ਕਰਮਚਾਰੀਆਂ ਦੇ ਵਿਸ਼ਵਾਸ, ਭਲਾਈ ਅਤੇ ਪੇਸ਼ੇਵਰ ਵਿਕਾਸ ’ਤੇ ਕੇਂਦ੍ਰਿਤ ਕਾਰਜ ਸੱਭਿਆਚਾਰ ਨੂੰ ਮਿਲੀ ਵਿਸ਼ਵ ਪੱਧਰੀ ਮਾਨਤਾ
ਚੰਡੀਗੜ੍ਹ, 30 ਅਕਤੂਬਰ ,ਬੋਲੇ ਪੰਜਾਬ ਬਿਊਰੋ:
ਐਲਜੀ ਇਲੈਕਟ੍ਰਾਨਿਕਸ ਇੰਡੀਆ ਲਿਮਟਿਡ (ਐਲਜੀਈ ਇੰਡੀਆ) ਨੇ ਲਗਾਤਾਰ ਤੀਜੇ ਸਾਲ ਵੱਕਾਰੀ ‘ਗ੍ਰੇਟ ਪਲੇਸ ਟੂ ਵਰਕ ਸਰਟੀਫਿਕੇਸ਼ਨ’ ਹਾਸਲ ਕੀਤਾ ਹੈ। ਕਾਰਜ ਸਥਾਨ ਦੇ ਸੱਭਿਆਚਾਰ ਅਤੇ ਕਰਮਚਾਰੀਆਂ ਦੇ ਤਜਰਬੇ ਦਾ ਮੁਲਾਂਕਣ ਕਰਨ ਵਾਲੀ ਵਿਸ਼ਵ ਪੱਧਰੀ ਸੰਸਥਾ ਗ੍ਰੇਟ ਪਲੇਸ ਟੂ ਵਰਕ ਵੱਲੋਂ ਇਹ ਸਰਟੀਫਿਕੇਸ਼ਨ ਕਰਮਚਾਰੀਆਂ ਦੇ ਫੀਡਬੈਕ, ਟਰੱਸਟ ਇੰਡੈਕਸ ਸਰਵੇਖਣ ਅਤੇ ਕਾਰਜ ਸਥਾਨ ਦੇ ਮੁਲਾਂਕਣ ਦੇ ਆਧਾਰ ’ਤੇ ਦਿੱਤਾ ਗਿਆ ਹੈ। ਕੰਪਨੀ ਨੇ ਪਹਿਲੀ ਵਾਰ 2023 ਵਿੱਚ ਇਹ ਮਾਨਤਾ ਹਾਸਲ ਕੀਤੀ ਸੀ। ਉਦੋਂ ਤੋਂ, ਕੰਪਨੀ ਨੇ ਲਗਾਤਾਰ ਕਰਮਚਾਰੀ ਵਿਸ਼ਵਾਸ, ਆਪਸੀ ਸਤਿਕਾਰ, ਸਹਿਯੋਗ, ਤੰਦਰੁਸਤੀ ਅਤੇ ਪੇਸ਼ੇਵਰ ਵਿਕਾਸ ਨੂੰ ਉਤਸ਼ਾਹਿਤ ਕਰਨ ‘ਤੇ ਧਿਆਨ ਕੇਂਦਰਿਤ ਕੀਤਾ ਹੋਇਆ ਹੈ।
ਐਲਜੀ ਇਲੈਕਟ੍ਰਾਨਿਕਸ ਇੰਡੀਆ ਦੇ ਮੈਨੇਜਿੰਗ ਡਾਇਰੈਕਟਰ ਹਾਂਗ ਜੂ ਜੀਓਨ ਨੇ ਕਿਹਾ, “ਲਗਾਤਾਰ ਤੀਜੇ ਸਾਲ ਇਹ ਸਰਟੀਫਿਕੇਸ਼ਨ ਹਾਸਲ ਕਰਨਾ ਸਾਡੀਆਂ ਪ੍ਰਗਤੀਸ਼ੀਲ ਮਨੁੱਖੀ ਸਰੋਤ ਨੀਤੀਆਂ ਦੀ ਮਹੱਤਵਪੂਰਨ ਪੁਸ਼ਟੀ ਹੈ। ਸਾਡੇ ਕਰਮਚਾਰੀ ਸੰਸਥਾ ਦੀ ਮਜ਼ਬੂਤੀ ਅਤੇ ਲੰਬੇ ਸਮੇਂ ਦੇ ਟੀਚਿਆਂ ਦੀ ਪ੍ਰਾਪਤੀ ਦਾ ਆਧਾਰ ਹਨ। ਵਿਸ਼ਵਾਸ, ਸਤਿਕਾਰ ਅਤੇ ਸਹਿਯੋਗ ’ਤੇ ਆਧਾਰਿਤ ਸੱਭਿਆਚਾਰ ਕਰਮਚਾਰੀਆਂ ਨੂੰ ਆਪਣੀ ਸਮਰੱਥਾ ਪਛਾਣਨ ਅਤੇ ਬਿਹਤਰ ਯੋਗਦਾਨ ਪਾਉਣ ਲਈ ਪ੍ਰੇਰਿਤ ਕਰਦਾ ਹੈ।” ਗ੍ਰੇਟ ਪਲੇਸ ਟੂ ਵਰਕ ਇੰਡੀਆ ਦੇ ਕਾਰਜਕਾਰੀ ਉਪ ਪ੍ਰਧਾਨ ਅਨੁਰਾਗ ਗੁਪਤਾ ਨੇ ਕਿਹਾ, “ਇਹ ਮਾਨਤਾ ਐਲਜੀ ਇਲੈਕਟ੍ਰਾਨਿਕਸ ਇੰਡੀਆ ਦੀ ਕਰਮਚਾਰੀ-ਕੇਂਦ੍ਰਿਤ ਕਾਰਜ ਸਥਾਨ ਬਣਾਉਣ ਪ੍ਰਤੀ ਵਚਨਬੱਧਤਾ ਦਾ ਸਬੂਤ ਹੈ, ਜਿੱਥੇ ਕਰਮਚਾਰੀ ਆਪਣੇ ਆਪ ਨੂੰ ਸਨਮਾਨਿਤ, ਸਵੀਕਾਰਿਆ ਅਤੇ ਸਮਰੱਥ ਮਹਿਸੂਸ ਕਰਦੇ ਹਨ।”
ਮੁੱਖ ਮਨੁੱਖੀ ਸਰੋਤ ਅਧਿਕਾਰੀ ਜਵਾ ਨਾਮ ਕਿਮ ਦੀ ਅਗਵਾਈ ਹੇਠ ਕੰਪਨੀ ਕਰਮਚਾਰੀਆਂ ਦੇ ਸੁਝਾਵਾਂ, ਪਰਿਵਾਰਕ ਭਾਗੀਦਾਰੀ ਅਤੇ ਕਾਰਜ ਸੱਭਿਆਚਾਰ ਨੂੰ ਮਜ਼ਬੂਤ ਕਰਨ ਲਈ ਲਗਾਤਾਰ ਉਪਰਾਲੇ ਕਰ ਰਹੀ ਹੈ। ਇਸ ਤੋਂ ਪਹਿਲਾਂ ਕੰਪਨੀ ਨੂੰ ਵਰਲਡ ਐੱਚਆਰਡੀ ਕਾਂਗਰਸ ਵਿੱਚ ‘ਨੈਸ਼ਨਲ ਬੈਸਟ ਐਂਪਲਾਇਰ ਬ੍ਰਾਂਡ’ ਅਤੇ ਏਸ਼ੀਆ ਪੈਸੀਫਿਕ ਐੱਚਆਰਐੱਮ ਕਾਂਗਰਸ ਵਿੱਚ ‘ਟੌਪ ਆਰਗੇਨਾਈਜ਼ੇਸ਼ਨ ਵਿਦ ਇਨੋਵੇਟਿਵ ਐੱਚਆਰ ਪ੍ਰੈਕਟਿਸਿਜ਼’ ਸਨਮਾਨ ਮਿਲਿਆ। ਜਵਾ ਨਾਮ ਕਿਮ ਨੂੰ ਵੀ ਮਨੁੱਖੀ ਸਰੋਤ ਖੇਤਰ ਵਿੱਚ ਉਨ੍ਹਾਂ ਦੀ ਅਗਵਾਈ ਲਈ ਸਨਮਾਨਿਤ ਕੀਤਾ ਗਿਆ ਹੈ।












