ਮੋਹਾਲੀ ਦੇ ਵੱਧ ਤੋਂ ਵੱਧ ਲੋਕਾਂ ਨੂੰ ਪਰਿਵਾਰਾਂ ਸਮੇਤ ਯਾਤਰਾ ਵਿੱਚ ਸ਼ਾਮਲ ਹੋਣ ਦੀ ਅਪੀਲ
ਮੋਹਾਲੀ 28 ਨਵੰਬਰ ,ਬੋਲੇ ਪੰਜਾਬ ਬਿਊਰੋ;
ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ “ਸਾਂਝੀਵਾਲਤਾ ਯਾਤਰਾ” 29 ਨਵੰਬਰ 2026, ਐਤਵਾਰ ਨੂੰ ਮੋਹਾਲੀ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੋਂ ਹੁੰਦੀ ਹੋਈ ਵੇਵ ਅਸਟੇਟ, ਸੈਕਟਰ-85 ਮੋਹਾਲੀ ਵਿਖੇ ਪਹੁੰਚੇਗੀ।ਇਹ ਜਾਣਕਾਰੀ ਦਿੰਦਿਆ ਮਨੋਜ ਅਗਰਵਾਲ ਵੱਲੋ ਇਸ ਪਵਿੱਤਰ ਯਾਤਰਾ ਦੇ ਸਵਾਗਤ ਲਈ ਸਮੂਹ ਇਲਾਕਾ ਨਿਵਾਸੀਆਂ, ਧਾਰਮਿਕ ਅਤੇ ਸਮਾਜਿਕ ਸੰਸਥਾਵਾਂ ਅਤੇ ਸੰਗਤਾਂ ਨੂੰ ਵੱਧ ਤੋਂ ਵੱਧ ਗਿਣਤੀ ਵਿੱਚ ਪਰਿਵਾਰਾਂ ਸਮੇਤ ਪਹੁੰਚਣ ਦੀ ਅਪੀਲ ਕੀਤੀ ਗਈ ਹੈ।
ਯਾਤਰਾ ਦਾ ਸਵਾਗਤ ਸਵੇਰੇ 8:30 ਵਜੇ ਗਊਸ਼ਾਲਾ ਅਤੇ ਹਸਪਤਾਲ, ਫੇਜ਼-1 ਮੋਹਾਲੀ ਵਿਖੇ ਕੀਤਾ ਜਾਵੇਗਾ। ਇਸ ਤੋਂ ਬਾਅਦ ਸਵੇਰੇ 10:00 ਵਜੇ ਵਾਲਮੀਕਿ ਮੰਦਰ, ਕੁੰਭੜਾ ਵਿਖੇ ਯਾਤਰਾ ਪਹੁੰਚੇਗੀ। ਸਵੇਰੇ 11:15 ਵਜੇ ਤੋਂ ਦੁਪਹਿਰ 2:00 ਵਜੇ ਤੱਕ ਗੁਰਦੁਆਰਾ ਸ੍ਰੀ ਰਵਿਦਾਸ ਜੀ, ਫੇਜ਼-7 ਮੋਹਾਲੀ ਵਿਖੇ ਵਿਸ਼ਰਾਮ ਅਤੇ ਗੁਰੂ ਦਾ ਲੰਗਰ ਹੋਵੇਗਾ। ਇਸ ਤੋਂ ਬਾਅਦ ਦੁਪਹਿਰ 2:00 ਵਜੇ ਤੋਂ ਬਾਅਦ ਸ੍ਰੀ ਮਾਂ ਦੁਰਗਾ ਮੰਦਰ, ਸੈਕਟਰ-68 ਮੋਹਾਲੀ ਵਿਖੇ ਯਾਤਰਾ ਪਹੁੰਚੇਗੀ।
ਸ਼ਾਮ 4:00 ਵਜੇ ਪ੍ਰਾਚੀਨ ਸ਼ਿਵ ਮੰਦਰ, ਫੇਜ਼-9 ਮੋਹਾਲੀ ਅਤੇ ਸ਼ਾਮ 4:40 ਵਜੇ ਵੇਵ ਅਸਟੇਟ (Wave Estate), ਸੈਕਟਰ-85 ਮੋਹਾਲੀ ਵਿਖੇ ਯਾਤਰਾ ਦਾ ਸਵਾਗਤ ਕੀਤਾ ਜਾਵੇਗਾ।
ਇਸ ਪਵਿੱਤਰ ਯਾਤਰਾ ਦਾ ਉਦੇਸ਼ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸੰਦੇਸ਼ ਮਾਨਵਤਾ, ਸਮਾਨਤਾ, ਭਾਈਚਾਰਕ ਸਾਂਝ, ਪ੍ਰੇਮ ਅਤੇ ਸਾਂਝੀਵਾਲਤਾ ਨੂੰ ਲੋਕਾਂ ਤੱਕ ਪਹੁੰਚਾਉਣਾ ਹੈ। ਸੰਗਤਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਵੱਧ ਤੋਂ ਵੱਧ ਗਿਣਤੀ ਵਿੱਚ ਪਹੁੰਚ ਕੇ ਯਾਤਰਾ ਦਾ ਸਵਾਗਤ ਕਰਨ ਅਤੇ ਇਸ ਧਾਰਮਿਕ ਸਮਾਗਮ ਦੀ ਸ਼ੋਭਾ ਵਧਾਉਣ।
ਇਸ ਸਮਾਗਮ ਦਾ ਆਯੋਜਨ ਸਤਿਗੁਰੂ ਰਵਿਦਾਸ 650ਵੇਂ ਪ੍ਰਕਾਸ਼ੋਤਸਵ ਸਮਾਰੋਹ ਕਮੇਟੀ, ਮੋਹਾਲੀ ਅਤੇ ਸਰਵ ਸਮਾਜ ਸਮਰਸਤਾ ਕਮੇਟੀ, ਮੋਹਾਲੀ ਵੱਲੋਂ ਕੀਤਾ ਜਾ ਰਿਹਾ ਹੈ।
ਆਓ, ਪਰਿਵਾਰਾਂ ਸਮੇਤ ਪਹੁੰਚ ਕੇ ਸਾਂਝੀਵਾਲਤਾ ਯਾਤਰਾ ਦਾ ਸਵਾਗਤ ਕਰੀਏ ਅਤੇ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਸਮਾਨਤਾ, ਪ੍ਰੇਮ ਤੇ ਭਾਈਚਾਰੇ ਦੇ ਸੰਦੇਸ਼ ਨੂੰ ਅੱਗੇ ਵਧਾਈਏ।













