ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

ਚੰਡੀਗੜ੍ਹ ਪੰਜਾਬ

ਫਰਜ਼ੀ DSP ਰੇਪ ਕੇਸ ’ਚ ਗ੍ਰਿਫ਼ਤਾਰ, 6 ਸਾਲ ਪੁਰਾਣੇ ਮਾਮਲੇ ’ਚ ਕਾਰਵਾਈ

ਖੰਨਾ, 27 ਸਤੰਬਰ ,ਬੋਲੇ ਪੰਜਾਬ ਬਿਊਰੋ;

ਲੁਧਿਆਣਾ ਦੇ ਖੰਨਾ ਵਿੱਚ ਪੁਲਿਸ ਨੇ ਖੁਦ ਨੂੰ DSP ਦੱਸਣ ਵਾਲੇ ਇੱਕ ਵਿਅਕਤੀ ਨੂੰ ਮਹਿਲਾ ਨਾਲ ਜਬਰ-ਜਨਾਹ ਦੇ ਕਰੀਬ 6 ਸਾਲ ਪੁਰਾਣੇ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਹੈ। ਮੁਲਜ਼ਮ ਦੀ ਪਛਾਣ ਪਿੰਡ ਕੱਦੋਂ ਵਾਸੀ ਕਰਨਵੀਰ ਸ਼ਰਮਾ ਵਜੋਂ ਹੋਈ ਹੈ। ਲੰਬੇ ਸਮੇਂ ਤੋਂ ਅਦਾਲਤ ਵਿੱਚ ਪੇਸ਼ ਨਾ ਹੋਣ ਕਾਰਨ ਉਸ ਨੂੰ ਭਗੌੜਾ ਐਲਾਨਿਆ ਗਿਆ ਸੀ।

ਪੁਲਿਸ ਮੁਤਾਬਕ ਕਰਨਵੀਰ ਪੁਲਿਸ ਦੀ ਵਰਦੀ ਪਾ ਕੇ ਸਮਾਜਿਕ ਅਤੇ ਹੋਰ ਜਨਤਕ ਸਮਾਗਮਾਂ ਵਿੱਚ ਸ਼ਾਮਲ ਹੁੰਦਾ ਸੀ। ਜਾਂਚ ਵਿੱਚ ਸਾਹਮਣੇ ਆਇਆ ਕਿ ਉਸ ਨੇ ਕਥਿਤ ਤੌਰ ’ਤੇ ਫਰਜ਼ੀ ਪੁਲਿਸ ਅਧਿਕਾਰੀ ਦੀ ਪਛਾਣ ਦੀ ਵਰਤੋਂ ਕਰਕੇ ਇੱਕ ਮਹਿਲਾ ਨੂੰ ਝਾਂਸੇ ਵਿੱਚ ਲਿਆ। ਇਸ ਮਾਮਲੇ ਵਿੱਚ ਸਾਲ 2020 ਵਿੱਚ ਉਸ ਖ਼ਿਲਾਫ਼ ਜਬਰ-ਜਨਾਹ ਦੀ FIR ਦਰਜ ਕੀਤੀ ਗਈ ਸੀ। ਪੁਲਿਸ ਹੁਣ ਮੁਲਜ਼ਮ ਤੋਂ ਪੁੱਛਗਿੱਛ ਕਰਕੇ ਉਸ ਨਾਲ ਸਬੰਧਤ ਪੁਰਾਣੇ ਮਾਮਲਿਆਂ ਅਤੇ ਫਰਜ਼ੀ ਪਛਾਣ ਦੀ ਵਰਤੋਂ ਬਾਰੇ ਜਾਣਕਾਰੀ ਇਕੱਠੀ ਕਰ ਰਹੀ ਹੈ।

ਕਰਨਵੀਰ ਸ਼ਰਮਾ ਦਾ ਨਾਮ 2024 ਵਿੱਚ ਜੰਮੂ-ਕਸ਼ਮੀਰ ਦੇ ਇੱਕ ਮਾਮਲੇ ਵਿੱਚ ਵੀ ਸਾਹਮਣੇ ਆਇਆ ਸੀ। ਸ੍ਰੀਨਗਰ ਪੁਲਿਸ ਨੇ ਉਸ ਨੂੰ ਇੱਕ ਹੋਰ ਵਿਅਕਤੀ ਨਾਲ ਪੁਲਿਸ ਦੀ ਵਰਦੀ ਵਿੱਚ ਨਹਿਰੂ ਪਾਰਕ ਇਲਾਕੇ ਵਿੱਚ ਘੁੰਮਦੇ ਹੋਏ ਕਾਬੂ ਕੀਤਾ ਸੀ। ਪੁੱਛਗਿੱਛ ਦੌਰਾਨ ਉਨ੍ਹਾਂ ਤੋਂ ਪਛਾਣ ਅਤੇ ਦਸਤਾਵੇਜ਼ ਮੰਗੇ ਗਏ, ਜਿਸ ਤੋਂ ਬਾਅਦ ਉਸ ਦੀ ਪੁਲਿਸ ਅਧਿਕਾਰੀ ਹੋਣ ਦੀ ਪਛਾਣ ਸ਼ੱਕੀ ਪਾਈ ਗਈ ਸੀ।

ਜਾਂਚ ਵਿੱਚ ਉਸ ਵੱਲੋਂ ਕਥਿਤ ਤੌਰ ’ਤੇ ਫਰਜ਼ੀ DSP ਬਣ ਕੇ ਘੁੰਮਣ ਦੀ ਗੱਲ ਸਾਹਮਣੇ ਆਈ ਸੀ। ਉਸ ਦੇ ਨਾਲ ਮੌਜੂਦ ਵਿਅਕਤੀ ਖ਼ਿਲਾਫ਼ ਵੀ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਸੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।