ਲੁਧਿਆਣਾ, 29 ਅਕਤੂਬਰ, ਬੋਲੇ ਪੰਜਾਬ ਬਿਊਰੋ :
ਲੁਧਿਆਣਾ ਵਿੱਚ ਅੱਜ ਵੀਰਵਾਰ ਸਵੇਰੇ ਕਰੀਬ 4:00 ਵਜੇ, ਐਲਡੀਕੋ (Eldico) ਪੁਲਿਸ ਚੌਕੀ ਨੇੜੇ ਕਾਰ ਵਿੱਚ ਸਵਾਰ ਰੇਤ ਦੇ ਇੱਕ ਵਪਾਰੀ ‘ਤੇ ਕੁਝ ਬਦਮਾਸ਼ਾਂ ਨੇ ਗੋਲੀਆਂ ਚਲਾ ਦਿੱਤੀਆਂ। ਇਸ ਜਾਨਲੇਵਾ ਹਮਲੇ ਵਿੱਚ ਰੇਤ ਵਪਾਰੀ ਜਸਪਾਲ, ਜੋ ਫਿਰੋਜ਼ਪੁਰ ਦਾ ਰਹਿਣ ਵਾਲਾ ਹੈ ਅਤੇ ਉਸ ਦੀ ਧੀ ਪ੍ਰਿਆ ਗੰਭੀਰ ਜ਼ਖ਼ਮੀ ਹੋ ਗਏ।
ਦੋਵਾਂ ਨੂੰ ਇਲਾਜ ਲਈ ਲੁਧਿਆਣਾ ਦੇ ਡੀ.ਐਮ.ਸੀ. (DMC) ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਹੈ। ਮੁੱਢਲੀ ਜਾਣਕਾਰੀ ਅਨੁਸਾਰ, ਵਪਾਰੀ ਆਪਣੀ ਭੈਣ ਨੂੰ ਮਿਲ ਕੇ ਘਰ ਵਾਪਸ ਆ ਰਿਹਾ ਸੀ, ਜਦੋਂ ਬਦਮਾਸ਼ਾਂ ਨੇ ਉਸ ਦੀ ਕਾਰ ਨੂੰ ਘੇਰ ਲਿਆ ਅਤੇ ਹਮਲਾ ਕਰ ਦਿੱਤਾ।
ਘਟਨਾ ਦੀ ਸੂਚਨਾ ਮਿਲਦਿਆਂ ਹੀ ਪੁਲਿਸ ਮੌਕੇ ‘ਤੇ ਪਹੁੰਚ ਗਈ। ਸ਼ੁਰੂਆਤੀ ਜਾਂਚ ਤੋਂ ਪਤਾ ਲੱਗਾ ਹੈ ਕਿ ਗੋਲੀਆਂ ਚਲਾਉਣ ਵਾਲੇ ਤਿੰਨ ਹਮਲਾਵਰ ਇੱਕ ਮੋਟਰਸਾਈਕਲ ‘ਤੇ ਆਏ ਸਨ।












