ਨਾਮੀ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਕੋਟਭਾਰਾ ਨਹੀਂ ਰਹੇ, ਅੰਤਮ ਸੰਸਕਾਰ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹੋਏ ਹਾਜਰ

ਨੈਸ਼ਨਲ ਪੰਜਾਬ

ਨਵੀਂ ਦਿੱਲੀ, 7 ਸਤੰਬਰ (ਮਨਪ੍ਰੀਤ ਸਿੰਘ ਖਾਲਸਾ):- ਆਪਣੇ ਸਮਿਆਂ ’ਚ ਚਰਚਿਤ ਰਹੇ ਉਘੇ ਵਕੀਲ ਸ੍ਰ. ਬਲਵੰਤ ਸਿੰਘ ਢਿੱਲੋਂ ਅਚਾਨਕ ਅਕਾਲ ਚਲਾਣਾ ਕਰ ਗਏ। ਬਠਿੰਡਾ ਵਿਖੇ ਕੀਤੇ ਉਹਨਾਂ ਦੇ ਅੰਤਮ ਸੰਸਕਾਰ ਮੌਕੇ ਵੱਖ ਵੱਖ ਜਥੇਬੰਦੀਆਂ ਦੇ ਨੁਮਾਇੰਦੇ ਹਾਜਰ ਹੋਏ । ਜ਼ਿਕਰਯੋਗ ਹੈ ਕਿ ਪੰਜਾਬ ’ਚ ਸਿੱਖ ਲਹਿਰ ਦੌਰਾਨ ਉਹਨਾਂ ਨੇ ਵੱਡੀ ਗਿਣਤੀ ’ਚ ਪੀੜ੍ਹਤ ਤੇ ਸਰਗਰਮ ਸਿੱਖ ਨੌਜਵਾਨਾਂ ਨੂੰ ਮੁਫ਼ਤ ਕਾਨੂੰਨੀ ਸਹਾਇਤਾ ਪ੍ਰਦਾਨ ਕਰਕੇ ਕਾਨੂੰਨੀ ਜਿੱਤ ਹਾਸਲ ਕੀਤੀ। ਸ੍ਰੀਮਤੀ ਰਜਿੰਦਰ ਕੌਰ ਭੱਠਲ ਦੇ ਮੁੱਖ ਮੰਤਰੀ ਹੁੰਦਿਆਂ ਉਹਨਾਂ ਇੱਕ ਵੱਡੇ ਸਕੈਨਡਲ ਦਾ ਪਰਦਾਫਾਸ ਕੀਤਾ। ਸ੍ਰ. ਬਲਵੰਤ ਸਿੰਘ ਦੇ ਅੰਤਮ ਸੰਸਕਾਰ ਮੌਕੇ ਉਹਨਾਂ ਦੇ ਪਰਿਵਾਰ ਤੇ ਪੁੱਤਰ ਵਕੀਲ ਵਰਿੰਦਰ ਸਿੰਘ ਢਿੱਲੋਂ, ਵਕੀਲ ਜਤਿੰਦਰ ਸਿੰਘ ਢਿੱਲੋਂ, ਬਾਰ ਐਸੋਸੀਏਸ਼ਨ ਦੇ ਉਪ ਪ੍ਰਧਾਨ ਗੁਲਸਨਦੀਪ ਸਿੰਘ ਸਿੱਧੂ, ਨਸਾ ਮੁਕਤੀ ਗੁਰਮਤਿ ਪ੍ਰਚੰਡ ਲਹਿਰ ਦੇ ਪ੍ਰਮੁੱਖ ਸੇਵਾਦਾਰ ਸ੍ਰ. ਜਸਕਰਨ ਸਿੰਘ ਸਿਵੀਆਂ, ਲੇਖਕ ਬਲਜਿੰਦਰ ਸਿੰਘ ਕੋਟਭਾਰਾ, ਵਕੀਲ ਅਰਸਦੀਪ ਸਿੰਘ ਸਿਵੀਆ, ਬਾਰ ਦੇ ਸਾਬਕਾ ਪ੍ਰਧਾਨ ਕੰਵਲਜੀਤ ਸਿੰਘ ਕੁੱਟੀ, ਲਿਕਇੰਦਰ ਸਿੰਘ ਭਾਈਕਾ, ਵਕੀਲ ਰਣਜੀਤ ਸਿੰਘ ਜਲਾਲ, ਮਹਿੰਦਰ ਸਿੰਘ ਸਿੱਧੂ, ਆਪ ਦੇ ਆਗੂ ਰਾਜੂ ਕੋਟਭਾਰਾ, ਕੇਵਲ ਸਿੰਘ ਕੋਟਭਾਰਾ, ਬੀ.ਕੇ.ਯੂ. ਸਿੱਧੂਪੁਰ ਦੇ ਬਲਦੇਵ ਸਿੰਘ ਰੁਮਾਣਾ, ਸੀਨੀਅਰ ਐਡਵੋਕੇਟ ਮਿੱਠੂ ਰਾਮ ਗੁਪਤਾ, ਬਾਰ ਐਸੋਸੀਏਸਨ ਤਲਵੰਡੀ ਦੇ ਪ੍ਰਧਾਨ ਸਤਿੰਦਰਪਾਲ ਸਿੰਘ ਸਿੱਧੂ, ਹਰਜੀਤ ਸਿੰਘ ਢਿੱਲੋਂ ਤੋਂ ਇਲਾਕੇ ਦੇ ਵੱਡੀ ਗਿਣਤੀ ’ਚ ਵਕੀਲ ਤੇ ਨਾਮੀ ਸਖ਼ਸੀਅਤਾਂ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।