸ੍ਰੀ ਐਨ. ਐਸ. ਬਰਾੜ, ਸ੍ਰੀ ਅਰੁਣ ਗਰੋਵਰ ਅਤੇ ਸ੍ਰੀ ਤਰਨਜੀਤ ਸਿੰਘ ਭਮਰਾ ਵੀ ਹਾਜ਼ਰ ਸਨ।

8 ਸਤੰਬਰ ਨੂੰ ਹੋਣ ਵਾਲੇ ਇਸ ਸੈਮੀਨਾਰ ਦਾ ਵਿਸ਼ਾ “ਪੰਜਾਬ ਦੇ ਫੂਡ ਪ੍ਰੋਸੈਸਿੰਗ, ਖ਼ਾਸ ਤੌਰ ’ਤੇ ਫੂਡ ਅਤੇ ਨਿਊਟਰਾਸਿਊਟੀਕਲ MSMEs ਨੂੰ ਉਤਸ਼ਾਹਿਤ ਕਰਨਾ — ਨੀਤੀ, ਪ੍ਰਚਾਰ ਅਤੇ ਤਰੱਕੀ” ਹੋਵੇਗਾ। ਇਸ ਵਿੱਚ ਨੀਤੀ-ਨਿਰਮਾਤਾ, ਉਦਯੋਗ ਜਗਤ ਦੇ ਆਗੂ, MSMEs, ਨਵੇਂ ਉੱਦਮ ਅਤੇ ਅਕਾਦਮਿਕ ਸੰਸਥਾਵਾਂ ਸ਼ਮੂਲੀਅਤ ਕਰਨਗੀਆਂ। ਪ੍ਰੋਗਰਾਮ ਦੌਰਾਨ ਫੂਡ ਪ੍ਰੋਸੈਸਿੰਗ ਲਈ ਸਰਕਾਰੀ ਸਹਾਇਤਾ ਅਤੇ FPOs, SHGs ਅਤੇ ਪੇਂਡੂ ਉੱਦਮੀਆਂ ਦੀ ਭੂਮਿਕਾ ਬਾਰੇ ਤਕਨੀਕੀ ਸੈਸ਼ਨ ਕਰਵਾਏ ਜਾਣਗੇ। ਇਸ ਤੋਂ ਬਾਅਦ ਇੱਕ ਮੋਬਾਈਲ ਐਪਲੀਕੇਸ਼ਨ ਅਤੇ PTPC ਐਕਸੀਲੈਂਸ ਅਵਾਰਡਜ਼ ਦੀ ਸ਼ੁਰੂਆਤ ਕੀਤੀ ਜਾਵੇਗੀ।

ਪਹਿਲੇ ਪੁਰਸਕਾਰ ਸਮਾਰੋਹ ਵਿੱਚ ਸੂਖਮ, ਲਘੂ ਅਤੇ ਦਰਮਿਆਨੇ ਉਦਯੋਗਾਂ, ਨਿਰਯਾਤ ਵਿੱਚ ਉੱਤਮਤਾ ਅਤੇ ਮਹਿਲਾ ਉੱਦਮਤਾ ਦੇ ਖੇਤਰਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲਿਆਂ ਨੂੰ ਸਨਮਾਨਿਤ ਕੀਤਾ ਜਾਵੇਗਾ। ਪੁਰਸਕਾਰਾਂ ਲਈ ਨਾਮਜ਼ਦਗੀਆਂ 19 ਅਗਸਤ 2026 ਤੋਂ ਸ਼ੁਰੂ ਹੋ ਚੁੱਕੀਆਂ ਹਨ ਅਤੇ 2 ਸਤੰਬਰ 2026 ਤੱਕ ਜਾਰੀ ਰਹਿਣਗੀਆਂ। ਇੱਕ ਸੁਤੰਤਰ ਜਿਊਰੀ ਵੱਲੋਂ ਵਿਕਾਸ, ਰੋਜ਼ਗਾਰ ਸਿਰਜਣਾ, ਨਵੀਨਤਾ, ਗੁਣਵੱਤਾ, ਟਿਕਾਊਪਣ, ਕਿਸਾਨਾਂ ਨਾਲ ਸਾਂਝ ਅਤੇ ਨਿਰਯਾਤ ਪ੍ਰਦਰਸ਼ਨ ਸਮੇਤ ਵੱਖ-ਵੱਖ ਮਾਪਦੰਡਾਂ ਦੇ ਆਧਾਰ ’ਤੇ ਨਾਮਜ਼ਦਗੀਆਂ ਦਾ ਮੁਲਾਂਕਣ ਕੀਤਾ ਜਾਵੇਗਾ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।