ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਫੀਲਡ ਦੇ ਵਿਭਾਗ ਖਤਮ ਹੋਣ ਦੇ ਕਿਨਾਰੇ, ਮੁਲਾਜ਼ਮਾਂ ਦੀ ਹੋਈ ਭਾਰੀ ਘਾਟ
ਸੰਗਰੂਰ, 21, ਨਵੰਬਰ ,ਬੋਲੇ ਪੰਜਾਬ ਬਿਊਰੋ;
ਪੀ ਡਬਲਿਊ ਡੀ ,ਜਲ ਸਪਲਾਈ ਅਤੇ ਸੈਨੀਟੇਸ਼ਨ ,ਭਵਨ ਤੇ ਮਾਰਗ , ਸਿੰਚਾਈ ਤੇ ਸੀਵਰੇਜ ਬੋਰਡ ਤੇ ਫੀਲਡ ਮੁਲਾਜ਼ਮਾਂ ਦੀ ਜਥੇਬੰਦੀ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਰਜਿ ਸਬੰਧਤ ਡੀ ਐਮ ਐਫ ਦੀ ਸੂਬਾ ਆਜੈਕਿਟਵ ਦੀ ਮੀਟਿੰਗ ਸੂਬਾ ਪ੍ਰਧਾਨ ਮਲਾਗਰ ਸਿੰਘ ਖਮਾਣੋ ਦੀ ਪ੍ਰਧਾਨਗੀ ਹੇਠ ਹੋਈ ।ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਸੂਬਾ ਜ/ ਸਕੱਤਰ ਜਸਵਿੰਦਰ ਸਿੰਘ ਕਾਲਝਰਾਣੀ ਨੇ ਦੱਸਿਆ ਕਿ ਮੀਟਿੰਗ ਵਿੱਚ ਚਾਰੋ ਵਿੰਗਾਂ ਦੇ ਫੀਲਡ ਮੁਲਾਜ਼ਮਾਂ ਦੀਆਂ ਮੰਗਾਂ, ਵਿਭਾਗੀ ਮੁਖੀਆਂ ਨਾਲ ਹੋਈਆਂ ਮੀਟਿੰਗਾਂ ਅਤੇ ਪੰਜਾਬ ਸਰਕਾਰ ਵੱਲੋਂ ਮੁਲਾਜ਼ਮ ਵਰਗ ਖਾਸ ਕਰਕੇ ਫੀਲਡ ਵਰਗ ਨਾਲ ਕੀਤੇ ਜਾਦੇ ਵਿਤਕਰੇ ਸਬੰਧੀ ਚਰਚਾ ਕੀਤੀ ਗਈ। ਜਿਸ ਦੌਰਾਨ ਇਸ ਪਾਰਟੀ ਦੀ ਸਰਕਾਰ ਨੂੰ ਮੁਲਾਜ਼ਮ ਤੇ ਲੋਕ ਵਿਰੋਧੀ ਹੋਣ ਅਤੇ ਕਾਰਪੋਰੇਟਰਾਂ ਪੱਖੀ ਹੋਣ ਦਾ ਐਲਾਨ ਕਰਦਿਆਂ ਫੀਲਡ ਮੁਲਾਜ਼ਮਾਂ ਦੀਆਂ ਮੁੱਖ ਮੰਗਾਂ ਵਿਭਾਗ ਵਿੱਚ ਲੰਮੇ ਸਮੇਂ ਤੋਂ ਲਗਾਤਾਰ ਕੰਮ ਕਰਦੇ ਕੱਚੇ ਕਾਮਿਆਂ ਨੂੰ ਪੱਕੇ ਕਰਨ, ਦਰਜ਼ਾ ਤਿੰਨ ਤੇ ਚਾਰ ਫੀਲਡ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾ, ਸਕੈਲਾ ਵਿੱਚ ਭਾਰੀ ਵਿਤਕਰੇ ,ਪੇਂਡੂ ਭੱਤੇ, ਸਮੇਤ ਮੋਤ ਹੋ ਚੁੱਕੇ ਮੁਲਾਜ਼ਮਾਂ ਦੇ ਵਾਰਸਾਂ ਨੂੰ ਨੌਕਰੀਆਂ, ਦਾਫਤਰੀ ਖਾਲੀ ਪੋਸਟਾਂ ਤੇ ਦਰਜ਼ਾ ਚਾਰ ਮੁਲਾਜ਼ਮਾਂ ਦੀਆਂ ਪ੍ਰਮੋਸ਼ਨਾਂ, ਵਿਭਾਗੀ ਅਧਿਕਾਰੀਆਂ ਦੀ ਗਲਤੀ ਨਾਲ ਜੇ ਈ ਟੈਸਟ ਤੋਂ ਵਾਂਝੇ ਰਹਿ ਗਏ ਮੁਲਾਜ਼ਮਾਂ ਸਮੇਤ ਰਹਿੰਦੀਆਂ ਕੈਟਾਗਰੀਆਂ ਤੋਂ ਟੈਸਟ ਲੈਣ ,ਵਰਦੀਆਂ ,ਮੈਡੀਕਲ ਫੰਡਾ ਸਮੇਤ ਛੇਵੇਂ ਪੇ ਕਮਿਸ਼ਨ ਦੇ ਬਕਾਇਆਂ, ਆਦਿ ਮੰਗਾਂ ਸਬੰਧੀ ਵਿਭਾਗੀ ਮੁਖੀਆਂ ਨਾਲ ਡੈਪੂਟੇਸ਼ਨ ਤੈਹ ਕੀਤੇ ਗਏ। ਮੀਟਿੰਗ ਵਿੱਚ ਸਾਲ 2027 ਦੇ ਕੈਲੰਡਰ ਸਮੇਤ ਡੈਪੂਟੇਸ਼ਨ ਕਮੇਟੀਆਂ ਦਾ ਗਠਨ ਕੀਤਾ ਗਿਆ ।ਮੀਟਿੰਗ ਵਿੱਚ ਸੁਲਤਾਨ ਅਬੋਹਰ ਨੂੰ ਜਥੇਬੰਦੀ ਦਾ ਸੂਬਾਈ ਚੇਅਰਮੈਨ ਨਿਯੁਕਤ ਕੀਤਾ ਗਿਆ । ਮੀਟਿੰਗ ਵਿੱਚ ਡੀਐਮਐਫ ਦੀ ਅਗਵਾਈ ਵਿੱਚ ਸਾਂਝੇ ਸੰਘਰਸ਼ਾਂ ਵਿੱਚ ਲਗਾਤਾਰ ਸ਼ਮੂਲੀਅਤ ਕਰਦੇ ਰਹਿਣ, ਵਿਭਾਗੀ ਦੀਆਂ ਜਥੇਬੰਦੀਆਂ ਆਧਾਰਤ ਤਾਲਮੇਲ ਸੰਘਰਸ਼ ਕਮੇਟੀ ਨੂੰ ਮਜਬੂਤ ਕਰਨ ਆਦਿ ਫੈਸਲੇ ਕੀਤੇ ਗਏ। ਮੀਟਿੰਗ ਵਿੱਚ ਬਲਵਿੰਦਰ ਸਿੰਘ ਸੁਨਾਮ ਵੱਲੋਂ ਜਥੇਬੰਦੀ ਨੂੰ ਵਿਸ਼ੇਸ਼ ਵੱਡੀ ਸਹਾਇਤਾ ਦੇਣ , ਜਥੇਬੰਦੀ ਦੇ ਵਿੱਚ ਨਵੇਂ ਆਏ ਸਾਥੀਆਂ ਸਮੇਤ ਬਰਾਂਚ ਸੰਗਰੂਰ ਵੱਲੋਂ ਸੂਬਾ ਮੀਟਿੰਗ ਦਾ ਪ੍ਰਬੰਧ ਕਰਨ ਲਈ ਧੰਨਵਾਦ ਕੀਤਾ ਗਿਆ ਮੀਟਿੰਗ ਵਿੱਚ, ਸੂਬਾ ਕੈਸ਼ੀਅਰ ਸ੍ਰੀ ਭੂਸ਼ਨ ਗੋਇਲ, ਇੰਦਰਜੀਤ ਸਿੰਘ, ਉਮਕਾਰ ਯਾਦਵ, ਬਲਵਿੰਦਰ ਸਿੰਘ ਸਨਾਮ, ਲਖਬੀਰ ਸਿੰਘ ਮਲੇਰਕੋਟਲਾ, ਸੁਖਵਿੰਦਰ ਸਿੰਘ, ਬਲਵੀਰ ਸਿੰਘ ਸਨਾਮ, ਰਾਜਿੰਦਰ ਸਿੰਘ ਸਨਾਮ, ਰਾਮ ਸਿੰਘ, ਪਰਸ਼ੋਤਮ ਸਿੰਘ ਅਬੋਹਰ, ਰਕੇਸ਼ ਕੁਮਾਰ ਅਬੋਹਰ, ਸਲਤਾਨ ਰਾਮ ਅਬੋਹਰ, ਰਮੇਸ਼ ਕੁਮਾਰ, ਤਰਸੇਮ ਸਿੰਘ, ਬੱਬਲ ਪਾਲ, ਦਮਨ ਸਿੰਘ, ਤਰਲੋਚਨ ਸਿੰਘ,ਸੁੱਖ ਰਾਮ ਕਾਲੇਵਾਲ, ਬਲਜੀਤ ਸਿੰਘ ਹਿੰਦੂ ਪੁਰ ਫਤਿਹਗੜ੍ਹ ਸਾਹਿਬ, ਸੁਖਵਿੰਦਰ ਰਮੇਸ਼ਵਰ ਮਾਨਸਾ, ਅਵਤਾਰ ਸਿੰਘ ਸੰਗਰੂਰ, ਮੇਜਰ ਸਿੰਘ, ਕਰਮਜੀਤ ਸਿੰਘ, ਉਮੇਦ ਸਿੰਘ ਬਿਸ਼ਟ ਅਤੇ ਬਿਕਰਮਜੀਤ ਸਿੰਘ ਬਠਿੰਡਾ ਸਮੇਤ ਵੱਖ-ਵੱਖ ਬ੍ਰਾਂਚਾਂ ਅਤੇ ਸਟੇਟ ਕਮੇਟੀ ਦੇ ਆਗੂ ਹਾਜ਼ਰ ਸਨ।












