‘ਖੇਡਾਂ ਵਤਨ ਪੰਜਾਬ ਦੀਆਂ-2026-27’ ਦੇ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਦੇ ਦੂਜੇ ਦਿਨ ਖਿਡਾਰਨਾਂ ਨੇ ਦਿਖਾਈ ਸ਼ਾਨਦਾਰ ਖੇਡ ਪ੍ਰਤਿਭਾ

ਚੰਡੀਗੜ੍ਹ ਪੰਜਾਬ

ਸਾਹਿਬਜ਼ਾਦਾ ਅਜੀਤ ਸਿੰਘ ਨਗਰ, 12 ਅਕਤੂਬਰ ,ਬੋਲੇ ਪੰਜਾਬ ਬਿਊਰੋ;

ਪੰਜਾਬ ਸਰਕਾਰ ਖੇਡ ਵਿਭਾਗ ਵੱਲੋਂ ਕਰਵਾਈਆਂ ਜਾ ਰਹੀਆਂ ‘ਖੇਡਾਂ ਵਤਨ ਪੰਜਾਬ ਦੀਆਂ 2026-27’ ਦੇ ਰਾਜ ਪੱਧਰੀ ਖੇਡ ਮੁਕਾਬਲਿਆਂ ਦੌਰਾਨ ਅੱਜ ਰਾਜ ਪੱਧਰੀ ਕਰਾਟੇ ਮੁਕਾਬਲਿਆਂ ਦੇ ਦੂਜੇ ਦਿਨ ਵੱਖ-ਵੱਖ ਉਮਰ ਅਤੇ ਭਾਰ ਵਰਗਾਂ ਵਿੱਚ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ।

ਇਹਨਾਂ ਮੁਕਾਬਲਿਆ ਵਿੱਚ ਅੱਜ ਲੜਕੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆ ਕਈ ਅਹਿਮ ਪੁਜੀਸ਼ਨਾ ਹਾਸਿਲ ਕੀਤੀਆ। ਅੱਜ ਦੇ ਨਤੀਜਿਆ ਵਿੱਚ ਅੰਡਰ-14 ਸਾਲ,18 ਕਿਲੋਗਰਾਮ ਤੋਂ ਘੱਟ ਭਾਰ ਵਰਗ ਵਿੱਚ ਜਸਲੀਨ ਮਿੱਤਲ ਬਠਿੰਡਾ ਨੇ ਪਹਿਲਾ ,ਆਲੀਆ ਪਟਿਆਲਾ ਨੇ ਦੂਸਰਾ ਅਤੇ ਮਨਵੀਰ ਕੌਰ ਤਰਨਤਾਰਨ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ। ਅੰਡਰ -14 ਸਾਲ -22 ਕਿਲੋ ਵਿੱਚ ਮਹਿਕ ਪਟਿਆਲਾ ਨੇ ਪਹਿਲਾ ਜਸਮੀਤ ਕੌਰ ਮਾਨਸਾ ਨੇ ਦੂਸਰਾ ਤਮੰਨਾ ਸੰਗਰੂਰ ਨੇ ਤੀਸਰਾ ਅਤੇ ਚਰਨਜੀਤ ਕੌਰ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ 26 ਕਿਲੋ ਭਾਰ ਵਰਗ ਵਿੱਚ ਸੁਖਪ੍ਰੀਤ ਕੌਰ ਮਾਨਸਾ ਨੇ ਪਹਿਲਾ ,ਅਵਨੀਤ ਕੌਰ ਪਟਿਆਲਾ ਨੇ ਦੁਸਰਾ ,ਰਾਜਦੀਪ ਕੌਰ ਸੰਗਰੂਰ ਨੇ ਤੀਸਰਾ ਅਤੇ ਗੁਨਤਾਸ ਕੌਰ ਬਰਨਾਲਾ ਨੇ ਚੌਥਾ ਸਥਾਨ ਪ੍ਰਾਪਤ ਕਰਕੇ ਜਿੱਤ ਹਾਸਿਲ ਕੀਤੀ ।ਇਸੇ ਤਰ੍ਹਾ ਹੀ 34 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਦਮਨਕੀਰਤ ਕੌਰ ਐਸ ਏ ਐਸ ਨਗਰ ਨੇ ਪਹਿਲਾ ਏਂਜਲ ਜਲੰਧਰ ਨੇ ਦੂਸਰਾ ,ਦਿਸਿਕਾ ਮਹਿਰਾ ਗੁਰਦਾਸਪੁਰ ਨੇ ਤੀਸਰਾ ਅਤੇ ਤਰਨਪ੍ਰੀਤ ਕੌਰ ਪਟਿਆਲਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

ਕੁੜੀਆਂ ਦੇ ਕਰਾਟੇ ਮੁਕਾਬਲੇ (ਅੰਡਰ-17 ਸਾਲ, 32 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ) ਵਿੱਚ ਸਮਰਿਤੀ ਸ਼ਰਮਾ-ਪਠਾਨਕੋਟ ਨੇ ਪਹਿਲਾ ਜੈਸ਼ਮੀਨ ਕੌਰ ਬਰਨਾਲਾ ਨੇ ਦੂਜਾ , ਚੰਚਲ ਫਾਜ਼ਿਲਕਾ ਨੇ ਤੀਸਰਾ ਅਤੇ ਰੋਸ਼ਨੀ ਅੰਮ੍ਰਿਤਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ।ਇਸ ਤਰ੍ਹਾ ਕੁੜੀਆਂ ਦੇ ਕਰਾਟੇ ਮੁਕਾਬਲੇ (ਅੰਡਰ-17 ਸਾਲ, 36 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ) ਰੁਹਾਨੀ ਸ਼ਰਮਾ ਪਠਾਨਕੋਟ ਨੇ ਪਹਿਲਾ ,ਹਰਸ਼ਿਤਾ ਲੁਧਿਆਣਾ ਨੇ ਦੂਸਰਾ, ਦੀਪਕਾ ਪਾਲ ਐਸ.ਏ.ਐਸ. ਨਗਰ ਨੇ ਤੀਸਰਾ ਅਤੇ ਸਿਫਾ ਰੂਪਨਗਰ ਨੇ ਚੌਥਾ ਸਥਾਨ ਹਾਸਿਲ ਕੀਤਾ ।

ਇਸ ਤਰ੍ਹਾ ਅੰ -17 ਵਿੱਚ -44 ਕਿਲੋ ਵਿੱਚ ਦਿਲਪ੍ਰੀਤ ਕੌਰ ਨੇ ਪਹਿਲਾ ,ਗੁੰਜਨ ਗੁਰਦਾਸਪੁਰ ਨੇ ਦੂਜਾ ,ਕਮਲਪ੍ਰੀਤ ਕੌਰ ਮਲੇਰਕੋਟਲਾ ਨੇ ਤੀਸਰਾ ਅਤੇ ਜੀਆ ਰਿਨਵਾ ਬਠਿੰਡਾ ਨੇ ਚੌਥਾ ਸਥਾਨ ਹਾਸਿਲ ਕਰ ਕੇ ਜਿੱਤ ਪ੍ਰਾਪਤ ਕੀਤੀ ਅਤੇ ਅੰ -17 ਸਾਲ , 48 ਕਿਲੋਗ੍ਰਾਮ ਤੋਂ ਘੱਟ ਭਾਰ ਵਰਗ ਵਿੱਚ ਏਂਜਲ ਆਸ਼ਿਜ਼ਾ ਨੇ ਗੋਲਡ ,ਸ਼ੁਖਮਨਪ੍ਰੀਤ ਕੌਰ ਨੇ ਸਿਲਵਰ ,ਰਜਵੀਰ ਕੌਰ ਬਰਨਾਲਾ ਨੇ ਬਰੌਂਜ ਅਤੇ ਅੰਸਿਕਾ ਸਿੰਘ ਫਤਿਹਗੜ੍ਹ ਸਾਹਿਬ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।

21-30 ਸਾਲ ਉਮਰ ਵਰਗ ਵਿੱਚ ਭਾਰ 45 ਕਿਲੋਗ੍ਰਾਮ ਵਿੱਚ ਹਰਸ਼ਦੀਪ ਕੌਰ ਸੰਗਰੂਰ ਨੇ ਪਹਿਲਾ ,ਜਸਵਿੰਦਰ ਕੌਰ ਪਟਿਆਲਾ ਨੇ ਦੂਸਰਾ ,ਗਰੀਮਾ ਅੰਮ੍ਰਿਤਸਰ ਨੇ ਤੀਸਰਾ ਅਤੇ ਮਨੀਸ਼ਾ ਕੁਮਾਰੀ ਬਠਿੰਡਾ ਨੇ ਚੌਥਾ ਸ਼ਥਾਨ ਪ੍ਰਾਪਤ ਕੀਤਾ ਅਤੇ 50 ਕਿਲੋਗ੍ਰਾਮ ਭਾਰ ਵਰਗ ਵਿੱਚ ਪ੍ਰਭਜੋਤ ਕੌਰ ਤਰਨਤਾਰਨ ਨੇ ਪਹਿਲਾ ,ਨੀਸ਼ੂ ਜਲੰਧਰ ਨੇ ਦੂਸਰਾ ,ਚਰਨਜੀਤ ਕੌਰ ਮਾਨਸਾ ਨੇ ਤੀਸਰਾ ਅਤੇ ਹਰਪ੍ਰੀਤ ਕੌਰ ਅੰਮ੍ਰਿਤਸਰ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।55 ਕਿਲੋਗ੍ਰਾਮ ਭਾਰ ਵਿੱਚ ਕੋਮਲ ਕੌਰ ਅਮ੍ਰਿਤਸਰ ਨੇ ਪਹਿਲਾ ,ਨੇਹਾ ਜਲੰਧਰ ਨੇ ਦੂਸਰਾ ,ਸਲਵਿੰਦਰ ਕੌਰ ਫਿਰੋਜਪੁਰ ਨੇ ਤੀਸਰਾ ਅਤੇ ਮਨਦੀਪ ਕੌਰ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ 68 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਕਮਲਜੀਤ ਕੌਰ ਅੰਮ੍ਰਿਤਸਰ ਨੇ ਪਹਿਲਾ ,ਸਾਵੀ ਜਲੰਧਰ ਨੇ ਦੂਸਰਾ ,ਸੁਖਮਨੀ ਰਾਣੀ ਫਿਰੋਜਪੁਰ ਨੇ ਤੀਸਰਾ ਅਤੇ ਪਰਮਿੰਦਰ ਕੌਰ ਪਟਿਆਲਾ ਨੇ ਤੀਸਰਾ ਸਥਾਨ ਪ੍ਰਾਪਤ ਕੀਤਾ ।

31-40 ਉਮਰ ਵਰਗ ਵਿੱਚ 61 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਪਰਮਿੰਦਰ ਕੌਰ ਪਟਿਆਲਾ ਨੇ ਪਹਿਲਾ ,ਮੀਨੂੰ ਰਾਣੀ ਬਠਿੰਡਾ ਨੇ ਦੂਸਰਾ ਅਤ ਮਨਦੀਪ ਕੌਰ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਸ਼ਥਾਨ ਪ੍ਰਾਪਤ ਕੀਤਾ , 68 ਕਿਲੋ ਤੋਂ ਘੱਟ ਭਾਰ ਵਰਗ ਵਿੱਚ ਸੁਮਨ ਕੁਮਾਰੀ ਲ਼ੁਧਿਆਣਾ ਨੇ ਪਹਿਲਾ ,ਗਗਨਦੀਪ ਕੌਰ ਮਾਨਸਾ ਨੇ ਦੂਸਰਾ ,ਸ਼ੁਸਮਾ ਰਾਣੀ ਸ੍ਰੀ ਮੁਕਤਸਰ ਸਾਹਿਬ ਨੇ ਤੀਸਰਾ ਅਤੇ ਮਨੀਸ਼ਾ ਸਤੀਸ਼ ਯਾਦਵ ਬਠਿੰਡਾ ਨੇ ਚੌਥਾ ਸਥਾਨ ਪ੍ਰਾਪਤ ਕੀਤਾ ।
ਇਸ ਮੌਕੇ ਏਸ਼ੀਅਨ ਖੇਡਾਂ-2026-27 ਵਿੱਚ ਅਥਲੈਟਿਕਸ ਮੁਕਾਬਲਿਆਂ ਵਿੱਚ ਭਾਗ ਲੈਣ ਵਾਲੀ ਖਿਡਾਰਨ ਨਿਹਾਰਿਕਾ ਵਿਸ਼ਿਸ਼ਟ ਅਤੇ ਖੇਡ ਵਿਭਾਗ ਮੁੱਖ ਦਫਤਰ ਵੱਲੋਂ ਖੇਡਾਂ ਸੁਪਰਵੀਜਨ ਟੀਮ ਵਿੱਚੋਂ ਸ੍ਰੀ ਅਕਸੈ ਕੁਮਾਰ ਅਤੇ ਗਗਨਦੀਪ ਸਿੰਘ ਅਕਾਊਂਟੈਂਟ ਵੱਲੋਂ ਮੈਡਲ ਜੇਤੂ ਖਿਡਾਰੀਆਂ ਨੂੰ ਸਨਮਾਨਿਤ ਕੀਤਾ ਗਿਆ। ਉਨ੍ਹਾਂ ਨੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਦੀ ਸ਼ਲਾਘਾ ਕਰਦਿਆਂ ਉਨ੍ਹਾਂ ਨੂੰ ਭਵਿੱਖ ਵਿੱਚ ਵੀ ਇਸੇ ਤਰ੍ਹਾਂ ਮਿਹਨਤ, ਲਗਨ ਅਤੇ ਦ੍ਰਿੜ੍ਹ ਇਰਾਦੇ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ।

ਇਸ ਮੌਕੇ ਜ਼ਿਲ੍ਹਾ ਖੇਡ ਅਫ਼ਸਰ ਵੱਲੋਂ ਖਿਡਾਰੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਵਧਾਈ ਦਿੱਤੀ ਗਈ ਅਤੇ ਭਵਿੱਖ ਵਿੱਚ ਹੋਰ ਮਿਹਨਤ ਤੇ ਲਗਨ ਨਾਲ ਖੇਡਾਂ ਵਿੱਚ ਅੱਗੇ ਵਧਣ ਲਈ ਪ੍ਰੇਰਿਤ ਕੀਤਾ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।