Verka ਨੇ ਦੁੱਧ ਦੀਆਂ ਕੀਮਤਾਂ ਵਧਾਈਆਂ, ਅੱਜ ਤੋਂ ਲਾਗੂ 

ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 13 ਨਵੰਬਰ, ਬੋਲੇ ਪੰਜਾਬ ਬਿਊਰੋ :

ਅਮੁਲ (Amul) ਅਤੇ ਮਦਰ ਡੇਅਰੀ (Mother Dairy) ਤੋਂ ਬਾਅਦ, ਪੰਜਾਬ ਦੇ ਪ੍ਰਮੁੱਖ ਡੇਅਰੀ ਬ੍ਰਾਂਡ ‘ਵਰਕਾ’ (Verka) ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ ਵਾਧਾ ਕਰ ਦਿੱਤਾ ਹੈ। ਵੇਰਕਾ ਦੇ ਦੁੱਧ ਲਈ ਨਵੀਆਂ ਦਰਾਂ 13 ਨਵੰਬਰ, 2026 ਦੀ ਸਵੇਰ ਤੋਂ ਲਾਗੂ ਹੋਣਗੀਆਂ।

ਲੁਧਿਆਣਾ ਡਿਸਟ੍ਰਿਕਟ ਕੋਆਪਰੇਟਿਵ ਮਿਲਕ ਪ੍ਰੋਡਿਊਸਰਜ਼ ਯੂਨੀਅਨ ਲਿਮਟਿਡ ਦੇ ਇੱਕ ਹੁਕਮ ਅਨੁਸਾਰ, ਵੇਰਕਾ ਦੇ ਫੁੱਲ-ਕਰੀਮ, ਸਟੈਂਡਰਡ ਅਤੇ ਡਬਲ-ਟੋਨਡ ਦੁੱਧ ਦੇ ਪੈਕੇਟਾਂ ਦੀਆਂ ਕੀਮਤਾਂ ਵਿੱਚ 1 ਰੁਪਏ ਤੋਂ ਲੈ ਕੇ 8 ਰੁਪਏ ਤੱਕ ਦਾ ਵਾਧਾ ਕੀਤਾ ਗਿਆ ਹੈ।

ਇਸ ਤੋਂ ਪਹਿਲਾਂ, ਅਮੁਲ ਅਤੇ ਮਦਰ ਡੇਅਰੀ ਨੇ ਵੀ ਆਪਣੇ ਦੁੱਧ ਦੀਆਂ ਕੀਮਤਾਂ ਵਿੱਚ 2 ਤੋਂ 4 ਰੁਪਏ ਪ੍ਰਤੀ ਲੀਟਰ ਦਾ ਵਾਧਾ ਕੀਤਾ ਸੀ, ਜੋ ਬੀਤੇ ਕੱਲ੍ਹ 12 ਨਵੰਬਰ, 2026 ਤੋਂ ਲਾਗੂ ਹੋਇਆ ਸੀ।

Latest News

Latest News