ਚੰਡੀਗੜ੍ਹ 7 ਜੁਲਾਈ ,ਬੋਲੇ ਪੰਜਾਬ ਬਿਊਰੋ;
ਅੱਜ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਅਤੇ ਗੌਰਮਿੰਟ ਸਕੂਲ ਲੈਕਚਰਾਰ ਪ੍ਰਮੋਸ਼ਨ ਫਰੰਟ ਦੀ ਮੀਟਿੰਗ ਐੱਸ ਏ ਐੱਸ ਨਗਰ ਮੁਹਾਲੀ ਵਿਖੇ ਹੋਈ ਜਿਸ ਵਿੱਚ ਹਾਜਰ ਸਾਥੀਆਂ ਨਾਲ਼ ਨਿਮਨਲਿਖਤ ਵਿਚਾਰਾਂ ਸਾਂਝੀਆਂ ਕੀਤੀਆਂ ਗਈਆਂ ਤੇ ਫੈਸਲੇ ਲਏ ਗਏ
- ਸਾਥੀਆਂ ਨੂੰ ਵਿਭਾਗ ਵਿੱਚ ਚੱਲ ਰਹੀ ਪ੍ਰਕਿਰਿਆ ਦੀ ਤਾਜ਼ੀ ਸਥਿਤੀ ਤੋਂ ਜਾਣੂ ਕਰਵਾਇਆ ਗਿਆ|
- ਪਿਛਲੇ ਦਿਨਾਂ ਵਿੱਚ ਜਥੇਬੰਦੀ ਵੱਲੋਂ ਕੀਤੀਆਂ ਗਈਆਂ ਗਤੀਵਿਧੀਆਂ ਤੇ ਉਹਨਾਂ ਦੇ ਪ੍ਰਭਾਵਾਂ ਸੰਬੰਧੀ ਜਾਣਕਾਰੀ ਸਾਂਝੀ ਕੀਤੀ ਗਈ ਜਿਸ ‘ਤੇ 1997 ਤੇ 1999 ਅਤੇ 2001 ਦੇ ਹਾਜਰ ਸਾਥੀਆਂ ਵੱਲੋਂ ਤਸੱਲੀ ਪ੍ਰਗਟ ਕੀਤੀ ਗਈ|
- ਮੀਟਿੰਗ ਵਿੱਚ ਫੋਨ ਕਾਲ ਤੇ ਸੁਨੇਹਿਆਂ ਰਾਹੀਂ ਸਾਥੀਆਂ ਵੱਲੋਂ ਮੌਜ਼ੂਦਾ ਹਾਲਾਤ ਦੇ ਮੱਦੇਨਜ਼ਰ ਗਰੁੱਪ ਨੂੰ ਜਾਣਕਾਰੀ ਹਿੱਤ ਵਰਤਣ ਅਤੇ ਐਡਮਿਨ ਮੋਡ ਤੇ ਲਗਾ ਕੇ ਰੱਖਣ ਦੀ ਸਲਾਹ ਦਿੱਤੀ ਗਈ ਜਿਸ ਨੂੰ ਪ੍ਰਵਾਨ ਕਰ ਲਿਆ ਗਿਆ।
- ਮੀਟਿੰਗ ਵਿੱਚ ਫੈਸਲਾ ਕੀਤਾ ਗਿਆ ਕਿ ਚਲਦੀ ਪ੍ਰਕਿਰਿਆ ਤੇ ਲਗਾਤਾਰ ਬਾਜ ਅੱਖ ਰੱਖੀ ਜਾਵੇ ਅਤੇ ਸੰਬੰਧਿਤ ਅਧਿਕਾਰੀਆਂ, ਮਾਨਯੋਗ ਸਿੱਖਿਆ ਸਕੱਤਰ, ਮਾਨਯੋਗ ਸਿੱਖਿਆ ਮੰਤਰੀ ਜੀ ਨਾਲ਼ ਲੋੜ ਅਨੁਸਾਰ ਰਾਬਤਾ ਕੀਤਾ ਜਾਵੇ|
- ਮੀਟਿੰਗ ਵਿੱਚ ਪ੍ਰਧਾਨ ਜੀ ਵੱਲੋਂ ਸਾਥੀਆਂ ਨੂੰ ਸਪਸ਼ੱਟ ਕੀਤਾ ਗਿਆ ਕਿ ਹਾਲ ਦੀ ਘੜੀ ਫਰੰਟ ਜਾਂ ਜਥੇਬੰਦੀ ਵੱਲੋਂ ਕੋਈ ਫੰਡ ਇਕੱਠਾ ਨਹੀਂ ਕੀਤਾ ਜਾ ਰਿਹਾ ਜਦੋਂ ਵੀ ਕੋਈ ਅਜਿਹੀ ਲੋੜ ਹੋਵੇਗੀ ਸਾਥੀਆਂ ਨੂੰ ਗਰੁੱਪ ਵਿੱਚ ਸੁਨੇਹਾ ਲਗਾ ਕੇ ਸੂਚਿਤ ਕੀਤਾ ਜਾਵੇਗਾ।
- ਕਾਰਜ਼ ਪ੍ਰਾਪਤੀ ਹਿੱਤ ਕੂਟਨੀਤਕ ਫੈਂਸਲੇ ਅਤੇ ਜਥੇਬੰਦੀ ਅਤੇ ਫਰੰਟ ਨਾਲ਼ ਸੰਬੰਧਿਤ ਫੈਸਲੇ ਕੋਆਰਡੀਨੈਂਟਿੰਗ ਕਮੇਟੀ ਵੱਲੋਂ ਲਏ ਜਾਣਗੇ ਅਤੇ ਪ੍ਰਵਾਨ ਕੀਤੇ ਜਾਣਗੇ।
- ਗਰੁੱਪ ਵਿੱਚ ਜਾਣਕਾਰੀ ਸਾਂਝੀ ਨਾ ਕੀਤੇ ਜਾਣ ਬਾਰੇ ਪ੍ਰਧਾਨ ਜੀ ਵੱਲੋਂ ਦੱਸਿਆ ਗਿਆ ਕਿ ਗਰੁੱਪ ਵਿੱਚ ਵੱਖ ਵੱਖ ਹਿੱਤ ਰੱਖਣ ਵਾਲੇ ਸਾਥੀ ਹਨ ਜਿਸ ਕਾਰਨ ਜਾਣਕਾਰੀ ਹੋਰ ਲੋਕਾਂ ਵੱਲੋਂ ਅਯੋਗ ਢੰਗ ਨਾਲ਼ ਵਰਤੇ ਜਾਣ ਦਾ ਖਦਸ਼ਾ ਬਣਿਆ ਰਹਿੰਦਾ ਹੈ|ਇਸ ਦੇ ਨਾਲ਼ ਹੀ ਉਹਨਾਂ ਦੱਸਿਆ ਕਿ ਗਰੁੱਪ ਵਿੱਚ ਹੁੰਦੀ ਗੱਲਬਾਤ ਦੇ ਸਕਰੀਨ ਸ਼ਾਟ ਲੈ ਕੇ ਗ਼ਲਤ ਢੰਗ ਨਾਲ਼ ਪੇਸ਼ ਕੀਤੇ ਜਾਂਦੇ ਹਨ ਜਿਸ ਨਾਲ਼ ਕਾਡਰ ਹਿੱਤ ਨੂੰ ਨੁਕਸਾਨ ਹੁੰਦਾ ਹੈ
- ਪ੍ਰਕਿਰਿਆ ਸੰਬੰਧੀ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰਧਾਨ ਜੀ, ਰਣਬੀਰ ਸਿੰਘ ਤੇ ਹਰਵਿੰਦਰ ਸਿੰਘ ਭੱਟੋ ਨਾਲ਼ ਨਿੱਜੀ ਰਾਬਤਾ ਕੀਤਾ ਜਾ ਸਕਦਾ ਹੈ ਜਿਸ ਦਾ ਹਮੇਸ਼ਾਂ ਸੁਆਗਤ ਰਹੇਗਾ।












