ਐੱਸ ਏ ਐਸ ਨਗਰ, 8 ਅਗਸਤ,ਬੋਲੇ ਪੰਜਾਬ ਬਿਊਰੋ;
ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਬਿਕਰਮ ਸਿੰਘ ਮਜੀਠੀਆ ਦੀ ਜ਼ਮਾਨਤ ਅਰਜ਼ੀ ’ਤੇ ਬੀਤੇ ਕੱਲ੍ਹ ਮੁਹਾਲੀ ਦੀ ਜ਼ਿਲ੍ਹਾ ਅਦਾਲਤ ਵਿੱਚ ਮੁੜ ਸੁਣਵਾਈ ਹੋਈ
ਮਜੀਠੀਆ ਨੇ ਇਹ ਅਰਜ਼ੀ 14 ਜੁਲਾਈ ਨੂੰ ਦਾਇਰ ਕੀਤੀ ਸੀ ਅਤੇ ਸਰਕਾਰੀ ਵਕੀਲ ਆਪਣਾ ਜਵਾਬ ਪਹਿਲਾਂ ਹੀ ਅਦਾਲਤ ਵਿੱਚ ਦੇ ਚੁੱਕਾ ਹੈ। ਲੰਬੀ ਸੁਣਵਾਈ ਦੌਰਾਨ ਦੋਹਾਂ ਪੱਖਾਂ ਨੇ ਆਪਣੀਆਂ ਦਲੀਲਾਂ ਪੇਸ਼ ਕੀਤੀਆਂ, ਪਰ ਫੈਸਲਾ ਨਹੀਂ ਆਇਆ।
ਦੋ ਘੰਟੇ ਦੀ ਕਾਰਵਾਈ ਤੋਂ ਬਾਅਦ ਅਦਾਲਤ ਨੇ ਫੈਸਲਾ ਟਾਲ ਦਿੱਤਾ, ਹੁਣ ਇਹ ਕੇਸ ਅੱਜ ਸ਼ੁੱਕਰਵਾਰ ਨੂੰ ਦੁਬਾਰਾ ਸੁਣਿਆ ਜਾਵੇਗਾ।












