ਮੋਹਾਲੀ 7 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਹਾਲੀ 7 ਫੇਜ ਵਿਖੇ ਸ੍ਰੀ ਗੁਰੂ ਰਵੀਦਾਸ ਨੌਜਵਾਨ ਸਭਾ (ਰਿਜ:) ਵੱਲ ਸ਼ੀ ਗੁਰੂ ਰਿਵਦਾਸ ਭਵਨ ਦਾ ਸਥਾਪਨਾ ਦਿਵਸ ਬੜੀ ਸ਼ਰਧਾ ਅਤੇ ਧੂਮਧਾਮ ਨਾਲ ਮਨਾਇਆ ਗਿਆ। ਇਸ ਮੌਕੇ ਤੇ ਸ਼ੀ ਗੁਰੂ ਰਿਵਦਾਸ ਸਾਧੂ ਸੰਪਦਾਇ ਸੋਸਾਇਟੀ ਦੇ ਚੇਅਰਮੈਨ ਪੂਜਨੀਕ 108 ਸੰਤ ਬਾਬਾ ਸਰਵਣ ਦਾਸ ਜੀ ਬੋਹਣ ਪੱਟੀ (ਹੁਿਸ਼ਆਰਪੁਰ) ਵਾਲੇ ਆਪਣੀ ਸੋਸਾਇਟੀ ਦੇ ਮਹਪੁਰਸ਼ ਨਾਲ ਦਰਸ਼ਨ ਦੇਣ ਲਈ ਪਹੁੰਚੇ ਅਤੇ ਸੰਗਤ ਨੂੰ ਗੁਰਬਾਣੀ ਦਾ ਉਪਦੇਸ਼ ਦੇ ਕੇ ਨਿਹਾਲ ਕੀਤਾ। ਪਧਾਨ 108 ਸੰਤ ਬਾਬਾ ਨਿਰਮਲ ਦਾਸ ਜੀ ਦੀ ਥ ਤੇ ਬਾਬਾ ਜੋੜੇ ਵਾਲੇ ਰਾਏਪੁਰ ਰਸੂਲਪੁਰ (ਜਲੰਧਰ) ਵੱਲ ਬੀਬੀ ਸੰਤੋਸ਼ ਜੀ ਨੇ ਹਾਜ਼ਰੀ ਲਗਵਾਈ। ਇਸ ਤ ਇਲਾਵਾ ਬਾਬਾ ਦਲਿਜੰਦਰ ਸਿੰਘ ਜੀ, ਗੁਰਦੁਆਰਾ ਬਾਬਾ ਪੀਤਮ ਦਾਸ ਜੀ, ਸੋਹਾਣਾ, ਸੈਕਟਰ-77, ਮੋਹਾਲੀ, ਬਾਬਾ ਧਰਮਪਾਲ ਜੀ ਮੁੱਖ ਸੇਵਾਦਾਰ ਡੇਰਾ ਸ਼ੇਰ (ਹੁਸ਼ਿਆਰਪੁਰ), ਸਾਤਾ ਕਲਸੀ ਇਸਤਰੀ ਭਲਾਈ ਅਤੇ ਸਿਤਸੰਗ, ਸੋਸਾਇਟੀ ਸ਼ੀ ਗੁਰੂ ਰਿਵਦਾਸ ਭਵਨ ਫੇਜ਼-7 ਮੋਹਾਲੀ ਅਤੇ ਐਡਵੋਕੇਟ ਨਵਜੋਤ ਸਿੰਘ ਕਲਸੀਆ ਦੇ ਜਥਿਆਂ ਤੋਂ ਇਲਾਵਾ ਮੋਹਾਲੀ ਸ਼ਿਹਰ ਦੀਆਂ ਉੱਘੀਆਂ ਸ਼ਖ਼ਸੀਅਤ ਨੇ ਵੀ ਹਾਜ਼ਰੀ ਲਵਾਈ। ਇਹ ਵੀ ਵਰਨਣ ਯੋਗ ਹੋਵੇਗਾ ਕਿ ਮੁਨੀਸਪਲ ਕਾਰਪੋਰੇਸ਼ਨ ਦੇ ਮੇਅਰ ਸ. ਸਰਵਜੀਤ ਸਿੰਘ ਸਮਾਣਾ ਸਾਬਕਾ ਡਿਪਟੀ ਮੇਅਰ ਸ. ਕੁਲਜੀਤ ਸਿੰਘ ਬੇਦੀ ਅਤੇ ਕਸਲਰ ਬੀਬੀ ਅਰਿਵੰਦਰ ਕੌਰ ਫੇਜ਼-2 ਨ ਇਸ ਸਮਾਗਮ ਵਿਚ ਹਾਜ਼ਰੀ ਲਗਵਾਈ। ਮੇਅਰ ਸ਼ਬਰਬਜੀਤ ਸਿੰਘ ਸਮਾਣਾ ਜੀ ਨੇ ਸ਼ੀ ਗੁਰੂ ਰਿਵਦਾਸ ਭਵਨ ਦੇ ਨਾਮ ਤੇ ਫੇਜ਼-7 ਦੀ ਮਾਰਕੀਟ ਦੇ ਸਾਹਮਣੇ ਟ੍ਰੈਫਿਕ ਲਾਈਟ ਵਾਲੇ ਚੌਂਕ ਤੇ ਇਕ ਵਿਸ਼ਾਲ ਗੇਟ ਸਥਾਪਤ ਕਰਨ ਦਾ ਐਲਾਨ ਕੀਤਾ। ਸਭਾ ਦੇ ਪਧਾਨ ਸ਼ੀ ਬਖ਼ਸ਼ੀਸ਼ ਸਿੰਘ ਗੰਗੜ ਨੇ ਸਭਾ ਦੇ ਸਾਰੇ ਇਤਿਹਾਸ ਬਾਰੇ ਦੱਸਦੇ ਹੋਏ ਸਭਾ ਦੀਆਂ ਗਤੀਿਵਧੀਆਂ ਬਾਰੇ ਸੰਗਤ ਨੂੰ ਜਾਣੂ ਕਰਵਾਇਆ। ਸਟੇਜ ਸਕੱਤਰ ਦਾ ਕੰਮ ਸਭਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਮਾਨ ਨੇ ਨਿਭਾਈ। ਇਸ ਮੌਕੇ ’ਤੇ ਭਵਨ ਦੀ ਪਬੰਧਕ ਕਮੇਟੀ ਦੇ ਸਾਰੇ ਮੈਂਬਰ ਹਾਜ਼ਰ ਸਨ। ਪੋਗਰਾਮ ਦੀ ਸਮਾਪਤੀ ਉਪਰੰਤ ਗੁਰੂ ਦਾ ਲੰਗਰ ਅਟੁੱਟ ਵਰਿਤਆ। ਇਹ ਜਾਣਕਾਰੀ ਸਭਾ ਦੇ ਜਨਰਲ ਸਕੱਤਰ ਮਨਜੀਤ ਸਿੰਘ ਮਾਨ ਵੱਲ ਦਿਤੀ ਗਈ।












