ਖੇਡਾਂ ਵਤਨ ਪੰਜਾਬ ਦੀਆਂ 2026-27
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 6 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਕਰਵਾਈਆ ਜਾ ਰਹੀਆਂ ਖੇਡਾਂ ਵਤਨ ਪੰਜਾਬ ਦੀਆਂ 2026-27 ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਚੌਥੇ ਅਤੇ ਪੰਜਵੇਂ (ਆਖਰੀ ਦਿਨ) ਦੇ ਖੇਡ ਮੁਕਾਬਲਿਆਂ ਵਿੱਚ ਮੁਕਾਬਲੇਬਾਜ਼ੀ ਦਾ ਪੱਧਰ ਹੋਰ ਵੀ ਉੱਚਾ ਦੇਖਣ ਨੂੰ ਮਿਲਿਆ। ਵੱਖ-ਵੱਖ ਖੇਡ ਵੈਨਿਊਜ਼ ਵਿੱਚ ਖਿਡਾਰੀਆਂ ਨੇ ਆਪਣੀ ਤਾਕਤ, ਹੁਨਰ ਅਤੇ ਰਣਨੀਤੀ ਦਾ ਬਿਹਤਰੀਨ ਪ੍ਰਦਰਸ਼ਨ ਕਰਦਿਆਂ ਮੁਕਾਬਲਿਆਂ ਨੂੰ ਰੋਮਾਂਚਕ ਬਣਾਇਆ।
ਚੌਥੇ ਦਿਨ ਦੇ ਮੁਕਾਬਲਿਆਂ ਵਿੱਚ ਐਥਲੈਟਿਕਸ ਗੇਮ ਦੇ ਨਤੀਜੇ ਸ਼ਾਨਦਾਰ ਰਹੇ ਅੰਡਰ-17 ਵਿੱਚ 400 ਮੀਟਰ ਈਵੈਂਟ ਵਿੱਚ ਰੌਣਕ ਪੁੱਤਰ ਸ੍ਰੀ ਸਰਵਨ ਕੁਮਾਰ ਨੇ ਪਹਿਲਾ ਸਥਾਨ, ਕੁਲਨੂਰ ਸਿੰਘ ਪੁੱਤਰ ਸ੍ਰੀ ਹਰਪ੍ਰੀਤ ਸਿੰਘ ਮੋਹਾਲੀ ਨੇ ਦੂਸਰਾ ਸਥਾਨ, ਦੀਪਕ ਕੁਮਾਰ ਪੁੱਤਰ ਸ੍ਰੀ ਰਾਜੇਸ਼ ਵਿਸ਼ਵਾਸ ਝੰਜੇੜੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਇਸ ਤਰ੍ਹਾ ਉਮਰ ਵਰਗ 41-60 ਸਾਲ ਵਿੱਚ ਮਨਮੋਹਨ ਸਿੰਘ ਡੇਰਾਬਸੀ ਨੇ ਪਹਿਲਾ, ਸੁਰਿੰਦਰਪਾਲ ਸਿੰਘ ਖਰੜ ਨੇ ਦੂਜਾ ਅਤੇ ਮਨਜੀਤ ਸਿੰਘ ਡੇਰਾਬਸੀ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਚੌਥੇ ਦਿਨ ਦੇ ਕਬੱਡੀ ਦੇ ਮੁਕਾਬਲੇ ਵੀ ਬੜੇ ਰੋਮਾਂਚਕ ਰਹੇ ਕਬੱਡੀ ਦੀ ਟੀਮ ਵਿੱਚ ਲਾਲੜੂ ਨੇ ਗੋਲਡ ਮੈਡਲ, ਯੂਥ ਕਲੱਬ ਫਤਿਹਗੜ੍ਹ ਨੇ ਸਿਲਵਰ ਅਤੇ ਸੀ ਜੀ ਸੀ ਲਾਡਰਾਂ ਨੇ ਬਰੌਂਜ ਮੈਡਲ ਪ੍ਰਾਪਤ ਕੀਤੀ। ਤੈਰਾਕੀ ਦੇ ਮੁਕਾਬਲਿਆਂ ਵਿੱਚ ਅੰਡਰ-14 ਲੜਕਿਆਂ ਦੀ ਟੀਮ ਵਿੱਚ ਈਵੈਂਟ ਬੈਕ ਸਟਰੋਕ ਵਿੱਚ ਨਦਰਬੀਰ ਸਿੰਘ ਨੇ ਪਹਿਲਾ ਸਥਾਨ, ਹਰਲਵ ਸਿੰਘ ਨੇ ਦੂਸਰਾ ਸਥਾਨ ਤੇ ਸਮਰਪ੍ਰਤਾਪ ਸਿੰਘ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।
ਜ਼ਿਲ੍ਹਾ ਪੱਧਰੀ ਟੂਰਨਾਮੈਂਟ ਦੇ ਅੱਜ ਪੰਜਵੇਂ ਅਤੇ ਆਖਰੀ ਦਿਨ ਬਾਸਕਟਬਾਲ ਤੇ ਫੁੱਟਬਾਲ ਦੇ ਮੁਕਾਬਲੇ ਕਰਵਾਏ ਗਏ ਅਤੇ ਇਹਨਾਂ ਮੁਕਾਬਲਿਆਂ ਵਿੱਚ ਖਿਡਾਰੀਆਂ ਵਿਚਕਾਰ ਆਖ਼ਰੀ ਪਲਾਂ ਤੱਕ ਸਖ਼ਤ ਟੱਕਰ ਦੇਖਣ ਨੂੰ ਮਿਲੀ। ਨੌਜਵਾਨ ਖਿਡਾਰੀਆਂ ਵੱਲੋਂ ਦਿਖਾਈ ਗਈ ਲਗਨ ਅਤੇ ਖੇਡ ਪ੍ਰਤੀ ਸਮਰਪਣ ਨੇ ਖੇਡ ਮੈਦਾਨਾਂ ਵਿੱਚ ਇੱਕ ਨਵਾਂ ਜੋਸ਼ ਪੈਦਾ ਕੀਤਾ। ਇਸ ਤਰ੍ਹਾਂ ਅੱਜ ਦੇ ਨਤੀਜੇ ਵੀ ਸ਼ਾਨਦਾਰ ਰਹੇ। ਫੁੱਟਬਾਲ ਦੇ ਮੁਕਾਬਲਿਆਂ ਵਿੱਚ ਚੀਤਾ ਐਫ ਸੀ ਟੀਮ ਨੇ ਸੇਮਰੋਕ ਸਕੂਲ ਦੀ ਟੀਮ ਨੂੰ 02 ਅੰਕਾਂ ਨਾਲ ਹਰਾਇਆ, ਖਾਲਸਾ ਅਕੈਡਮੀ ਨੇ ਸਿੰਘਪੁਰਾ ਟੀਮ ਨੂੰ 04 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ।
ਇਸ ਤਰ੍ਹਾ ਲੜਕੀਆਂ ਦੀ ਟੀਮ ਵਿੱਚ ਉਮਰ ਵਰਗ ਅੰਡਰ-14 ਦੀ ਟੀਮ ਵਿੱਚ ਬੀ ਐਸ ਐਚ ਆਰਿਆ ਨੇ ਪ੍ਰਭ ਆਸਰਾ ਨੂੰ 04 ਅੰਕਾਂ ਨਾਲ ਹਰਾ ਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ। ਸੇਮਰੋਕ ਸਕੂਲ ਨੇ ਸਿੰਘਪੁਰਾ ਦੀ ਟੀਮ ਨੂੰ 01 ਅੰਕ ਨਾਲ ਹਰਾਇਆ। ਖੇਲੋਂ ਇੰਡੀਆਂ ਅੰਡਰ-14 ਦੀ ਟੀਮ ਨੇ ਓਕ੍ਰਿਜ (Orkridge) ਨੂੰ 03 ਅੰਕਾਂ ਨਾਲ ਹਰਾ ਕੇ ਜਿੱਤ ਪ੍ਰਾਪਤ ਕੀਤੀ ਅਤੇ ਇਸ ਤਰ੍ਹਾਂ ਹੀ ਖਾਲਸਾ ਅਕੈਡਮੀ ਨੇ ਚੀਤਾ ਐਫ ਸੀ ਟੀਮ ਨੂੰ 02 ਅੰਕਾਂ ਨਾਲ ਹਰਾਇਆ।
ਮੁਕਾਬਲਿਆਂ ਦੇ ਸਮਾਪਤੀ ਮੌਕੇ ਸ਼ਾਨਦਾਰ ਪ੍ਰਦਰਸ਼ਨ ਕਰਨ ਵਾਲੇ ਖਿਡਾਰੀਆਂ ਨੂੰ ਸਨਮਾਨਿਤ ਕਰਦਿਆਂ ਉਹਨਾਂ ਦੀ ਹੌਂਸਲਾ ਅਫਜਾਈ ਕੀਤੀ ਗਈ। ਇਸ ਤਰ੍ਹਾਂ ਹਾਰ-ਜਿੱਤ ਤੋਂ ਉੱਪਰ ਉੱਠ ਕੇ ਖਿਡਾਰੀਆਂ ਨੇ ਖੇਡ ਨੂੰ ਖੇਡ ਦੀ ਭਾਵਨਾ ਨਾਲ ਖੇਡਦਿਆਂ “ਖੇਡਾਂ ਵਤਨ ਪੰਜਾਬ ਦੀਆਂ” ਦੇ ਮਕਸਦ ਨੂੰ ਸਾਰਥਕ ਕੀਤਾ। ਜ਼ਿਲ੍ਹਾ ਪੱਧਰੀ ਮੁਕਾਬਲੇ ਹੁਣ ਆਪਣੇ ਅਹਿਮ ਪੜਾਅ ਵੱਲ ਵਧ ਰਹੇ ਹਨ ।
ਅੰਤ ਵਿੱਚ ਜਿਲ੍ਹਾ ਖੇਡ ਅਫਸਰ ਐਸ ਏ ਐਸ ਨਗਰ ਮਿਸ ਉਮੇਸ਼ਵਰੀ ਸ਼ਰਮਾ ਵੱਲੋਂ ਕਿਹਾ ਗਿਆ ਕਿ ਮੈਚਾਂ ਵਿੱਚ ਖਿਡਾਰੀਆਂ ਵੱਲੋਂ ਕੀਤੀ ਜਾ ਰਹੀ ਮਿਹਨਤ ਅਤੇ ਬਿਹਤਰ ਪ੍ਰਦਰਸ਼ਨ ਇਹ ਦਰਸਾਉਂਦਾ ਹੈ ਕਿ ਪੰਜਾਬ ਦੀ ਨੌਜਵਾਨ ਪੀੜ੍ਹੀ ਖੇਡਾਂ ਦੇ ਖੇਤਰ ਵਿੱਚ ਨਵੀਂ ਉਚਾਈਆ ਛੂਹਣ ਲਈ ਪੂਰੀ ਤਰ੍ਹਾ ਤਿਆਰ ਹੈ ।











