ਕੈਲੇਫੋਰਨੀਆ, 29 ਨਵੰਬਰ, ਬੋਲੇ ਪੰਜਾਬ ਬਿਊਰੋ :
ਅਮਰੀਕਾ ਦੇ ਕੈਲੀਫੋਰਨੀਆ ਵਿੱਚ ਭੂਚਾਲ ਆਇਆ। ਲਾਸ ਏਂਜਲਸ ਅਤੇ ਇਸਦੇ ਆਸ-ਪਾਸ ਦੇ ਕਈ ਇਲਾਕਿਆਂ ਵਿੱਚ ਝਟਕੇ ਮਹਿਸੂਸ ਕੀਤੇ ਗਏ।
ਸ਼ਨੀਵਾਰ ਸਵੇਰੇ ਆਏ ਭੂਚਾਲ ਕਾਰਨ ਲਾਸ ਏਂਜਲਸ ਅੰਤਰਰਾਸ਼ਟਰੀ ਹਵਾਈ ਅੱਡੇ (LAX) ‘ਤੇ ਆਉਣ ਵਾਲੀਆਂ ਕਈ ਉਡਾਣਾਂ ਦਾ ਰਸਤਾ ਬਦਲ ਦਿੱਤਾ ਗਿਆ। ਇਸ ਦੌਰਾਨ, ਹਵਾਈ ਅੱਡੇ ਦੇ ਇੱਕ ਟਰਮੀਨਲ ਦੀ ਛੱਤ ਤੋਂ ਟਾਈਲਾਂ ਡਿੱਗ ਪਈਆਂ ਅਤੇ ਕਈ ਦੁਕਾਨਾਂ ਵਿੱਚ ਸ਼ੈਲਫਾਂ ਤੋਂ ਸਾਮਾਨ ਹੇਠਾਂ ਡਿੱਗ ਗਿਆ।
ਯੂਨਾਈਟਿਡ ਸਟੇਟਸ ਜਿਓਲੋਜੀਕਲ ਸਰਵੇ (USGS) ਦੇ ਅਨੁਸਾਰ, ਇਹ ਭੂਚਾਲ ਸਵੇਰੇ ਲਗਭਗ 9:30 ਵਜੇ ਸਮੁੰਦਰ ਵਿੱਚ, ਮੈਨਹਟਨ ਬੀਚ ਦੇ ਤੱਟ ਤੋਂ 6 ਕਿਲੋਮੀਟਰ ਦੂਰ ਆਇਆ। ਇਸਦਾ ਕੇਂਦਰ ਧਰਤੀ ਦੀ ਸਤ੍ਹਾ ਤੋਂ ਲਗਭਗ 12 ਕਿਲੋਮੀਟਰ ਹੇਠਾਂ ਸੀ।ਇਸ ਦੀ ਤੀਬਰਤਾ 5.0 ਦੱਸੀ ਜਾ ਰਹੀ ਹੈ।












