ਪੀ ਡਬਲਿਊ ਡੀ ਅਧਿਕਾਰੀ ਸੁੱਤੇ ਕੁੰਭ ਕਰਨ ਦੀ ਨੀਂਦ,ਟੁੱਟੀ ਪੁਲੀ ਉਡੀਕ ਰਹੀ ਹੈ ਹਾਦਸਾ!

ਪੰਜਾਬ

ਖਮਾਣੋ, 20 ਸਤੰਬਰ, ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋ) ;

ਪਿੰਡ ਰਤਨਗੜ੍ਹ ਤੋਂ ਮਨੈਲੀ ਦੀ ਲਿਕ ਸੜਕ ਤੇ ਪੀ ਡਬਲਿਊ ਡੀ ਭਵਨ ਤੇ ਮਾਰਗ ਵਿਭਾਗ ਦੀ ਡਵੀਜ਼ਨ ਸ੍ਰੀ ਫਤਿਹਗੜ੍ਹ ਸਾਹਿਬ ਵੱਲੋਂ ਬਣਾਈ ਪੁਲੀ ਕੁਝ ਮਹੀਨਿਆਂ ਬਾਅਦ ਹੀ ਟੁੱਟ ਗਈ, ਪੁਲੀ ਇੰਨੀ ਵਧੀਆ ਹਾਲਤ ਵਿੱਚ ਬਣਾਈ ਗਈ ਸੀ ਕਿ ਵਿੱਚੋਂ ਸਰੀਆ, ਸੀਮਿੰਟ ,ਬਜਰੀ, ਰੇਤਾ ਸਭ ਅਲੱਗ ਅਲੱਗ ਹੋ ਗਏ, ਇਲਾਕੇ ਦੇ ਰਾਹਗੀਰਾਂ ਨੇ ਲੋਕਾਂ ਨੂੰ ਹਾਦਸੇ ਤੋਂ ਬਚਣ ਲਈ ਦਰਖਤ ਕੱਟ ਕੇ ਨਿਸ਼ਾਨੀ ਲਾਈ ਹੋਈ ਹੈ। ਪਿੰਡ ਰਤਨਗੜ੍ਹ ਦੇ ਵਸਨੀਕ ਮਿਸਤਰੀ ਜਗਤਾਰ ਸਿੰਘ ਜੱਗਾ ਨੇ ਦੱਸਿਆ ਕਿ ਪਿੰਡ ਬਦੇਸ਼ਾਂ ਤੋਂ ਖਮਾਣੋ ਨੂੰ ਜਾਂਦਾ ਰੋਡ ਦੀ ਬੰਦ ਹੋਣ ਕਰਕੇ ਚਮਕੌਰ ਸਾਹਿਬ ਤੋਂ ਜਿਨਾਂ ਲੋਕਾਂ ਨੇ ਖਮਾਣੋ ਨੂੰ ਜਾਣਾ ਹੁੰਦਾ ਹੈ ਤਾਂ ਉਹ ਰਤਨਗੜ੍ਹ ਤੋਂ ਮਨੈਲੀ ਨੂੰ ਹੋ ਕੇ ਜਾਂਦੇ ਹਨ, ਟੂਟੀ ਪੁਲੀ ਦੇ ਕਾਰਨ ਇੱਥੇ ਕੋਈ ਵੀ ਹਾਦਸਾ ਵਾਪਰ ਸਕਦਾ ਹੈ, ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਬਲਾਕ ਖਮਾਣੋ ਦੇ ਪ੍ਰਧਾਨ ਬਹਾਦਰ ਸਿੰਘ ਜਨਰਲ ਸਕੱਤਰ ਕਸ਼ਮੀਰ ਸਿੰਘ ਰਤੋਂ ਨੇ ਜਿਲਾ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਟੁੱਟੀ ਪੁਲੀ ਦੀ ਤਰੂੰਤ ਮੁਰੰਮਤ ਕਰਾਈ ਜਾਵੇ, ਤਾਂ ਜੋ ਕੋਈ ਹਾਦਸਾ ਨਾ ਵਾਪਰ ਸਕੇ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।