ਸੰਸਦ ਦਾ ਸੈਸ਼ਨ 15 ਦਸੰਬਰ ਤੋਂ ਪਹਿਲਾਂ ਸੰਭਵ, PM ਨੇ ਮੰਤਰੀਆਂ ਨੂੰ ਤਿਆਰੀ ਕਰਨ ਲਈ ਕਿਹਾ 

ਨੈਸ਼ਨਲ

ਨਵੀਂ ਦਿੱਲੀ, 26 ਨਵੰਬਰ, ਬੋਲੇ ਪੰਜਾਬ ਬਿਊਰੋ :

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਮੰਤਰੀਆਂ ਨੂੰ ਸੰਸਦ ਦੇ ਅਗਲੇ ਸੈਸ਼ਨ ਲਈ ਤਿਆਰੀਆਂ 15 ਦਸੰਬਰ ਤੋਂ ਪਹਿਲਾਂ ਮੁਕੰਮਲ ਕਰਨ ਲਈ ਕਿਹਾ ਹੈ।

ਉਨ੍ਹਾਂ ਨੇ ਮੰਤਰੀਆਂ ਨੂੰ ਇਹ ਸਲਾਹ ਵੀ ਦਿੱਤੀ ਹੈ ਕਿ ਉਹ ਸੈਸ਼ਨ ਤੋਂ ਪਹਿਲਾਂ ਵਿਦੇਸ਼ ਯਾਤਰਾਵਾਂ ਤੋਂ ਗੁਰੇਜ਼ ਕਰਨ। ਬੁੱਧਵਾਰ ਨੂੰ ਹੋਈ ਕੈਬਨਿਟ ਮੀਟਿੰਗ ਦੌਰਾਨ ਸੰਸਦ ਦੇ ਆਗਾਮੀ ਸੈਸ਼ਨ ਬਾਰੇ ਚਰਚਾ ਕੀਤੀ ਗਈ।

ਸਮਾਚਾਰ ਏਜੰਸੀ ਪੀ.ਟੀ.ਆਈ. (PTI) ਦੇ ਸੂਤਰਾਂ ਅਨੁਸਾਰ, ਮੋਦੀ ਨੇ ਕਿਹਾ ਕਿ ਸੈਸ਼ਨ 15 ਦਸੰਬਰ ਤੋਂ ਪਹਿਲਾਂ ਬੁਲਾਇਆ ਜਾਣਾ ਚਾਹੀਦਾ ਹੈ। ਹਾਲਾਂਕਿ, ਇਸ ਦੀਆਂ ਨਿਸ਼ਚਿਤ ਤਾਰੀਖਾਂ ਅਤੇ ਮਿਆਦ ਬਾਰੇ ਫੈਸਲਾ ਸੰਸਦੀ ਮਾਮਲਿਆਂ ਬਾਰੇ ਕੈਬਨਿਟ ਕਮੇਟੀ ਵੱਲੋਂ ਲਿਆ ਜਾਵੇਗਾ।

Latest News

Latest News