ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਵਾਲੀਬਾਲ ਅਤੇ ਬੈਡਮਿੰਟਨ ਕੋਰਟ ਦਾ ਉਦਘਾਟਨ

ਪੰਜਾਬ

ਭਗਵੰਤ ਸਿੰਘ ਮਾਨ ਦੀ ਸਰਕਾਰ ਪੰਜਾਬ ਨੂੰ ਫਿਰ ਤੋਂ ਤੰਦਰੁਸਤ ਅਤੇ ਰੰਗਲਾ ਪੰਜਾਬ ਬਣਾਉਣ ਲਈ ਕਰ ਰਹੀ ਹੈ ਸੰਜੀਦਗੀ ਨਾਲ ਕੰਮ : ਸਰਬਜੀਤ ਸਿੰਘ ਸਮਾਣਾ

ਮੋਹਾਲੀ 18 ਸਤੰਬਰ ,ਬੋਲੇ ਪੰਜਾਬ ਬਿਊਰੋ;
ਮੋਹਾਲੀ ਨਗਰ ਨਿਗਮ ਦੇ ਮੇਅਰ ਸਰਬਜੀਤ ਸਿੰਘ ਸਮਾਣਾ ਵੱਲੋਂ ਸਰਕਾਰੀ ਹਾਈ ਸਕੂਲ ਮਟੌਰ ਦੇ ਨੇੜੇ ਸੈਕਟਰ 70 ਵਾਲੇ ਪਾਰਕ ਦੇ ਵਿੱਚ ਵਾਲੀਬਾਲ ਕੋਰਟ ਦਾ ਉਦਘਾਟਨ ਕੀਤਾ ਗਿਆ ਇਸ ਮੌਕੇ ਤੇ ਹਰਪਾਲ ਸਿੰਘ ਚੰਨਾ ਡਿਪਟੀ ਮੇਅਰ ਮੋਹਾਲੀ ਨਗਰ ਨਿਗਮ ਉਚੇਚੇ ਤੌਰ ਤੇ ਹਾਜ਼ਰ ਰਹੇ, ਜਦਕਿ ਕਾਰਗਿਲ ਪਾਰਕ ਸੈਕਟਰ -71 ਵਿਖੇ ਵੀ ਹਰਪਾਲ ਸਿੰਘ ਚੰਨਾ- ਡਿਪਟੀ ਮੇਅਰ ਮੋਹਾਲੀ ਨਗਰ ਨਿਗਮ ਦੀ ਮੌਜੂਦਗੀ ਵਿੱਚ ਮੇਅਰ ਸਰਬਜੀਤ ਸਿੰਘ ਸਮਾਣਾ ਹੋਰਾਂ ਦੇ ਵੱਲੋਂ ਬੈਡਮਿੰਟਨ ਕੋਰਟ ਅਤੇ ਫੁਆਰੇ ਦਾ ਉਦਘਾਟਨ ਕੀਤਾ ਗਿਆ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਸਰਬਜੀਤ ਸਿੰਘ ਸਮਾਣਾ- ਮੇਅਰ ਮੋਹਾਲੀ ਨਗਰ ਨਿਗਮ ਹੋਰਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਦੀ ਸਰਕਾਰ ਦੇ ਵੱਲੋਂ ਸੂਬੇ ਵਿੱਚ ਖਿਡਾਰੀਆਂ ਨੂੰ ਲੋੜੀਂਦੇ ਸਮਾਨ ਦੀ ਉਪਲਬਧਤਾ ਕਰਵਾਈ ਜਾ ਰਹੀ ਹੈ, ਤਾਂ ਕਿ ਕੋਈ ਵੀ ਖਿਡਾਰੀ ਆਪਣੀ ਖੇਡ ਕਲਾ ਦਾ ਪ੍ਰਗਟਾਵਾ ਕਰਨ ਤੋਂ ਵਾਂਝਾ ਨਾ ਰਹਿ ਸਕੇ ਅਤੇ ਨੌਜਵਾਨ ਵਰਗ ਨੂੰ ਤੰਦਰੁਸਤੀ ਦੇ ਰਾਹ ਤੋਂ ਤੋਰਿਆ ਜਾ ਸਕੇ , ਉਹਨਾਂ ਕਿਹਾ ਕਿ ਬੈਡਮਿੰਟਨ ਅਤੇ ਵਾਲੀਬਾਲ ਕੋਰਟ ਖਿਡਾਰੀਆਂ ਅਤੇ ਖੇਡ ਪ੍ਰੇਮੀਆਂ ਨੂੰ ਸਮਰਪਿਤ ਕਰ ਦਿੱਤੇ ਗਏ ਹਨ, ਹੁਣ ਖਿਡਾਰੀ ਵਰਗ ਆਪਣੇ ਨੇੜੇ ਦੇ ਖੇਡ ਮੈਦਾਨ ਦੇ ਵਿੱਚ ਜਾ ਕੇ ਆਪਣੀ ਖੇਡ ਕਲਾ ਦੇ ਵਿੱਚ ਵਧੇਰੇ ਨਿਖਾਰ ਲਿਆ ਸਕਣਗੇ, ਮੇਅਰ -ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਇਸ ਤੋਂ ਇਲਾਵਾ ਵੀ ਜਿਸ ਕਿਸੇ ਵੀ ਖਿਡਾਰੀ ਨੂੰ ਕਿਸੇ ਵੀ ਸਮਾਨ ਦੀ, ਕਿਸੇ ਵੀ ਵੇਲੇ ਜਰੂਰਤ ਹੋਵੇ ਤਾਂ ਉਸ ਦੀ ਹਰ ਲੋੜ ਨੂੰ ਸਮੇਂ ਸਿਰ ਪੂਰਾ ਕੀਤਾ ਜਾਵੇਗਾ,

ਉਹਨਾਂ ਕਿਹਾ ਕਿ ਅੱਜ ਮੋਹਾਲੀ ਵਿਧਾਨ ਸਭਾ ਹਲਕੇ ਸਮੇਤ ਸਮੁੱਚੇ ਪੰਜਾਬ ਦੇ ਅੰਦਰ ਵੱਡੇ ਪੱਧਰ ਤੇ ਖੇਡ ਮੇਲੇ ਆਯੋਜਿਤ ਹੋ ਰਹੇ ਹਨ, ਜੋ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਬਦੌਲਤ ਹਨ, ਸਰਬਜੀਤ ਸਿੰਘ ਸਮਾਣਾ ਹੋਰਾਂ ਕਿਹਾ ਕਿ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਵੱਲੋਂ ਜੋ- ਜੋ ਗਰੰਟੀੀਆਂ ਅਤੇ ਜੋ -ਜੋ ਵਾਅਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਵੱਲੋਂ ਵਿਧਾਨ ਸਭਾ ਚੋਣਾਂ ਵਿੱਚ ਲੋਕਾਂ ਦੀ ਕਚਹਿਰੀ ਵਿੱਚ ਜਾ ਕੇ ਦਿੱਤੇ ਗਏ ਸਨ, ਉਹਨਾਂ ਨੂੰ ਇੱਕ-ਇੱਕ ਕਰਕੇ ਪੂਰਾ ਕਰ ਲਿਆ ਗਿਆ ਹੈ, ਹੁਣ ਉਸ ਤੋਂ ਵੀ ਅਗਾਹ ਜਾਂਦੇ ਹੋਏ ਪੰਜਾਬ ਫਿਰ ਤੋਂ ਵਿਕਾਸ ਦੇ ਰਾਹ ਤੁਰ ਪਿਆ ਹੈ, ਅਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣ ਦੇ ਲਈ ਸਿਰ ਤੋੜ ਯਤਨ ਜਾਰੀ ਹਨ। ਅਤੇ ਨਸ਼ਿਆਂ ਦੇ ਵਪਾਰੀਆਂ ਉੱਤੇ ਸਖਤੀ ਨਾਲ ਸ਼ਿਕੰਜਾ ਕੱਸਿਆ ਜਾ ਰਿਹਾ ਹੈ,ਇਸ ਮੌਕੇ ਤੇ ਡਿਪਟੀ ਮੇਅਰ ਮੋਹਾਲੀ ਨਗਰ ਨਿਗਮ- ਹਰਪਾਲ ਸਿੰਘ ਚੰਨਾ , ਬੱਚਨ ਸਿੰਘ ਬੋਪਾਰਾਏ ਕੌਂਸਲਰ , ਗੁਰਪ੍ਰੀਤ ਕੌਰ ਪਤਨੀ ਰਣਦੀ ਰਣਦੀਪ ਸਿੰਘ, ਕੁਲਵਿੰਦਰ ਕੌਰ ਪਤਨੀ ਦਰਸ਼ਨ ਸਿੰਘ, , ਕੌਂਸਲਰ ਗੁਰਜੀਤ ਸਿੰਘ , ਰਜਿੰਦਰ ਕੁਮਾਰ ਐਕਸੀਅਨ, , ਰਾਜਵੀਰ ਸਿੰਘ ਜਈ, ਰਾਤੇਸ਼ ਐਸ.ਡੀ.ਓ., ਤਰਲੋਚਨ ਸਿੰਘ , , ਮਨਦੀਪ ਮਟੌਰ , ਸੁਰਿੰਦਰ ਛਿੰਦਾ , ਮਨਜੀਤ ਖ਼ਾਨ ,ਕਮਲਪ੍ਰੀਤ ਸਿੰਘ, ਸੁਦਾਗਰ ਖਾਨ, ਨਵਜੋਤ ਸਿੰਘ, ਸੋਨੂ ਮਟੋਰ , H•S ਮਨਿਹਾਸ, ਮਨਜੋਤ ਸਿੰਘ, ਸਤਾਰ ਖਾਨ, ਕਰਨਲ ਢਿਲੋਂ, ਵਿਸ਼ਵਪ੍ਰੀਤ ਸਿੰਘ ਵੀ ਹਾਜ਼ਰ ਸਨ,

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।