ਲੁਧਿਆਣਾ ਵਿਖੇ ਫੈਕਟਰੀ ‘ਚ ਹਾਦਸਾ, ਤੇਜ਼ਾਬ ਹੌਦੀ ਵਿਚ ਡਿੱਗਣ ਨਾਲ ਨੌਜਵਾਨ ਦੀ ਮੌਤ

ਪੰਜਾਬ


ਲੁਧਿਆਣਾ, 3 ਮਾਰਚ,ਬੋਲੇ ਪੰਜਾਬ ਬਿਊਰੋ :
ਫੋਕਲ ਪੁਆਇੰਟ ਫੇਜ਼-4 ਦੀ ਇਕ ਜ਼ਿੰਕ ਪਲੇਂਟਿੰਗ ਫੈਕਟਰੀ ਵਿਚ ਐਤਵਾਰ ਨੂੰ ਇਕ ਵੱਡਾ ਹਾਦਸਾ ਵਾਪਰ ਗਿਆ। ਸ਼ੈੱਡ ਦੀ ਵੈਲਡਿੰਗ ਦੌਰਾਨ ਉਹ ਅਚਾਨਕ ਟੁੱਟ ਗਿਆ, ਜਿਸ ਕਰਕੇ 22 ਸਾਲਾ ਨੌਜਵਾਨ ਸਮੀਰ ਨੀਂਵੀਂ ਹੌਦੀ ਵਿਚ ਜਾ ਡਿੱਗਾ। ਹੌਦੀ ਵਿਚ ਚਾਰ ਫੁੱਟ ਡੂੰਘਾ ਤੇਜ਼ਾਬ ਭਰਿਆ ਹੋਇਆ ਸੀ, ਜਿਸ ਕਰਕੇ ਸਮੀਰ ਦੀ ਥਾਂ ’ਤੇ ਹੀ ਮੌਤ ਹੋ ਗਈ।
ਹਾਦਸੇ ਦੌਰਾਨ ਹੋਰ ਇਕ ਵਿਅਕਤੀ ਵੀ ਜ਼ਖ਼ਮੀ ਹੋ ਗਿਆ, ਜੋ ਕੁਝ ਦੂਰੀ ’ਤੇ ਜਾ ਡਿੱਗਾ। ਹਲਚਲ ਮਚਣ ਤੇ ਫੈਕਟਰੀ ਮਾਲਿਕ ਜ਼ਖ਼ਮੀ ਨੂੰ ਲੈ ਕੇ ਉੱਥੋਂ ਰਫ਼ੂਚੱਕਰ ਹੋ ਗਿਆ।
ਫੈਕਟਰੀ ਦੇ ਚੌਕੀਦਾਰ ਨੇ ਲਾਗੇ ਦੀ ਫੈਕਟਰੀ ਵਿਚ ਕੰਮ ਕਰ ਰਹੇ ਸਮੀਰ ਦੇ ਭਰਾ ਨੂੰ ਹਾਦਸੇ ਦੀ ਖ਼ਬਰ ਦਿੱਤੀ। ਭਰਾ ਨੇ ਲੋਕਾਂ ਦੀ ਮਦਦ ਨਾਲ ਲਾਸ਼ ਨੂੰ ਹੌਦੀ ‘ਚੋਂ ਬਾਹਰ ਕੱਢਿਆ।
ਸਮੀਰ ਲੁਧਿਆਣਾ ਦੇ ਸ਼ੇਰਪੁਰ ਨੇੜੇ ਸਵਰਣ ਪੈਲੇਸ ਵਿਚ ਰਹਿੰਦਾ ਸੀ। ਉਹ ਉੱਤਰ ਪ੍ਰਦੇਸ਼, ਜ਼ਿਲ੍ਹਾ ਗੋਂਡਾ ਦੇ ਪਿੰਡ ਅਹਿਹੌਰਾ ਦਾ ਰਹਿਣ ਵਾਲਾ ਸੀ।
ਮੋਤੀ ਨਗਰ ਥਾਣਾ ਇੰਚਾਰਜ ਅੰਮ੍ਰਿਤਪਾਲ ਸਿੰਘ ਮੁਤਾਬਿਕ ਮ੍ਰਿਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੇ ਮੁਰਦਾ ਘਰ ਵਿਚ ਰਖਵਾਇਆ ਗਿਆ ਹੈ।ਅੱਜ ਸੋਮਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਅੱਗੇ ਦੀ ਕਾਰਵਾਈ ਕੀਤੀ ਜਾਵੇਗੀ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।