ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਨੂੰ 3-1 ਨਾਲ ਹਰਾਇਆ

ਸੰਸਾਰ ਖੇਡਾਂ ਪੰਜਾਬ

ਐਮਸਟਲਵੀਨ 27 ਅਗਸਤ ,ਬੋਲੇ ਪੰਜਾਬ ਬਿਊਰੋ;

ਐਮਸਟਲਵੀਨ ਵਿਚ ਖੇਡੇ ਗਏ ਐੱਫ.ਆਈ.ਐੱਚ. (FIH) ਵਿਸ਼ਵ ਕੱਪ ਦੇ ਪਲੇਅ-ਆਫ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਦੀ ਮਜ਼ਬੂਤ ਟੀਮ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਕੋਚ ਸ਼ੋਡ ਮਾਰਿਨ ਦੀ ਅਗਵਾਈ ਹੇਠ ਖੇਡ ਰਹੀ ਭਾਰਤੀ ਟੀਮ ਨੇ ਆਖਰੀ 17 ਮਿੰਟਾਂ ਵਿੱਚ ਹਮਲਾਵਰ ਖੇਡ ਦਿਖਾਉਂਦਿਆਂ ਤਿੰਨ ਸ਼ਾਨਦਾਰ ਗੋਲ ਦਾਗੇ। ਭਾਰਤ ਵੱਲੋਂ ਇਸ਼ਿਕਾ ਨੇ 43ਵੇਂ ਮਿੰਟ ਵਿੱਚ ਅਤੇ ਨਵਨੀਤ ਕੌਰ ਨੇ 44ਵੇਂ ਤੇ 47ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ, ਜਦਕਿ ਜਰਮਨੀ ਲਈ ਇਕੋ-ਇਕ ਗੋਲ ਲਿਨ ਕ੍ਰਿੰਗਜ਼ ਨੇ 59ਵੇਂ ਮਿੰਟ ਵਿੱਚ ਕੀਤਾ। ਇਸ ਜਿੱਤ ਨਾਲ ਭਾਰਤ ਨੇ ਪਿਛਲੇ 52 ਸਾਲਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ।ਐਮਸਟਲਵੀਨ ਵਿਚ ਖੇਡੇ ਗਏ ਐੱਫ.ਆਈ.ਐੱਚ. (FIH) ਵਿਸ਼ਵ ਕੱਪ ਦੇ ਪਲੇਅ-ਆਫ ਮੁਕਾਬਲੇ ਵਿੱਚ ਭਾਰਤੀ ਮਹਿਲਾ ਹਾਕੀ ਟੀਮ ਨੇ ਜਰਮਨੀ ਦੀ ਮਜ਼ਬੂਤ ਟੀਮ ਨੂੰ 3-1 ਨਾਲ ਹਰਾ ਦਿੱਤਾ ਹੈ। ਇਸ ਸ਼ਾਨਦਾਰ ਜਿੱਤ ਨਾਲ ਭਾਰਤੀ ਟੀਮ ਨੇ ਪੰਜਵਾਂ ਸਥਾਨ ਹਾਸਲ ਕਰ ਲਿਆ ਹੈ।

ਜਾਣਕਾਰੀ ਅਨੁਸਾਰ ਕੋਚ ਸ਼ੋਡ ਮਾਰਿਨ ਦੀ ਅਗਵਾਈ ਹੇਠ ਖੇਡ ਰਹੀ ਭਾਰਤੀ ਟੀਮ ਨੇ ਆਖਰੀ 17 ਮਿੰਟਾਂ ਵਿੱਚ ਹਮਲਾਵਰ ਖੇਡ ਦਿਖਾਉਂਦਿਆਂ ਤਿੰਨ ਸ਼ਾਨਦਾਰ ਗੋਲ ਦਾਗੇ। ਭਾਰਤ ਵੱਲੋਂ ਇਸ਼ਿਕਾ ਨੇ 43ਵੇਂ ਮਿੰਟ ਵਿੱਚ ਅਤੇ ਨਵਨੀਤ ਕੌਰ ਨੇ 44ਵੇਂ ਤੇ 47ਵੇਂ ਮਿੰਟ ਵਿੱਚ ਗੋਲ ਕਰਕੇ ਟੀਮ ਨੂੰ ਮਜ਼ਬੂਤ ਸਥਿਤੀ ਵਿੱਚ ਪਹੁੰਚਾਇਆ, ਜਦਕਿ ਜਰਮਨੀ ਲਈ ਇਕੋ-ਇਕ ਗੋਲ ਲਿਨ ਕ੍ਰਿੰਗਜ਼ ਨੇ 59ਵੇਂ ਮਿੰਟ ਵਿੱਚ ਕੀਤਾ। ਇਸ ਜਿੱਤ ਨਾਲ ਭਾਰਤ ਨੇ ਪਿਛਲੇ 52 ਸਾਲਾਂ ਵਿੱਚ ਆਪਣਾ ਸਭ ਤੋਂ ਵਧੀਆ ਪ੍ਰਦਰਸ਼ਨ ਕਰਦਿਆਂ ਵਿਸ਼ਵ ਕੱਪ ਵਿੱਚ ਪੰਜਵਾਂ ਸਥਾਨ ਹਾਸਲ ਕੀਤਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।