ਮੁਲਾਜਮ ਅਤੇ ਪੈਨਸ਼ਨਰਜ਼ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਦੇ ਸੱਦੇ ਤੇ ਕੀਤੀ ਗਈ ਵਿਸ਼ਾਲ ਰੈਲੀ ਤੇ ਰੋਸ ਮਾਰਚ

ਪੰਜਾਬ


ਸਮੂਹ ਸਰਕਾਰੀ ਮੁਲਾਜ਼ਮਾਂ ਅਤੇ ਅਧਿਆਪਕ ਸਮੁਹਿਕ ਛੁੱਟੀ ਤੇ ਰਹੇਂ ਤੇ ਸਕੂਲ ਬੰਦ ਰੱਖੇ ਗਏ

ਫ਼ਤਹਿਗੜ੍ਹ ਸਾਹਿਬ,27, ਅਗਸਤ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ);

ਮੁਲਾਜਮ ਤੇ ਪੈਨਸ਼ਨਰਾਂ ਸਾਂਝਾ ਫਰੰਟ ਅਤੇ ਸਾਂਝਾ ਮੁਲਾਜਮ ਮੰਚ ਦੇ ਸੱਦੇ ਤੇ ਸ੍ਰੀ ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੀਆਂ ਸਮੂਹ ਅਧਿਆਪਕ ਜਥੇਬੰਦੀਆਂ ਦੇ ਵਫਦ ਵਲੋਂ ਅੱਜ ਪੰਜਾਬ ਸਰਕਾਰ ਵਿਰੁੱਧ ਸਾਰੇ ਅਦਾਰਿਆਂ ਦੇ ਮੁਲਾਜ਼ਮ ਅਤੇ ਅਧਿਆਪਕ ਵੱਲੋਂ ਸਮੂਹਿਕ ਛੁੱਟੀ ਲੈ ਕੇ ਇਕ ਵਿਸ਼ਾਲ ਧਰਨਾ ਜਿਲਾ ਕੰਪਲੈਕਸ ਅੱਗੇ ਲਗਾਇਆ ਗਿਆ ਇਸ ਦੌਰਾਨ ਵੱਖ ਵੱਖ ਬੁਲਾਰਿਆਂ ਵਲੋਂ ਵਿਸ਼ਾਲ ਰੈਲੀ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਸੂਬੇ ਦੀ ਸਰਕਾਰ ਪਿਛਲੇ ਸਾਢੇ ਚਾਰ ਸਾਲ ਤੋਂ ਮੁਲਾਜਮ, ਪੈਨਸ਼ਨਰਾਂ ਦੇ ਲਈ ਕੁਝ ਵੀ ਨਹੀਂ ਕਰ ਸਕੀ ਮੁਲਾਜਮ, ਪੈਨਸ਼ਨਰਾਂ ਦੀਆਂ ਜਾਇਜ਼ ਮੰਗਾਂ ਅਤੇ ਹੱਕੀ ਮੰਗਾਂ ਜਿਵੇਂ ਕਿ ਪੁਰਾਣੀ ਪੈਨਸ਼ਨ ਬਹਾਲ,18% ਪੈਡਿੰਗ ਡੀ ਏ, ਦੀਆਂ ਕਿਸ਼ਤਾਂ 17/72020 , ਅਤੇ 15/01/2015 ਦੇ ਮੁਲਾਜ਼ਮ ਵਿਰੋਧੀ ਪੱਤਰ ਸਬੰਧੀ,ਏ,ਸੀ,ਪੀ, ਸਕੀਮ ਬਹਾਲ ਕਰਨ ਸਬੰਧੀ ਪੈਨਸ਼ਨਰਾਂ ਦਾ 2,59 ਦਾ ਗੁਣਕ ਲਾਗੂ ਕਰਨ ਮੁਲਾਜਮ ਪੇਂਡੂ ਭੱਤੇ ਸਮੇਤ 37 ਤਰਾਂ ਦੇ ਭੱਤੇ ਬਹਾਲ ਕਰਨ ਸਬੰਧੀ ਕੰਪਿਊਟਰ ਅਧਿਆਪਕ, ਮੈਰੀਟੋਰੀਅਸ ਅਧਿਆਪਕ, ਸਰਵਿਸ ਪੋਰਵਾਈਡਰਾ, ਅਧਿਆਪਕ ਏ,ਆਈ, ਅਧਿਆਪਕ ਨੂੰ ਸਿਖਿਆ ਵਿਭਾਗ ਵਿੱਚ ਲਿਆ ਕੇ ਰੈਗੂਲਰ ਕਰਨ ਸਬੰਧੀ ਮਿਡ, ਡੇ ਮੀਲ ਵਰਕਰਾਂ ਤੇ ਅਤੇ ਮਾਣ ਭੱਤਾ ਵਰਕਰਾਂ ਆਊਟਸੋਰਸਿੰਗ ਮੁਲਾਜ਼ਮਾਂ ਤੇ ਵਿਭਾਗੀ ਤਨਖਾਹ ਸਕੇਲ ਲਾਗੂ ਕੀਤੀ ਜਾਣ ਸਬੰਧੀ, ਟੈਂਟ ਦੀ ਜਬਰੀ ਮੜੀ ਸ਼ਰਤ ਰੱਦ ਕਰਨ ਸਬੰਧੀ ਤੋ ਇਲਾਵਾ ਹੋਰ ਬਹੁਤ ਸਾਰੀਆਂ ਮੰਗਾਂ ਹਨ ਅਤੇ ਜਿਨਾਂ ਨੂੰ ਭਗਵੰਤ ਸਿੰਘ ਮਾਨ ਦੀ ਸਰਕਾਰ ਹੁਣ ਤੱਕ ਨਹੀਂ ਲਾਗੂ ਕਰ ਸਕੀ ਉਹਨਾਂ ਨੇ ਪੰਜਾਬ ਸਰਕਾਰ ਤੋਂ ਦੋਸ਼ ਲਾਉਂਦਿਆਂ ਕਿਹਾ ਕਿ ਮੋਜੂਦਾ ਸਰਕਾਰ ਅਧਿਆਪਕਾਂ ਦੀਆਂ ਵਿਭਾਗੀ ਅਤੇ ਵਿੱਤੀ ਮੰਗਾਂ ਦਾ ਨਿਪਟਾਰਾ ਨਹੀਂ ਕਰਦੀ ਸਗੋਂ ਲਾਰੇ ਲੱਪੇ ਨਾਲ ਸਮਾ ਲੰਘਾਇਆ ਜਾ ਰਿਹਾ ਹੈ।ਕੱੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਦੇ ਨਾਂ ਤੇ ਧੋਖਾ ਕੀਤਾ ਜਾ ਰਿਹਾ ਹੈ ਅੰਤ ਵਿੱਚ ਸਮੂੰਹ ਮੁਲਾਜ਼ਮਾਂ ਪੈਨਸ਼ਨਰਾਂ ਵੱਲੋਂ ਜ਼ਿਲਾ ਕੰਪਲੈਕਸ ਤੋ ਲੈ ਕੇ ਚੋਂਕ ਗੁਰਦੁਆਰਾ ਸ੍ਰੀ ਜੋਤੀ ਸਰੂਪ ਤੱਕ ਰੋਸ ਰੈਲੀ ਕੱਢੀ ਗਈ।
ਇਸ ਮੋਕੇ ਤੇ ਸ ਸੁਖਵਿੰਦਰ ਸਿੰਘ ਚਾਹਲ ਸੂਬਾ ਪ੍ਰਧਾਨ ਜੀਟੀਯੂ ਹਰਜੀਤ ਸਿੰਘ ਤਰਖਾਣ ਮਾਜਰਾ ਪ੍ਰਧਾਨ ਸ਼ਮਸ਼ੇਰ ਸਿੰਘ ਪ੍ਰਧਾਨ,ਜੋਸੀਲ ਤਿਵਾੜੀ ਬਲਤੇਜ ਸਿੰਘ ਪ੍ਰਧਾਨ, ਬਲਜੀਤ ਸਿੰਘ, ਜਸਵਿੰਦਰ ਸਿੰਘ ਆਹਲੂਵਾਲੀਆ, ਲਛਮਣ ਸਿੰਘ ਨਬੀਪੁਰ ੍ਬਲਤੇਜ ਸਿੰਘ, ਹਰਚੰਦ ਸਿੰਘ ਪੰਜੋਲੀ, ਪ੍ਰੀਤਮ ਸਿੰਘ ਨਾਗਰਾ, ਗੁਰਮੇਲ ਸਿੰਘ ਵੇਅਰ ਹਾਊਸ ਲਖਵੀਰ ਸਿੰਘ ਭੱਟੀ ਜ਼ਿਲਾ ਪ੍ਰਧਾਨ ਪੀ,ਐਸ,ਐਮ,ਐਸ,ਯੂ, ਬਰਜਿੰਦਰ ਸਿੰਘ ਜਨਰਲ ਸਕੱਤਰ ਪੀ ਐਸ ਐਮ ਐਸ ਯੂ, ਹਰਜੀਤ ਕੌਰ ਪੰਜੋਲਾ ਕੁਲਵੰਤ ਸਿੰਘ ਢਿੱਲੋਂ, ਰਮੇਸ਼ ਕੁਮਾਰ ਭੜੀ,ਸੰਦੇਹਪਾਲ ਸਿੰਘ, ਨਰਿੰਦਰ ਸਿੰਘ ਚੀਮਾ ਮਨਜੀਤ ਸਿੰਘ ਲਿਬੜਾ ਲਖਵੀਰ ਸਿੰਘ ਸੁਰਜੀਤ ਸਿੰਘ ਮੜੋਲੀ ਹਰਮਿੰਦਰ ਸਿੰਘ ਅਮਲੋਹ ਬਲਬੀਰ ਸਿੰਘ ਬਾਜਵਾ ਜੋਗਾ ਸੁਖਪਾਲ ਸਿੰਘ ਬਾਜਵਾ ਸੁਰਜੀਤ ਸਿੰਘ ਮੋਰਿੰਡਾ, ਅਸ਼ੋਕ ਕੁਮਾਰ,ਰਾਮ ਮੁਰਤੀ ਖਮਾਣੋਂ, ਦਿਲਬਾਰਾ ਸਿੰਘ ਪ੍ਰਧਾਨ ਖਮਾਣੋਂ, ਅਜੈਬ ਸਿੰਘ ਖਮਾਣੋਂ ਸੁਖਦੇਵ ਸਿੰਘ, ਸੁਖਚੈਨ ਸਿੰਘ ਜੱਲਾ,ਉਮ ਪ੍ਰਕਾਸ਼ ਬੱਸੀ ਪਠਾਣਾਂ, ਗੁਰੂ ਮੁੱਖ ਸਿੰਘ ਸੂਬਾ ਜਨਰਲ ਸਕੱਤਰ ਸ਼ਰਨਪ੍ਰੀਤ ਸਿੰਘ, ਦਿਨੇਸ਼ ਕੁਮਾਰ ਪ੍ਰਧਾਨ ਰਛਪਾਲ ਸਿੰਘ ਪ੍ਰਧਾਨ ਰਾਜੇਸ਼ ਕੁਮਾਰ ਅਮਲੋਹ
ਗੁਰਿੰਦਰ ਸਿੰਘ ਗੁਰਮ ਰਜਿੰਦਰ ਪਾਲ ਆਸ਼ੂ ਵਰਮਾ ਡੀ ਸੀ ਦਫਤਰ ਮਨਦੀਪ ਸਿੰਘ ਜਿਮੀ ਪ੍ਰਧਾਨ ਪ੍ਰਭਜੋਤ ਕੌਰ ਸੰਦੀਪ ਕੌਰ ਰਜਿੰਦਰ ਸਿੰਘ ਰਿਜਨ ਜੁਗਤਾਰ ਸਿੰਘ ਹਰਜੀਤ ਸਿੰਘ ਹਿੰਦੂਪੁਰ ਪਿਰਤਪਾਲ ਸਿੰਘ ਬਲਬੀਰ ਸਿੰਘ ਪ੍ਰਕਾਸ਼ ਕੋਰ ਬੇਅੰਤ ਭਾਂਬਰੀ ਆਸ਼ੂਤੋਸ਼ ਧੀਮਾਨ ਰਣਜੀਤ ਸਿੰਘ ਬਰਵਾਲੀ ਗੁਰਿੰਦਰ ਕੋਰ ਅਮਨਦੀਪ ਕੌਰ ਸਰਬਜੀਤ ਕੌਰ ਹਰਵਿੰਦਰ ਸਿੰਘ ਲਾਇਬ੍ਰੇਰੀ ਯੂਨੀਅਨ ਦੀ ਹਰਜੀਤ ਸਿੰਘ ਜੁਨੇਜਾ ਪਰਮਿੰਦਰ ਸਿੰਘ ਨਰਸਿੰਗ ਸਟਾਫ਼ ਜ਼ਿਲਾ ਪ੍ਰਧਾਨ ਦਲ ਵੀਰ ਸਿੰਘ, ਸੁਰਿੰਦਰ ਪਾਲ ਸਿੰਘ ਵੀ ਹਾਜ਼ਰ ਸਨ

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।