ਮੀਡੀਆ ਕਰਮੀਆਂ ਨੂੰ ਥਾਣਿਆਂ ਵਿੱਚ ਡੱਕਣ ਦੀ ਕੀਤੀ ਜ਼ੋਰਦਾਰ ਕੀਤੀ
ਸ੍ਰੀ ਚਮਕੌਰ ਸਾਹਿਬ,12, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਇਫਟੂ ਦੇ ਸੱਦੇ ਤੇ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਿਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਪ੍ਰਧਾਨ ਬਲਵਿੰਦਰ ਸਿੰਘ ਸਿਮਰੂ ਦੀ ਪ੍ਰਧਾਨਗੀ ਹੇਠ ਲੇਬਰ ਚੌਂਕ ਵਿਖੇ ਦਿੱਲੀ ਪੁਲਿਸ ਪ੍ਰਸ਼ਾਸਨ ਵੱਲੋਂ ਵਿਦਿਆਰਥੀਆਂ ,ਪੱਤਰਕਾਰਾਂ ਬੁੱਧੀਜੀਵੀਆਂ, ਕਿਸਾਨਾਂ ਨੌਜਵਾਨਾਂ ਤੇ ਜਬਰ ਕਰਕੇ ਥਾਣਿਆਂ ਵਿੱਚ ਡੱਕਣ ਵਿਰੁੱਧ ਮੋਦੀ ਸਰਕਾਰ ਦੀ ਅਰਥੀ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਯੂਨੀਅਨ ਦੇ ਜਰਨਲ ਸਕੱਤਰ ਮਿਸਤਰੀ ਮਨਮੋਹਨ ਸਿੰਘ ਕਾਲਾ ਨੇ ਦੱਸਿਆ ਕਿ ਮਜ਼ਦੂਰਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਇਫਟੂ ਦੇ ਜ਼ਿਲ੍ਹਾ ਸਕੱਤਰ ਮੁਲਾਗਰ ਸਿੰਘ ਖਮਾਣੋ,ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ , ਸੁਰਿੰਦਰ ਸਿੰਘ ਨੇ ਕਿਹਾ ਕਿ ਭਾਰਤ ਦਾ ਸੰਵਿਧਾਨ ਲੋਕਾਂ ਨੂੰ ਬੋਲਣ ਦੀ, ਵਿਚਾਰ ਪ੍ਰਗਟਾਵੇ ਦੀ ਅਤੇ ਹਰ ਕਿਸਮ ਦੇ ਜਬਰ ਖਿਲਾਫ ਆਵਾਜ਼ ਬੁਲੰਦ ਕਰਨ ਦੇ ਬੁਨਿਆਦੀ ਅਧਿਕਾਰ ਦਿੰਦਾ ਹੈ, ਇਹਨਾਂ ਅਧਿਕਾਰਾਂ ਤਹਿਤ ਹੀ ਸਮੁੱਚੇ ਲੋਕ ਮੁਖ ਚੋਣ ਕਮਿਸ਼ਨ ਦੇ ਅਸਤੀਫੇ ਦੀ ਮੰਗ ਕਰ ਰਹੇ ਹਨ ,ਕਿਉਂਕਿ ਚੋਣ ਕਮਿਸ਼ਨ ਨੇ ਲੋਕਾਂ ਦਾ ਬੁਨਿਆਦੀ ਹੱਕ ਵੋਟ ਦੇ ਅਧਿਕਾਰ ਨੂੰ ਵੀ ਖਤਮ ਕਰਕੇ ਫਾਸ਼ੀਵਾਦੀ ਨੀਤੀਆਂ ਨੂੰ ਲਾਗੂ ਕਰਕੇ ਕਾਰਪੋਰੇਟਰਾਂ ਦਾ ਪੱਖ ਪੂਰਨ ਰਿਹਾ ਹੈ। ਲੋਕ ਆਪਣੇ ਬੁਨਿਆਦੀ ਹੱਕ ਨੂੰ ਹਾਸਲ ਕਰਨ ਲਈ ਸੰਘਰਸ਼ਾਂ ਦੀ ਰਾਹ ਤੇ ਤੁਰ ਰਹੇ ਹਨ ਪ੍ਰੰਤੂ ਕੇਂਦਰ ਸਰਕਾਰ ਇਹਨਾਂ ਤੇ ਅੰਗਰੇਜ਼ਾਂ ਤੂੰ ਵੀ ਅੱਗੇ ਲੰਘ ਕੇ ਜਬਰ ਕਰ ਰਹੀ ਹੈ ਇਥੋਂ ਤੱਕ ਲੋਕਤੰਤਰ ਦੇ ਚੌਥੇ ਥੰਮ ਮੀਡੀਆ ਕਰਮੀਆਂ ਨੂੰ ਵੀ ਨਹੀਂ ਬਖਸ਼ਿਆ ਗਿਆ । ਇਹਨਾਂ ਕਿਹਾ ਕਿ ਜਬਰ ਨਾਲ ਲੋਕਾ ਦੀ ਆਵਾਜ਼ ਨੂੰ ਨਹੀਂ ਦੱਬਿਆ ਜਾ ਸਕਦਾ। ਜਬਰ ਦੀ ਨੀਤੀ ਲਾਗੂ ਕਰਕੇ ਮੋਦੀ ਸਰਕਾਰ ਆਪਣੇ ਪਤਨ ਦੇ ਰਾਹ ਪੈ ਚੁੱਕੀ ਹੈ। ਇਸ ਰੋਸ਼ ਪ੍ਰਦਰਸ਼ਨ ਵਿੱਚ ਪ੍ਰਵਾਸੀ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਸ਼ਾਮਿਲ ਹੋਏ । ਇਸ ਮੌਕੇ ਅਜੈਬ ਸਿੰਘ ਸਮਾਣਾ, ਦਲਜੀਤ ਸਿੰਘ ਬਿੱਟੂ, ਸੁਰਿੰਦਰ ਸਿੰਘ ,ਗੁਲਾਬ ਚੰਦ ਚੌਹਾਨ , ਓਕਾਰ ਸਿੰਘ, ਜਸਵੀਰ ਸਿੰਘ ਜੱਸੀ, ਹਨੁਮਾਨ ਯਾਦਵ, ਗੁਰਮੇਲ ਸਿੰਘ, ਜੀਵਨ ਸਿੰਘ , ਕਮਲਜੀਤ ਸਿੰਘ, ਜਸਵੰਤ ਸਿੰਘ, ਕਸਤੂਰੀ ਲਾਲ ਬੇਲਾ ਆਦਿ ਹਾਜ਼ਰ ਸਨ।












