ਮੁਕਤਸਰ, 16 ਸਤੰਬਰ,ਬੋਲੇ ਪੰਜਾਬ ਬਿਊਰੋ:
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੀ 20 ਸਤੰਬਰ ਐਤਵਾਰ ਨੂੰ ਹੋ ਰਹੇ ਸੈਨੇਟ ਚੋਣ ਵਿੱਚ ਉਮੀਦਵਾਰ ਕੰਵਲਜੀਤ ਸਿੰਘ ਦੇ ਹੱਕ ਵਿੱਚ ਵੱਡੀਆਂ ਮੀਟਿੰਗਾਂ ਹੋਈਆਂ। ਮੁਤਕਸਰ ਖੇਤਰ ਵਿੱਚ ਕੰਵਲਜੀਤ ਸਿੰਘ, ਪ੍ਰੋ. ਸੁਸ਼ੀਲ, ਡਾ. ਗੁਰਪ੍ਰੀਤ ਸਿੰਘ, ਡਾ. ਗੁਰਮੀਤ ਕੌਰ ਸੰਧੂ, ਅਧਿਆਪਕ ਸਤੀਸ਼ ਸ਼ਰਮਾ, ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਜਸਮੀਤ ਸਿੰਘ ਬਰਾੜ, ਦੇਵ ਦੀ ਅਗਵਾਈ ਵਿੱਚ ਵੱਖ ਵੱਖ ਟੀਮਾਂ ਨੇ ਸਕੂਲਾਂ ਵਿਚ ਜੇ ਕੇ ਸੈਨੇਟ ਲਈ ਵੋਟਰਾਂ ਨੂੰ ਕੰਵਲਜੀਤ ਸਿੰਘ ਨੂੰ ਸੈਨੇਟ ਵਿਚ ਪਹੁੰਚਾਉਣ ਲਈ ਪਹਿਲੀ ਪਸੰਦ ਵਜੋਂ ਵੋਟ ਪਾਉਣ ਦੀ ਅਪੀਲ ਕੀਤੀ। ਇਸ ਮੌਕੇ ਕੰਵਲਜੀਤ ਸਿੰਘ ਨੇ ਕਿਹਾ ਕਿ ਪਿਛਲੇ ਸਮੇਂ ਸੈਨੇਟ ਨੂੰ ਬਚਾਉਣ ਲਈ ਇਕ ਇਤਿਹਾਸਕ ਸੰਘਰਸ਼ ਲੜਿਆ ਗਿਆ ਹੈ। ਹੁਣ ਸੈਨੇਟ ਵਿੱਚ ਉਨ੍ਹਾਂ ਬੰਦਿਆਂ ਨੂੰ ਭੇਜਣ ਦੀ ਲੋੜ ਹੈ ਜੋ ਸੈਨੇਟ ਵਿੱਚ ਆਪਣੀ ਅਹਿਮ ਭੂਮਿਕਾ ਨਿਭਾਅ ਸਕਣ। ਉਨ੍ਹਾਂ ਇਹ ਵੀ ਕਿਹਾ ਕਿ ਯੂਨੀਵਰਸਿਟੀ ਦੇ ਕੋਰਸਾਂ ਵਿਚੋਂ ਇਤਿਹਾਸ ਨੂੰ ਬਾਹਰ ਕੀਤਾ ਜਾ ਰਿਹਾ ਹੈ, ਅਜਿਹੇ ਹਮਲੇ ਰੋਕਣ ਲਈ ਆਵਾਜ਼ ਬੁਲੰਦ ਕਰਨ ਵਾਲੇ ਲੋਕਾਂ ਨੂੰ ਭੇਜਣਾ ਬਹੁਤ ਜ਼ਰੂਰੀ ਹੈ। ਕੰਵਲਜੀਤ ਸਿੰਘ ਨੇ ਕਿਹਾ ਕਿ ਇਹ ਪਹਿਲੀ ਵਾਰ ਹੈ ਜਦੋਂ ਲੋਕ ਸੈਨੇਟ ਸਬੰਧੀ ਪੂਰੀ ਤਰ੍ਹਾਂ ਜਾਣ ਚੁੱਕੇ ਹਨ ਅਤੇ ਆਪਣੀ ਵੋਟ ਦੀ ਵਰਤੋਂ ਕਰਨ ਸਬੰਧੀ ਉਤਸ਼ਾਹ ਵਿਚ ਹਨ। ਸਥਾਨਕ ਵੋਟਰਾਂ ਵੱਲੋਂ ਕੰਵਲਜੀਤ ਸਿੰਘ ਜਿਤਾਉਣ ਵਾਸਤੇ ਮੁਹਿੰਮ ਚਲਾਈ ਜਾ ਰਹੀ ਤਾਂ ਜੋ ਸਿੱਖਿਆ, ਯੂਨੀਵਰਸਿਟੀ ਨੂੰ ਬਚਾਉਣ ਵਾਸਤੇ ਅਜਿਹੇ ਵਿਅਕਤੀ ਨੂੰ ਸੈਨੇਟ ਵਿੱਚ ਭੇਜਿਆ ਜਾ ਸਕੇ ਜੋ ਬਿਨਾਂ ਕਿਸੇ ਦਬਾਅ ਦੇ ਸੈਨੇਟ ਵਿਚ ਗੱਲ ਚੁੱਕ ਸਕੇ।












