ਚੰਡੀਗੜ੍ਹ 6 ਸਤੰਬਰ ,ਬੋਲੇ ਪੰਜਾਬ ਬਿਊਰੋ;
ਸੁਪਰੀਮ ਕੋਰਟ ਕੌਲਿਜਿਅਮ ਦੀ ਸਿਫਾਰਸ਼ ਤੋਂ ਇੱਕ ਮਹੀਨੇ ਬਾਅਦ ਕੇਂਦਰ ਸਰਕਾਰ ਨੇ ਸ਼ਨਿਚਰਵਾਰ ਨੂੰ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਕਾਰਜਕਾਰੀ ਮੁੱਖ ਜੱਜ ਜਸਟਿਸ ਅਸ਼ਵਨੀ ਕੁਮਾਰ ਮਿਸ਼ਰਾ ਨੂੰ ਹਾਈ ਕੋਰਟ ਦਾ ਮੁੱਖ ਜੱਜ (Chief Justice) ਨਿਯੁਕਤ ਕਰ ਦਿੱਤਾ ਹੈ। ਕੇਂਦਰ ਸਰਕਾਰ ਨੇ ਸੱਤ ਹੋਰ ਹਾਈ ਕੋਰਟਾਂਵਿਚ ਵੀ ਚੀਫ ਜਸਟਿਸਾਂ ਦੀ ਨਿਯੁਕਤੀ ਕੀਤੀ ਹੈ। ਇਸ ਸਬੰਧੀ ਕੇਂਦਰ ਨੇ ਨੋਟੀਫਿਕੇਸ਼ਨ ਜਾਰੀ ਕਰ ਦਿੱਤਾ ਹੈ। ਜ਼ਿਕਰਯੋਗ ਹੈ ਕਿ ਜਸਟਿਸ ਮਿਸ਼ਰਾ 2 ਜੂਨ 2026 ਤੋਂ ਪੰਜਾਬ ਤੇ ਹਰਿਆਣਾ ਹਾਈ ਕੋਰਟ ਵਿੱਚ ਕਾਰਜਕਾਰੀ ਮੁੱਖ ਜੱਜ ਵਜੋਂ ਸੇਵਾਵਾਂ ਨਿਭਾ ਰਹੇ ਸਨ।
ਕੇਂਦਰੀ ਕਾਨੂੰਨ ਅਤੇ ਨਿਆਂ ਰਾਜ ਮੰਤਰੀ ਅਰਜੁਨ ਰਾਮ ਮੇਘਵਾਲ ਨੇ ਸੋਸ਼ਲ ਮੀਡੀਆ ’ਤੇ ਐਲਾਨ ਕੀਤਾ ਹੈ ਕਿ ਪੰਜਾਬ ਅਤੇ ਹਰਿਆਣਾ ਸਮੇਤ ਕੁੱਲ ਅੱਠ ਹਾਈ ਕੋਰਟਾਂ ਨੂੰ ਨਵੇਂ ਮੁੱਖ ਜੱਜ ਮਿਲੇ ਹਨ। ਪੰਜਾਬ ਤੇ ਹਰਿਆਣਾ ਹਾਈ ਕੋਰਟ ਦੇ ਚੀਫ ਜਸਟਿਸ ਦੀ ਨਿਯੁਕਤੀ ਨੂੰ ਲੈ ਕੇ ਉਡੀਕ ਕੀਤੀ ਜਾ ਰਹੀ ਸੀ ਅਤੇ ਹਾਲ ਹੀ ਵਿੱਚ ਅਸ਼ਵਨੀ ਕੁਮਾਰ ਦੀ ਅਗਵਾਈ ਵਾਲੇ ਬੈਂਚ ਨੇ ਪੰਜਾਬ ਸਰਕਾਰ ਨੂੰ ਮੁਲਾਜ਼ਮਾਂ ਦੇ ਬਕਾਏ ਕਲੀਅਰ ਕਰਨ ਤੱਕ ਬੇਲੋੜੇ ਖਰਚਿਆਂ ਤੋਂ ਗੁਰੇਜ਼ ਕਰਨ ਦਾ ਹੁਕਮ ਵੀ ਦਿੱਤਾ ਸੀ।ਦੇਸ਼ ਦੀਆਂ ਹੋਰ ਹਾਈ ਕੋਰਟਾਂ ਵਿੱਚ ਵੀ ਨਵੇਂ ਮੁੱਖ ਜੱਜਾਂ ਦੀ ਤਾਇਨਾਤੀਇਸ ਨਵੇਂ ਫੇਰਬਦਲ ਤਹਿਤ ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ, ਪਟਨਾ ਹਾਈ ਕੋਰਟ, ਕਲਕੱਤਾ ਹਾਈ ਕੋਰਟ, ਰਾਜਸਥਾਨ ਹਾਈ ਕੋਰਟ, ਬੰਬੇ ਹਾਈ ਕੋਰਟ, ਛੱਤੀਸਗੜ੍ਹ ਹਾਈ ਕੋਰਟ ਅਤੇ ਮੱਧ ਪ੍ਰਦੇਸ਼ ਹਾਈ ਕੋਰਟ ਨੂੰ ਵੀ ਨਵੇਂ ਮੁੱਖ ਜੱਜ ਮਿਲ ਗਏ ਹਨ।
ਵੱਖ-ਵੱਖ ਅਦਾਲਤਾਂ ਦੇ ਨਿਯੁਕਤ ਕੀਤੇ ਗਏ ਮੁੱਖ ਜੱਜਾਂ ਵਿੱਚ ਜਸਟਿਸ ਸੰਜੇ ਕੁਮਾਰ ਅਗਰਵਾਲ (ਰਾਜਸਥਾਨ ਹਾਈ ਕੋਰਟ), ਜਸਟਿਸ ਵੀ. ਕਮੇਸ਼ਵਰ ਰਾਓ (ਪਟਨਾ ਹਾਈ ਕੋਰਟ), ਜਸਟਿਸ ਰਾਵਿੰਦਰ ਵੀ. ਘੁਗੇ (ਕਲਕੱਤਾ ਹਾਈ ਕੋਰਟ), ਜਸਟਿਸ ਐੱਮ.ਸੀ. ਤ੍ਰਿਪਾਠੀ (ਬੰਬੇ ਹਾਈ ਕੋਰਟ), ਜਸਟਿਸ ਅਲਪੇਸ਼ ਯਸ਼ਵੰਤ ਕੋਗਜੇ (ਮੱਧ ਪ੍ਰਦੇਸ਼ ਹਾਈ ਕੋਰਟ), ਜਸਟਿਸ ਡਾ. ਪੁਸ਼ਪਿੰਦਰ ਸਿੰਘ ਭਾਟੀ (ਜੰਮੂ-ਕਸ਼ਮੀਰ ਅਤੇ ਲੱਦਾਖ ਹਾਈ ਕੋਰਟ) ਅਤੇ ਜਸਟਿਸ ਕ੍ਰਿਸ਼ਨਾ ਰਾਮ ਮੋਹਾਪਾਤਰਾ (ਛੱਤੀਸਗੜ੍ਹ ਹਾਈ ਕੋਰਟ) ਸ਼ਾਮਲ ਹਨ।












