ਦਿੱਲੀ ਅਦਾਲਤ ਵੱਲੋਂ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ ਜਾਰੀ

ਨੈਸ਼ਨਲ ਪੰਜਾਬ

ਨਵੀਂ ਦਿੱਲੀ 23 ਨਵੰਬਰ ,ਬੋਲੇ ਪੰਜਾਬ ਬਿਊਰਿੋ;

ਦਿੱਲੀ ਦੀ ਇੱਕ ਅਦਾਲਤ ਨੇ ਸੋਮਵਾਰ ਨੂੰ ਸਾਲ 2018 ਦੇ ਇੱਕ ਮਾਣਹਾਨੀ ਮਾਮਲੇ ਵਿੱਚ ਮਸ਼ਹੂਰ ਯੂਟਿਊਬਰ ਧਰੁਵ ਰਾਠੀ ਖ਼ਿਲਾਫ਼ ਗ਼ੈਰ-ਜ਼ਮਾਨਤੀ ਵਾਰੰਟ (NBW) ਜਾਰੀ ਕੀਤਾ ਹੈ। ਸਾਕੇਤ ਅਦਾਲਤ ਦੀ ਜੁਡੀਸ਼ੀਅਲ ਮੈਜਿਸਟਰੇਟ (ਫਸਟ ਕਲਾਸ) ਅਨਮ ਰਈਸ ਖ਼ਾਨ ਨੇ ਵਿਕਾਸ ਸੰਕ੍ਰਿਤਿਆਇਨ ਉਰਫ਼ ਵਿਕਾਸ ਪਾਂਡੇ ਵੱਲੋਂ ਰਾਠੀ ਦੇ ਯੂਟਿਊਬ ਚੈਨਲ ’ਤੇ ਅਪਲੋਡ ਕੀਤੀ ਗਈ ਇੱਕ ਵੀਡੀਓ ਸਬੰਧੀ ਦਾਇਰ ਪਟੀਸ਼ਨ ’ਤੇ ਇਹ ਹੁਕਮ ਸੁਣਾਇਆ ਹੈ। ਅਦਾਲਤ ਨੇ ਮਾਮਲੇ ਦੀ ਅਗਲੀ ਸੁਣਵਾਈ 3 ਦਸੰਬਰ ’ਤੇ ਪਾ ਦਿੱਤੀ ਹੈ, ਜਦਕਿ ਵਿਸਥਾਰਪੂਰਵਕ ਹੁਕਮਾਂ ਦੀ ਅਜੇ ਉਡੀਕ ਕੀਤੀ ਜਾ ਰਹੀ ਹੈ।ਇਸ ਤੋਂ ਪਹਿਲਾਂ 31 ਅਕਤੂਬਰ ਨੂੰ ਵੀ ਅਦਾਲਤ ਨੇ ਧਰੁਵ ਰਾਠੀ ਵਿਰੁੱਧ ਤਾਜ਼ਾ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ। ਉਸ ਤੋਂ ਪਹਿਲਾਂ 17 ਅਕਤੂਬਰ ਨੂੰ ਅਦਾਲਤ ਨੇ ਉਸ ਵੇਲੇ ਜ਼ਮਾਨਤੀ ਵਾਰੰਟ ਜਾਰੀ ਕੀਤੇ ਸਨ, ਜਦੋਂ ਨੋਟਿਸ ਤਾਮੀਲ ਕਰਵਾਉਣ ਗਏ ਅਦਾਲਤੀ ਕਰਮਚਾਰੀ (ਪ੍ਰੋਸੈਸ ਸਰਵਰ) ਨੇ ਰਿਪੋਰਟ ਦਿੱਤੀ ਸੀ ਕਿ ਰਾਠੀ ਦਾ ਘਰ ਬੰਦ ਪਿਆ ਹੈ। ਅਦਾਲਤ ਨੇ ਰਾਠੀ ਦੇ ਗੁਰੂਗ੍ਰਾਮ (ਹਰਿਆਣਾ) ਸਥਿਤ ਪਤੇ ’ਤੇ ਵੀ ਤਾਜ਼ਾ ਸੰਮਨ ਭੇਜੇ ਸਨ।ਦੂਜੇ ਪਾਸੇ, ਰਾਠੀ ਦੇ ਵਕੀਲ ਨੇ ਅਦਾਲਤ ਵਿੱਚ ਦਲੀਲ ਦਿੱਤੀ ਸੀ ਕਿ ਧਰੁਵ ਰਾਠੀ ਆਮ ਤੌਰ ’ਤੇ ਆਸਟ੍ਰੀਆ (Austria) ਵਿੱਚ ਰਹਿੰਦਾ ਹੈ ਅਤੇ ਦਿੱਲੀ ਵਿੱਚ ‘ਕੌਕਰੇਚ ਜਨਤਾ ਪਾਰਟੀ’ (CJP) ਦੇ ਵਿਰੋਧ ਪ੍ਰਦਰਸ਼ਨਾਂ ਵਿੱਚ ਹਿੱਸਾ ਲੈਣ ਲਈ ਭਾਰਤ ਆਇਆ ਸੀ। ਅਦਾਲਤ ਨੇ ਨੋਟ ਕੀਤਾ ਕਿ ਇਸ ਮਾਮਲੇ ਵਿੱਚ ਰਾਠੀ ਨੂੰ ਸਭ ਤੋਂ ਪਹਿਲਾਂ ਜੁਲਾਈ 2019 ਵਿੱਚ ਸੰਮਨ ਜਾਰੀ ਕੀਤੇ ਗਏ ਸਨ।

Latest News

Latest News