ਮੱਧ ਪ੍ਰਦੇਸ਼ ‘ਚ ਪੰਜਾਬੀ ਵਿਅਕਤੀ 11 ਹਥਿਆਰਾਂ ਸਮੇਤ ਕਾਬੂ

ਨੈਸ਼ਨਲ

ਭੋਪਾਲ, 23 ਦਸੰਬਰ, ਬੋਲੇ ਪੰਜਾਬ ਬਿਊਰੋ :
ਮੱਧ ਪ੍ਰਦੇਸ਼ ਦੇ ਖਰਗੋਨ ‘ਚ ਪੰਜਾਬ ਦੇ ਇਕ ਵਿਅਕਤੀ ਨੂੰ ਕਥਿਤ ਤੌਰ ‘ਤੇ 11 ਹਥਿਆਰਾਂ ਸਮੇਤ ਕਾਬੂ ਕੀਤਾ ਗਿਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਐਸ.ਪੀ.ਧਰਮਰਾਜ ਮੀਨਾ ਨੇ ਦਸਿਆ ਕਿ ਗਗਨਦੀਪ ਵਾਸੀ ਬਲਾਚੌਰ, ਪੰਜਾਬ ਨੂੰ ਗੋਗਾਵਾਂ ਥਾਣਾ ਖੇਤਰ ਦੇ ਪਿੰਡ ਬਿੱਲਾਲੀ ਕੋਲ ਕਾਰ ਸਮੇਤ ਕਾਬੂ ਕੀਤਾ ਗਿਆ।
ਐਸਪੀ ਨੇ ਕਿਹਾ ਕਿ ਅਸੀਂ ਉਸ ਕੋਲੋਂ ਸੱਤ ਦੇਸੀ ਪਿਸਤੌਲ ਅਤੇ ਚਾਰ ਬੰਦੂਕਾਂ ਬਰਾਮਦ ਕੀਤੀਆਂ ਹਨ।ਇਸ ਦੌਰਾਨ ਉਸ ਦਾ ਸਾਥੀ ਸੁਨੀਲ ਭੱਜਣ ਵਿਚ ਕਾਮਯਾਬ ਹੋ ਗਿਆ।ਮਿਲੀ ਜਾਣਕਾਰੀ ਮੁਤਾਬਕ ਉਹ ਇੱਥੇ ਬੰਦੂਕਾਂ ਖਰੀਦਣ ਆਏ ਸਨ। ਸਥਾਨਕ ਸਪਲਾਇਰ ਵਿਸ਼ਾਲ ਸਿਕਲੀਗਰ ਜੋ ਕਿ ਗੋਗਾਵਾਂ ਦੇ ਪਿੰਡ ਸਿਗਨੂਰ ਦਾ ਰਹਿਣ ਵਾਲਾ ਹੈ ਨੂੰ ਕਾਬੂ ਕਰਨ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।