BSF ਤੇ ਪੰਜਾਬ ਪੁਲਿਸ ਵਲੋਂ ਸਾਬਕਾ ਕਾਂਗਰਸੀ ਵਿਧਾਇਕ ਦਾ ਗੰਨਮੈਨ ਅਫ਼ੀਮ ਸਣੇ ਕਾਬੂ 

ਚੰਡੀਗੜ੍ਹ ਪੰਜਾਬ

ਫਿਰੋਜ਼ਪੁਰ, 21 ਅਕਤੂਬਰ, ਬੋਲੇ ਪੰਜਾਬ ਬਿਊਰੋ :

ਜ਼ੀਰਾ (ਫਿਰੋਜ਼ਪੁਰ) ਤੋਂ ਸਾਬਕਾ ਕਾਂਗਰਸੀ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਸਮੇਤ ਤਿੰਨ ਵਿਅਕਤੀਆਂ ਨੂੰ ਬੀ.ਐੱਸ.ਐੱਫ. (BSF) ਅਤੇ ਪੁਲਿਸ ਨੇ ਅਫੀਮ ਸਮੇਤ ਗ੍ਰਿਫ਼ਤਾਰ ਕੀਤਾ ਹੈ। ਇਹ ਗ੍ਰਿਫ਼ਤਾਰੀਆਂ ਮੰਗਲਵਾਰ ਸ਼ਾਮ ਨੂੰ ਤਰਨ ਤਾਰਨ ਦੇ ਸਰਹੱਦੀ ਇਲਾਕੇ ਵਿੱਚ ਹੋਈਆਂ।

ਉਨ੍ਹਾਂ ਕੋਲੋਂ ਇੱਕ ਬੋਲੇਰੋ ਗੱਡੀ ਅਤੇ 525 ਗ੍ਰਾਮ ਅਫੀਮ ਬਰਾਮਦ ਕੀਤੀ ਗਈ ਹੈ। ਰਿਪੋਰਟਾਂ ਅਨੁਸਾਰ, ਸ਼ਾਮ ਕਰੀਬ 5:00 ਵਜੇ ਸਰਹੱਦੀ ਖੇਤਰ ਵਿੱਚ ਬੀ.ਐੱਸ.ਐੱਫ. ਅਤੇ ਖਾਲੜਾ ਪੁਲਿਸ ਦੀ ਟੀਮ ਵੱਲੋਂ ਬੀ.ਓ.ਪੀ. (ਬਾਰਡਰ ਆਊਟਪੋਸਟ) ਮੰਗਲੀ ਨੇੜੇ ਤਲਾਸ਼ੀ ਮੁਹਿੰਮ ਚਲਾਈ ਗਈ ਸੀ, ਜਿਸ ਦੌਰਾਨ ਇਨ੍ਹਾਂ ਤਿੰਨਾਂ ਵਿਅਕਤੀਆਂ ਨੂੰ ਅਫੀਮ ਸਮੇਤ ਕਾਬੂ ਕੀਤਾ ਗਿਆ।

ਗ੍ਰਿਫ਼ਤਾਰ ਕੀਤੇ ਗਏ ਵਿਅਕਤੀਆਂ ਦੀ ਪਛਾਣ ਅਮਰਜੀਤ ਸਿੰਘ (ਪਿੰਡ ਸੁਲਾਯਣੀ, ਫਿਰੋਜ਼ਪੁਰ), ਕੁਲਦੀਪ ਸਿੰਘ (ਸਨੇਰ ਰੋਡ, ਜ਼ੀਰਾ) ਅਤੇ ਜਗਬੀਰ ਸਿੰਘ (ਪਿੰਡ ਬੁਈਆਂ, ਫਿਰੋਜ਼ਪੁਰ) ਵਜੋਂ ਹੋਈ ਹੈ। ਅਮਰਜੀਤ ਸਿੰਘ ਪੰਜਾਬ ਪੁਲਿਸ ਦਾ ਮੁਲਾਜ਼ਮ ਹੈ ਅਤੇ ਸਾਬਕਾ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਦੇ ਗੰਨਮੈਨ ਵਜੋਂ ਤਾਇਨਾਤ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।