ਮੋਹਾਲੀ 10 ਨਵੰਬਰ ,ਬੋਲੇ ਪੰਜਾਬ ਬਿਊਰੋ;
ਜ਼ਿਲ੍ਹਾ ਮੋਹਾਲੀ ਦੇ ਨਿਊ ਚੰਡੀਗੜ੍ਹ ਇਲਾਕੇ ਦੇ ਮਸ਼ਹੂਰ ਪਿੰਡ ਕਰਤਾਰਪੁਰ ਵਿਖ਼ੇ ਨੌਜਵਾਨਾਂ ਵੱਲੋਂ 16,17 ਤੇ 18 ਨਵੰਬਰ ਨੂੰ ਸ਼ਾਨਦਾਰ ਕ੍ਰਿਕਟ ਟੂਰਨਾਮੈਂਟ ਕਰਵਾਇਆ ਜਾ ਰਿਹਾ ਹੈ। ਜੇਤੂ ਟੀਮਾਂ ਨੂੰ ਬਹੁਤ ਵੱਡੇ ਵੱਡੇ ਇਨਾਮ ਦਿਤੇ ਜਾ ਰਹੇ ਹਨ। ਇਸ ਸੰਬੰਧੀ ਪੋਸਟਰ ਜਾਰੀ ਕਰਨ ਉੱਤੇ ਜਾਣਕਾਰੀ ਦਿੰਦਿਆਂ ਸੀਨੀਅਰ ਨੇਤਾ ਤੇ ਉੱਘੇ ਸਮਾਜਸੇਵੀ ਸਰਦਾਰ ਦਲਵਿੰਦਰ ਸਿੰਘ ਬੈਨੀਪਾਲ ਨੇ ਦੂਰ ਦੁਰਾਡੇ ਤੇ ਇਲਾਕੇ ਦੀਆਂ ਟੀਮਾ ਤੇ ਦਰਸ਼ਕਾਂ ਨੂੰ ਹੁੰਮ ਹੁਮਾ ਕੇ ਪਹੁੰਚਣ ਦੀ ਬੇਨਤੀ ਕੀਤੀ। ਇਸ ਮੌਕੇ ਸਰਦਾਰ ਬੈਨੀਪਾਲ ਵੱਲੋਂ ਆਰਥਿਕ ਯੋਗਦਾਨ ਦੇ ਨਾਲ਼ ਨਾਲ਼ ਕ੍ਰਿਕਟ ਕਿੱਟਾਂ ਭੇਂਟ ਕੀਤੀਆਂ ਗਈਆਂ ਤੇ ਨੌਜਵਾਨਾਂ ਦੀ ਹਰੇਕ ਤਰੀਕੇ ਨਾਲ਼ ਵਧ ਚੜ੍ਹ ਕੇ ਹੌਸਲਾ ਅਫ਼ਜਾਈ ਕਰਨ ਦਾ ਭਰੋਸਾ ਵੀ ਦਿੱਤਾ ਗਿਆ।
ਇਸ ਅਵਸਰ ਤੇ ਪਿੰਡ ਡੇ ਨੌਜਵਾਨ ਪਰਵਿੰਦਰ ਸਿੰਘ, ਦਲਵੀਰ ਸਿੰਘ, ਪ੍ਰੀਤਪਾਲ ਸਿੰਘ,ਮੋਹੀ, ਹਰਮਨਦੀਪ ਸਿੰਘ, ਹਰਮਨ ਸਿੰਘ ਤੇ ਨਰਿੰਦਰ ਸਿੰਘ ਆਦਿ ਮੌਜੂਦ ਸਨ।












