ਮਿਸੀਸਿਪੀ ਤੱਟ ਨੇੜੇ ਜਹਾਜ਼ ਹਾਦਸਾਗ੍ਰਸਤ, ਦੋ ਬੱਚਿਆਂ ਸਮੇਤ 6 ਜਣਿਆਂ ਦੀ ਮੌਤ

ਸੰਸਾਰ ਚੰਡੀਗੜ੍ਹ ਪੰਜਾਬ

ਅਮਰੀਕਾ 25 ਨਵੰਬਰ ,ਬੋਲੇ ਪੰਜਾਬ ਬਿਊਰੋ;

ਅਮਰੀਕਾ ਦੇ ਮਿਸੀਸਿਪੀ ਤੱਟ ਨੇੜੇ ਮੰਗਲਵਾਰ ਨੂੰ ਇੱਕ ਜਹਾਜ਼ ਦੇ ਹਾਦਸਾਗ੍ਰਸਤ ਹੋਣ ਤੋਂ ਬਾਅਦ ਦੋ ਬੱਚਿਆਂ ਸਮੇਤ ਛੇ ਲੋਕਾਂ ਦੀਆਂ ਲਾਸ਼ਾਂ ਬਰਾਮਦ ਕੀਤੀਆਂ ਗਈਆਂ। ਅਮਰੀਕੀ ਤੱਟ ਰੱਖਿਅਕ ਬਲ (ਕੋਸਟ ਗਾਰਡ) ਨੇ ਇਹ ਜਾਣਕਾਰੀ ਦਿੱਤੀ।

ਤੱਟ ਰੱਖਿਅਕ ਬਲ ਦੇ ਬੁਲਾਰੇ ਜੁਆਨ ਰੌਸ ਅਨੁਸਾਰ, ‘ਸੈਸਨਾ 210’ (Cessna 210) ਜਹਾਜ਼ ਮੈਕਸੀਕੋ ਦੀ ਖਾੜੀ ਵਿੱਚ ਮਿਸੀਸਿਪੀ ਦੇ ਪਾਸਕਾਗੂਲਾ ਅਤੇ ਹੌਰਨ ਆਈਲੈਂਡ ਵਿਚਕਾਰ ਡਿੱਗਿਆ। ਹੌਰਨ ਆਈਲੈਂਡ, ‘ਗਲਫ਼ ਆਈਲੈਂਡਜ਼ ਨੈਸ਼ਨਲ ਸੀਸ਼ੋਰ’ ਦਾ ਹਿੱਸਾ ਹੈ। ਉਨ੍ਹਾਂ ਦੱਸਿਆ ਕਿ ਜਹਾਜ਼ ਵਿੱਚ ਚਾਰ ਬਾਲਗ ਅਤੇ ਅੱਠ ਤੇ 10 ਸਾਲ ਦੀ ਉਮਰ ਦੇ ਦੋ ਲੜਕੇ ਸਵਾਰ ਸਨ।ਰੌਸ ਅਨੁਸਾਰ, ਬਚਾਅ ਕਰਮੀਆਂ ਨੇ ਇਨ੍ਹਾਂ ਲੋਕਾਂ ਦੀ ਭਾਲ ਵਿੱਚ ਕਈ ਘੰਟੇ ਬਿਤਾਏ ਅਤੇ ਸ਼ੁਰੂਆਤ ਵਿੱਚ ਉਨ੍ਹਾਂ ਨੂੰ ਪਾਣੀ ’ਤੇ ਤੈਰਦੇ ਹੋਏ ਸਿਰਫ਼ ਤਿੰਨ ‘ਲਾਈਫ਼ ਜੈਕੇਟਾਂ’, ਇੱਕ ਜੀਵਨ ਰੱਖਿਅਕ ਕਿਸ਼ਤੀ ਅਤੇ ਜਹਾਜ਼ ਦਾ ਕੈਬਿਨ ਹੀ ਮਿਲਿਆ ਸੀ।ਉਡਾਣ ’ਤੇ ਨਜ਼ਰ ਰੱਖਣ ਵਾਲੀ ਵੈੱਬਸਾਈਟ ‘ਫਲਾਈਟਅਵੇਅਰ’ ਅਨੁਸਾਰ, ਸੈਸਨਾ ਜਹਾਜ਼ ਨਿਊ ਓਰਲੀਅਨਜ਼ ਤੋਂ ਫਲੋਰੀਡਾ ਦੇ ਫੋਰਟ ਮਾਇਰਸ ਜਾ ਰਿਹਾ ਸੀ।

Latest News

Latest News