SFJ ਆਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਛੱਡਣ ਖਿਲਾਫ਼ ਕੈਨੇਡਾ ‘ਚ ਰੋਸ ਪ੍ਰਦਰਸ਼ਨ

ਸੰਸਾਰ

SFJ ਆਗੂ ਨੂੰ ਪੁਲਿਸ ਵੱਲੋਂ ਗ੍ਰਿਫਤਾਰ ਕਰਕੇ ਛੱਡਣ ਖਿਲਾਫ਼ ਕੈਨੇਡਾ ‘ਚ ਰੋਸ ਪ੍ਰਦਰਸ਼ਨ

ਬਰੈਂਪਟਨ, 11 ਨਵੰਬਰ, ਬੋਲੇ ਪੰਜਾਬ ਬਿਊਰੋ:

ਕੈਨੇਡਾ ਦੀ ਪੀਲ ਰੀਜਨ ਪੁਲਿਸ ਦੇ ਵੱਲੋਂ ਕਥਿਤ ਤੌਰ ਤੇ ਮੰਦਰ ਹਮਲੇ ਤੇ ਹੋਏ ਹਮਲੇ ਦੇ ਮਾਮਲੇ ਵਿੱਚ ਗ੍ਰਿਫਤਾਰ ਸਿੱਖਸ ਫਾਰ ਜਸਟਿਸ (ਐਸ ਐਫ ਜੇ) ਦੇ ਕੈਨੇਡਾ ਦੇ ਆਗੂ 35 ਸਾਲਾ ਇੰਦਰਜੀਤ ਗੋਸਲ ਨੂੰ ਪੁੱਛਗਿੱਛ ਤੋਂ ਬਾਅਦ ਛੱਡਣ ਕਾਰਨ, ਉੱਥੇ ਵਸਦੇ ਕੁੱਝ ਹਿੰਦੂ-ਸਿੱਖਾਂ ਵਿੱਚ ਰੋਸ ਹੈ। ਦੋਸ਼ ਹੈ ਕਿ, ਕੈਨੇਡਾ ਪੁਲਿਸ ਵੱਲੋਂ ਹਿੰਦੂ ਆਗੂਆਂ ਨੁੰ ਗ੍ਰਿਫਤਾਰ ਕਰਕੇ ਛੱਡਣ ਦਾ ਨਾਮ ਨਹੀਂ ਲਿਆ ਜਾ ਰਿਹਾ, ਜਦੋਂਕਿ ਖ਼ਾਲਿਸਤਾਨੀ ਪੱਖੀ ਲੋਕਾਂ ਦੀ ਗ੍ਰਿਫਤਾਰੀ ਤੋਂ ਤੁਰੰਤ ਬਾਅਦ ਉਨ੍ਹਾਂ ਨੂੰ ਛੱਡਿਆ ਜਾ ਰਿਹਾ ਹੈ, ਜਿਸ ਦੇ ਕਾਰਨ ਲੋਕਾਂ ਵਿੱਚ ਭਾਰੀ ਰੋਸ ਹੈ। ਦੂਜੇ ਪਾਸੇ, ਕੈਨੇਡਾ ਵਿੱਚ ਭਾਰਤੀ ਹਾਈ ਕਮਿਸ਼ਨ ਨੇ ਕੌਂਸਲਰ ਕੈਂਪ ਦੇ ਬਾਹਰ ‘ਭਾਰਤ ਵਿਰੋਧੀ’ ਅਨਸਰਾਂ ਵੱਲੋਂ “ਹਿੰਸਕ ਵਿਘਨ” ਦੀ ਨਿੰਦਾ ਕੀਤੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।