ਨਵੀਂ ਦਿੱਲੀ, 13 ਅਕਤੂਬਰ, ਬੋਲੇ ਪੰਜਾਬ ਬਿਊਰੋ :
ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਛੇ ਰਾਜਾਂ ਲਈ ਰਾਜਪਾਲਾਂ ਦੀ ਨਿਯੁਕਤੀ ਦਾ ਐਲਾਨ ਕੀਤਾ ਹੈ।
ਰਾਸ਼ਟਰਪਤੀ ਭਵਨ ਵੱਲੋਂ ਜਾਰੀ ਇੱਕ ਪ੍ਰੈਸ ਨੋਟ ਅਨੁਸਾਰ, ਓਮ ਪ੍ਰਕਾਸ਼ ਮਾਥੁਰ ਨੂੰ ਕੇਰਲ, ਸੁਧਾ ਯਾਦਵ ਨੂੰ ਕਰਨਾਟਕ, ਬ੍ਰਜ ਮੋਹਨ ਰਾਮ ਨੂੰ ਓਡੀਸ਼ਾ, ਦੁਸ਼ਯੰਤ ਗੌਤਮ ਨੂੰ ਸਿੱਕਮ, ਰਾਜੇਂਦਰ ਵਿਸ਼ਵਨਾਥ ਆਰਲੇਕਰ ਨੂੰ ਤਾਮਿਲਨਾਡੂ ਅਤੇ ਡਾ. ਢਾਲ ਸਿੰਘ ਨੂੰ ਉੱਤਰਾਖੰਡ ਦਾ ਰਾਜਪਾਲ ਨਿਯੁਕਤ ਕੀਤਾ ਗਿਆ ਹੈ।
ਇਹ ਨਿਯੁਕਤੀਆਂ ਉਸ ਮਿਤੀ ਤੋਂ ਲਾਗੂ ਹੋਣਗੀਆਂ ਜਦੋਂ ਸਬੰਧਤ ਰਾਜਪਾਲ ਆਪਣੇ ਅਹੁਦੇ ਦਾ ਚਾਰਜ ਸੰਭਾਲਣਗੇ।












