ਕੇਰਲਾ ਦਾ ਨਾਮ ਬਦਲਿਆ 

ਨੈਸ਼ਨਲ

ਨਵੀਂ ਦਿੱਲੀ, 26 ਅਗਸਤ, ਬੋਲੇ ਪੰਜਾਬ ਬਿਊਰੋ :

ਕੇਂਦਰ ਸਰਕਾਰ ਨੇ ਕੇਰਲਾ ਦਾ ਨਾਮ ਬਦਲ ਦਿੱਤਾ ਹੈ।ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਨਵਾਂ ਨਾਮ 25 ਅਗਸਤ ਨੂੰ ਲਾਗੂ ਹੋਇਆ ਹੈ।ਹੁਣ ਕੇਰਲਾ ਦਾ ਨਾਂ ਬਦਲ ਕੇ ‘ਕੇਰਲਮ’ ਹੋ ਗਿਆ ਹੈ। ਰਾਜ ਦਾ ਨਾਮ ਬਦਲਣ ਦਾ ਬਿੱਲ 11 ਅਗਸਤ ਨੂੰ ਲੋਕ ਸਭਾ ਅਤੇ ਅਗਲੇ ਦਿਨ, 12 ਅਗਸਤ ਨੂੰ ਰਾਜ ਸਭਾ ਦੁਆਰਾ ਪਾਸ ਕੀਤਾ ਗਿਆ ਸੀ।

ਇਸ ਤੋਂ ਬਾਅਦ, ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਬਿੱਲ ਨੂੰ ਆਪਣੀ ਸਹਿਮਤੀ ਦੇ ਦਿੱਤੀ ਸੀ, ਜਿਸ ਨਾਲ ਨਾਮ ਬਦਲਣ ਦਾ ਰਾਹ ਪੱਧਰਾ ਹੋ ਗਿਆ। ਕੇਰਲਾ (ਨਾਮ ਬਦਲੀ) ਐਕਟ, 2026 ਦੇ ਤਹਿਤ, ਰਾਜ ਦੇ ਨਾਮ ਸੰਬੰਧੀ ਸੰਵਿਧਾਨਕ ਉਪਬੰਧਾਂ ਵਿੱਚ ਜ਼ਰੂਰੀ ਸੋਧਾਂ ਕੀਤੀਆਂ ਗਈਆਂ ਹਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।