SOI / ABVP ਅਕਾਲੀ ਦਲ ਤੇ ਭਾਜਪਾ ਦੇ ਵਿਦਿਆਰਥੀ ਵਿੰਗਾਂ ਵਿਚਾਲੇ ਗੱਠਜੋੜ

ਚੰਡੀਗੜ੍ਹ

ਚੰਡੀਗੜ੍ਹ 30 ਅਗਸਤ ,ਬੋਲੇ ਪੰਜਾਬ ਬਿਊਰੋ;

ਪੰਜਾਬ ਯੂਨੀਵਰਸਿਟੀ ਕੈਂਪਸ ਵਿੱਚ ਭਲਕੇ 31 ਅਗਸਤ ਨੂੰ ਹੋਣ ਜਾ ਰਹੀਆਂ ਵਿਦਿਆਰਥੀ ਕੌਂਸਲ ਚੋਣਾਂ ਲਈ ਭਾਜਪਾ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਵਿਦਿਆਰਥੀ ਵਿੰਗਾਂ ਏ ਬੀ ਵੀ ਪੀ ਅਤੇ ਐੱਸ ਓ ਆਈ ਦਾ ਗਠਜੋੜ ਹੋ ਗਿਆ ਹੈ।

ਐੱਸ ਓ ਆਈ ਦੇ ਕੌਮੀ ਜਨਰਲ ਸਕੱਤਰ ਜਸ਼ਨਪ੍ਰੀਤ ਸਿੰਘ ਅਤੇ ਏ ਬੀ ਵੀ ਪੀ ਦੇ ਗੌਰਵਵੀਰ ਸਿੰਘ ਸੋਹਲ, ਜਸਕਰਨ ਭੁੱਲਰ, ਪਰਵਿੰਦਰ ਸਿੰਘ ਨੇਗੀ ਸਮੇਤ ਹੋਰ ਅਹੁਦੇਦਾਰਾਂ ਨੇ ਗੱਠਜੋੜ ਹੋਣ ਉਪਰੰਤ ਸੈਕਟਰ 14 ਦੇ ਗੁਰਦੁਆਰਾ ਸਾਹਿਬ ਮੱਥਾ ਟੇਕਿਆ।ਐੱਸ ਓ ਆਈ ਦੇ ਪ੍ਰਧਾਨਗੀ ਉਮੀਦਵਾਰ ਦੇ ਨਾਮਜਦਗੀ ਕਾਗਜ਼ ਅਥਾਰਿਟੀ ਵੱਲੋਂ ਰੱਦ ਕਰ ਦਿੱਤੇ ਜਾਣ ਮਗਰੋਂ ਹੁਣ ਇਹ ਜਥੇਬੰਦੀ ਪ੍ਰਧਾਨਗੀ ਦੀ ਚੋਣ ਨਹੀਂ ਲੜ ਰਹੀ ਜਿਸ ਦੇ ਚਲਦਿਆਂ ਏ ਬੀ ਵੀ ਪੀ ਨੂੰ ਬਿਨਾਂ ਸ਼ਰਤ ਸਮਰਥਨ ਦੇ ਦਿੱਤਾ ਗਿਆ ਹੈ ਅਤੇ ਭਲਕੇ 31 ਅਗਸਤ ਨੂੰ ਹੋਣ ਜਾ ਰਹੀ ਵੋਟਿੰਗ ਵਿੱਚ ਐੱਸ ਓ ਆਈ ਦੇ ਸਮਰਥਕ ਏ ਬੀ ਵੀ ਪੀ ਨੂੰ ਸਹਿਯੋਗ ਦੇਣਗੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।