ਅਭਿਨੰਦਨ ਵਰਤਮਾਨ ਨੇ ਭਾਰਤੀ ਹਵਾਈ ਸੈਨਾ ਛੱਡ ਕੇ ਨਿੱਜੀ ਏਅਰਲਾਈਨ ਕੀਤੀ ਜੁਆਇਨ

ਨੈਸ਼ਨਲ

ਨਵੀਂ ਦਿੱਲੀ, 3 ਸਤੰਬਰ, ਬੋਲੇ ਪੰਜਾਬ ਬਿਊਰੋ :

ਭਾਰਤੀ ਹਵਾਈ ਸੈਨਾ ਦੇ ਗਰੁੱਪ ਕੈਪਟਨ ਰਹੇ ਅਤੇ ਵੀਰ ਚੱਕਰ ਪੁਰਸਕਾਰ ਜੇਤੂ ਅਭਿਨੰਦਨ ਵਰਤਮਾਨ ਨੇ ਰਿਟਾਇਰਮੈਂਟ ਲੈ ਲਈ ਹੈ ਅਤੇ ਇੱਕ ਨਿੱਜੀ ਏਅਰਲਾਈਨ ਜੁਆਇਨ ਕਰ ਲਈ ਹੈ। ਅਧਿਕਾਰੀਆਂ ਦੇ ਅਨੁਸਾਰ, ਉਨ੍ਹਾਂ ਨੇ 31 ਮਾਰਚ, 2026 ਨੂੰ ਹਵਾਈ ਸੈਨਾ ਛੱਡ ਦਿੱਤੀ ਸੀ।

ਨਿਊਜ਼ ਏਜੰਸੀ ਪੀਟੀਆਈ ਦੇ ਅਨੁਸਾਰ ਅਭਿਨੰਦਨ ਅਗਸਤ ਤੋਂ ਨਿੱਜੀ ਏਅਰਲਾਈਨ FLY91 ਵਿੱਚ ਸ਼ਾਮਲ ਹੋ ਗਏ ਹਨ। ਉਹ ਉੱਥੇ ਵਪਾਰਕ ਯਾਤਰੀ ਜਹਾਜ਼ਾਂ ਲਈ ਪਾਇਲਟ ਵਜੋਂ ਸੇਵਾ ਨਿਭਾਉਣਗੇ। ਲਗਭਗ ਦੋ ਦਹਾਕਿਆਂ ਤੱਕ ਹਵਾਈ ਸੈਨਾ ਵਿੱਚ ਸੇਵਾ ਕਰਨ ਤੋਂ ਬਾਅਦ ਇਹ ਉਨ੍ਹਾਂ ਦੇ ਕਰੀਅਰ ਵਿੱਚ ਇੱਕ ਨਵਾਂ ਅਧਿਆਇ ਹੈ।

ਜਿਕਰਯੋਗ ਹੈ ਕਿ 27 ਫਰਵਰੀ, 2019 ਨੂੰ ਇੱਕ ਪਾਕਿਸਤਾਨੀ ਐਫ-16 ਲੜਾਕੂ ਜਹਾਜ਼ ਨੂੰ ਡੇਗਣ ਤੋਂ ਬਾਅਦ ਅਭਿਨੰਦਨ ਸੁਰਖੀਆਂ ਵਿੱਚ ਆ ਗਏ ਸਨ। ਇਸ ਦੌਰਾਨ, ਉਨ੍ਹਾਂ ਦਾ ਮਿਗ-21 ਇੱਕ ਮਿਜ਼ਾਈਲ ਨਾਲ ਟਕਰਾ ਗਿਆ ਸੀ, ਜਿਸ ਕਾਰਨ ਉਹ ਬਾਹਰ ਨਿਕਲ ਕੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ (ਪੀਓਕੇ) ਵਿੱਚ ਉਤਰਨ ਲਈ ਮਜਬੂਰ ਹੋ ਗਏ ਸਨ। ਪਾਕਿਸਤਾਨ ਨੇ ਉਨ੍ਹਾਂ ਨੂੰ ਲਗਭਗ 60 ਘੰਟੇ ਹਿਰਾਸਤ ਵਿੱਚ ਰੱਖਣ ਤੋਂ ਬਾਅਦ 1 ਮਾਰਚ, 2019 ਨੂੰ ਭਾਰਤ ਦੇ ਹਵਾਲੇ ਕਰ ਦਿੱਤਾ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।