ਸਾਂਝੇ ਸੰਘਰਸ਼ਾਂ ਵਿੱਚ ਵੱਡੀ ਗਿਣਤੀ ਚ ਫੀਲਡ ਮੁਲਾਜ਼ਮ ਹੋਣਗੇ ਸ਼ਾਮਿਲ
ਕੁਰਾਲੀ,26, ਅਕਤੂਬਰ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ, ਜਲ ਸਪਲਾਈ ਅਤੇ ਸੈਨੀਟੇਸ਼ਨ ,ਭਵਨ ਤੇ ਮਾਰਗ, ਸਿੰਚਾਈ ਤੇ ਸੀਵਰੇਜ ਬੋਰਡ ਦੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਂਡ ਮਕੈਨੀਕਲ ਇੰਪਲਾਈਜ਼ ਯੂਨੀਅਨ ਯੂਨੀਅਨ (ਰਜਿ) ਸਬੰਧਤ ਡੀਐਮਐਫ ਬਰਾਂਚ ਮੋਹਾਲੀ ਦੀ ਵਿਸ਼ੇਸ਼ ਮੀਟਿੰਗ ਬਰਾਂਚ ਪ੍ਰਧਾਨ ਬ੍ਰਹਮਪਾਲ ਸਹੋਤਾ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪ੍ਰੈਸ ਸਕੱਤਰ ਮਨਦੀਪ ਸਿੰਘ ਸੰਗਤਪੁਰਾ ਨੇ ਦੱਸਿਆ ਕਿ ਮੀਟਿੰਗ ਵਿੱਚ ਅਮਰੀਕ ਸਿੰਘ ਖਿਜਰਾਬਾਦ ਦੀ ਸੇਵਾ ਮੁਕਤੀ ਮੌਕੇ ਵਾਟਰ ਸਪਲਾਈ ਸਕੀਮ ਮੀਆਂ ਪਰ ਚੰਗਰ ਵਿਖੇ ਸਨਮਾਨ ਸਮਾਰੋਹ ਕੀਤਾ ਜਾਵੇਗਾ। ਮੀਟਿੰਗ ਵਿੱਚ ਵਿਸ਼ੇਸ਼ ਤੌਰ ਤੇ ਹਾਜ਼ਰ ਹੋਏ ਯੂਨੀਅਨ ਦੇ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਨੇ ਦੱਸਿਆ ਕਿ ਪੰਜਾਬ ਦੀ ਆਮ ਆਦਮੀ ਪਾਰਟੀ ਦੀ ਸਰਕਾਰ ਜਿਸ ਨੂੰ ਮੁਲਾਜ਼ਮਾ ਨੇ ਇੱਕ ਬਦਲ ਵਜੋਂ ਦੇਖਿਆ ਸੀ ਅਤੇ ਇਸ ਸਰਕਾਰ ਦੇ ਪਹਿਲੇ ਮੁੱਖ ਮੰਤਰੀ ਸਨ ਜਿਨਾਂ ਤੇ ਸਮੁੱਚੇ ਸੈਕਟੀਏਟ ਦੇ ਸਮੂਚੇ ਅਮਲੇ ਵੱਲੋਂ ਫੁੱਲਾਂ ਦੀ ਵਰਖਾ ਕੀਤੀ ਗਈ ਸੀ। ਪਰੰਤੂ ਹੁਣ ਸਮੁੱਚਾ ਮੁਲਾਜ਼ਮ ਵਰਗ ਇਸ ਸਰਕਾਰ ਦੀਆਂ ਮੁਲਾਜ਼ਮ ਤੇ ਲੋਕ ਵਿਰੋਧੀ ਨੀਤੀਆਂ ਕਾਰਨ ਹਕੂਮਤੀ ਕੁਰਸੀ ਤੋਂ ਉਤਾਰਨ ਲਈ ਕਾਹਲਾ ਪੈ ਰਿਹਾ ਹੈ।ਇਹਨਾਂ ਦੱਸਿਆ ਕਿ ਸਰਕਾਰ ਨੇ ਪੇ ਕਮਿਸ਼ਨ ਦੀ ਰਿਪੋਰਟ ਨੂੰ ਪੂਰੀ ਤਰ੍ਹਾਂ ਲਾਗੂ ਨਹੀਂ ਕੀਤਾ ,ਕੱਟੇ ਹੋਏ ਭੱਤੇ ਬਹਾਲ ਨਹੀਂ ਕੀਤੇ, ਪੁਰਾਣੀ ਪੈਸ਼ਨ ਬਹਾਲ ਲਈ ਕੀਤੀ, ਸਮੁੱਚੇ ਕੱਚੇ ਕਾਮਿਆਂ ਨੂੰ ਰੈਗੂਲਰ ਨਹੀਂ ਕੀਤਾ ਆਦਿ ਮੁੱਖ ਮੰਗਾਂ ਵਿੱਚੋਂ ਇੱਕ ਵੀ ਮੰਗ ਨੂੰ ਲਾਗੂ ਨਹੀਂ ਕੀਤਾ। ਸਗੋਂ ਕਾਰਪੋਰੇਟ ਪੱਖੀ ਨੀਤੀਆਂ ਨੂੰ ਲਾਗੂ ਕਰਕੇ ਪਾੜੋ ਤੇ ਰਾਜ ਕਰੋ ਦੀ ਨੀਤੀ ਅਪਨਾਈ ਜਾ ਰਹੀ ਹੈ।ਇਹਨਾਂ ਕਿਹਾ ਮੁਲਾਜ਼ਮਾਂ ਨੂੰ ਕਿਸੇ ਵੀ ਸਰਕਾਰ ਤੇ ਟੈਕ ਰੱਖਣ ਦੀ ਬਜਾਏ ਆਪਣੇ ਏਕੇ ਤੇ ਸੰਘਰਸ਼ ਦੀ ਤੇ ਰੱਖਣੀ ਚਾਹੀਦੀ ਹੈ ਇਹਨਾਂ ਪੰਜਾਬ ਮੁਲਾਜ਼ਮ ਤੇ ਪੈਨਸ਼ਨਰ ਸਾਂਝਾ ਫਰੰਟ ਅਤੇ ਮੁਲਾਜ਼ਮ ਸਾਂਝਾ ਮੰਚ ਵੱਲੋਂ ਸੂਬਾ ਪੱਧਰੀ ਐਲਾਨੇ ਗਏ ਸੰਘਰਸ਼ਾਂ ਬਾਰੇ ਵਿਸਥਾਰਪੂਰਵਕ ਦੱਸਦੇ ਹੋਏ ਸਮੁੱਚੇ ਮੁਲਾਜ਼ਮਾਂ ਨੂੰ ਪੈਨਸ਼ਨਰਾਂ ਨੂੰ ਇਹਨਾਂ ਸੰਘਰਸ਼ਾਂ ਚ ਵੱਧ ਚੜ ਕੇ ਸ਼ਮੂਲੀਅਤ ਕਰਨ ਦੀ ਅਪੀਲ ਕੀਤੀ ।ਇਸ ਮੌਕੇ ਹਰਮੀਤ ਸਿੰਘ ਡੇਕਵਾਲਾ ,ਸੁਖਦੇਵ ਸਿੰਘ ਕੂਬਾਹੇੜੀ ,ਦਲਜੀਤ ਸਿੰਘ ਘਨੌਲੀ, ਤਰਲੋਚਨ ਸਿੰਘ, ਸਰੂਪ ਸਿੰਘ ਮਾਜਰੀ ,ਸੁਖਦੇਵ ਸਿੰਘ ਸੁੱਖਾ, ਦੀਪਕ ਕੁਮਾਰ ਆਦਿ ਹਾਜ਼ਰ ਸਨ ।












