ਜਮਹੂਰੀ ਕਿਸਾਨ ਸਭਾ ਚੰਡੀਗੜ੍ਹ ਵਿਖੇ ਲੱਗ ਰਹੇ ਮੋਰਚੇ ‘ਚ ਕਰੇਗੀ ਭਰਵੀਂ ਸ਼ਮੂਲੀਅਤ
ਚੰਡੀਗੜ੍ਹ 31 ਅਗਸਤ ,ਬੋਲੇ ਪੰਜਾਬ ਬਿਊਰੋ;
ਜਮਹੂਰੀ ਕਿਸਾਨ ਸਭਾ ਪੰਜਾਬ ਦੀ ਸੂਬਾਈ ਮੀਟਿੰਗ ਜੋ ਕਿ ਸੇਕਟਰ 20 ਕਾਮਰੇਡ ਭਾਗ ਸਿੰਘ ਸੱਜਣ ਭਵਨ ਚੰਡੀਗੜ੍ਹ ਵਿਖੇ ਡਾ. ਸਤਨਾਮ ਸਿੰਘ ਅਜਨਾਲਾ ਦੀ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ ਪੰਜਾਬ ਤੇ ਕਿਸਾਨਾਂ ਦੀਆਂ ਹੱਕੀ ਮੰਗਾਂ ਲਈ ਚੰਡੀਗੜ੍ਹ ਵਿੱਚ 1 ਸਤੰਬਰ ਤੋਂ ਲੱਗ ਰਹੇ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਭਰਵੀਂ ਸ਼ਮੂਲੀਅਤ ਕਰੇਗੀ। ਸਭਾ ਦੀ ਮੀਟਿੰਗ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਨੇ ਆਖਿਆ ਕਿ ਸੰਯੁਕਤ ਕਿਸਾਨ ਮੋਰਚੇ ਵੱਲੋ 1 ਸਤੰਬਰ ਤੋਂ ਲੈ ਕੇ 7 ਸਤੰਬਰ ਤੱਕ ਚੰਡੀਗੜ੍ਹ ਵਿੱਚ ਕਿਸਾਨਾਂ ਦੀ ਮੁੱਖ ਮੰਗਾਂ ਭਾਰਤ ਅਮਰੀਕਾ ਮੁਕਤ ਵਪਾਰ ਸਮਝੌਤਾ ਰੱਦ ਕਰਨ, ਧਰਤੀ ਹੇਠਲੇ ਅਤੇ ਦਰਿਆਵਾਂ ਦੇ ਪਾਣੀਆਂ ਦੂਸ਼ਤ ਹੋਣ ਤੋਂ ਰੋਕਣ ਤੇ ਪਾਣੀਆਂ ਦੀ ਸੰਭਾਲ ਕਰਨ, ਪਾਣੀਆਂ ਤੇ ਪੰਜਾਬ ਦੇ ਹੱਕ ਬਹਾਲ ਕਰਨ, ਖੇਤੀ ਵਿਭਿੰਨਤਾ ਬਣਾਉਣ, ਕਿਸਾਨਾਂ ਦੀਆਂ ਜ਼ਮੀਨਾਂ ਉੱਪਰ ਸੜਕਾਂ ਤੇ ਲੈਡ ਪੂਲਿੰਗ ਨੀਤੀ ਰਾਹੀ ਜਬਰੀ ਕਬਜ਼ਿਆਂ ਦੇ ਵਿਰੋਧ ਵਿੱਚ, ਮਜ਼ਦੂਰਾਂ ਕਿਸਾਨਾਂ ਦੇ ਸਮੂਚੇ ਕਰਜ਼ਿਆਂ ਦੀ ਮੁਆਫ਼ੀ ਤੇ ਬਾਕੀ ਕਿਸਾਨਾਂ ਮਜ਼ਦੂਰਾਂ ਦੀਆਂ ਮੰਗਾਂ ਦੀ ਪ੍ਰਾਪਤੀ ਲਈ ਲੱਗ ਰਹੇ ਲਗਾਤਾਰ ਮੋਰਚੇ ਵਿੱਚ ਜਮਹੂਰੀ ਕਿਸਾਨ ਸਭਾ ਪੰਜਾਬ ਭਰਵੀਂ ਸ਼ਮੂਲੀਅਤ ਕਰੇਗੀ। ਉਹਨਾਂ ਦੱਸਿਆ ਕਿ ਇਸ ਸਬੰਧੀ ਡਿਊਟੀਆ ਦੀ ਵੰਡ ਕਰ ਦਿੱਤੀ ਗਈ ਹੈ। ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦਿੱਤਾ ਜਾ ਰਿਹਾ ਹੈ। ਇਸ ਮੌਕੇ ਤੇ ਸਭਾ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ ਨੇ ਆਖਿਆ ਕਿ ਜਮਹੂਰੀ ਕਿਸਾਨ ਸਭਾ ਵੱਲੋ ਕੋਈ ਕਸਰ ਬਾਕੀ ਨਹੀ ਛੱਡੀ ਜਾਵੇਗੀ ਉਹਨਾਂ ਦੱਸਿਆ ਕਿ ਇਸ ਮੋਰਚੇ ਲਈ ਕਮੇਟੀਆਂ ਬਣਾ ਕੇ ਤਿਆਰੀਆਂ ਤੇਜ਼ ਕਰ ਦਿੱਤੀਆਂ ਗਈਆਂ ਹਨ। ਉਹਨਾਂ ਕਿਹਾ ਕਿ ਇਹ ਮੋਰਚਾ ਕਿਸਾਨਾਂ ਦੀ ਤਾਕਤ ਨੂੰ ਹੋਰ ਵੀ ਵਧਾ ਦੇਵੇਗਾ। ਸੂਬਾ ਪ੍ਰੈੱਸ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਤੇ ਦਰਸਨ ਬੇਲੂ ਮਾਜਰਾ ਨੇ ਆਖਿਆ ਕਿ ਮੋਰਚੇ ਲਈ ਲੋਕਾ ਵਿੱਚ ਭਾਰੀ ਉਤਸ਼ਾਹ ਹੈ। ਇਸ ਮੋਰਚੇ ਲਈ ਪਿੰਡਾਂ ਵਿੱਚੋਂ ਭਰਵਾਂ ਸਹਿਯੋਗ ਮਿਲ ਰਿਹਾ ਹੈ। ਇਸ ਮੌਕੇ ਹੋਰਨਾ ਤੋ ਇਲਾਵਾ ਮੋਹਣ ਸਿੰਘ ਧਮਾਣਾ, ਹਰਪ੍ਰੀਤ ਸਿੰਘ ਬੁਟਾਰੀ, ਰੇਸ਼ਮ ਸਿੰਘ ਫੈਲੋਕੇ, ਵਰਿੰਦਰ ਜੀਤ ਸਿੰਘ ਪੁਰੀ, ਮਨੋਹਰ ਸਿੰਘ ਗਿੱਲ, ਸੰਤੋਖ ਸਿੰਘ ਬਿਲਗਾ, ਮੇਜਰ ਸਿੰਘ ਖੁਰਲਾ ਪੁਰ, ਮੁਖ਼ਤਿਆਰ ਸਿੰਘ ਮੱਲਾ, ਮਨਜੀਤ ਸਿੰਘ ਬੱਗੂ, ਮਲਕੀਤ ਸਿੰਘ ਨਿਆਲ, ਹਰਭਜਨ ਸਿੰਘ, ਹਰਜੀਤ ਸਿੰਘ ਕਾਹਲੋ, ਸੁਖਮਿੰਦਰ ਸਿੰਘ ਧਾਲੀਵਾਲ, ਅਮਰੀਕ ਸਿੰਘ ਮਾਨਸਾ, ਰਾਮ ਸਿੰਘ ਕੈਮਵਾਲਾ ਆਦਿ ਹਾਜ਼ਰ ਸਨ।












