ਫਤਿਹਗੜ੍ਹ ਸਾਹਿਬ,25, ਸਤੰਬਰ (ਮਲਾਗਰ ਖਮਾਣੋਂ)ਪੰਜਾਬ ਗੋਰਮਿੰਟ ਪੈਨਸ਼ਨਰਜ਼ ਐਸੋਸੀਏਸ਼ਨ ਜ਼ਿਲਾ ਇਕਾਈ ਸ੍ਰੀ ਫਤਿਹਗੜ੍ਹ ਸਾਹਿਬ ਦੀ ਮਹੀਨੇਵਾਰ ਮੀਟਿੰਗ ਇਥੇ ਪੈਨਸ਼ਨ ਭਵਨ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਹੋਈ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਦੀ ਪ੍ਰਧਾਨਗੀ ਹੇਠ ਹੋਈ ਮੰਚ ਸੰਚਾਲਨ ਸ੍ਰੀ ਧਰਮ ਪਾਲ ਅਜਾਦ ਨੇ ਨਿਭਾਈ ਮੀਟਿੰਗ ਦੀ ਕਾਰਵਾਈ ਪ੍ਰੈਸ ਨੂੰ ਜਾਰੀ ਕਰਦਿਆਂ ਪੈਨਸ਼ਨਰ ਆਗੂ ਜਸਵਿੰਦਰ ਸਿੰਘ ਆਲੂਵਾਲੀਆ ਨੇ ਦੱਸਿਆ ਕਿ ਹੜ੍ਹ ਪੜੀਤਾ ਦੀ ਭਰਭੂਰ ਦੀ ਮੱਦਦ ਕੀਤੀ ਜਾਵੇ ਸਾਰੇ ਪੈਨਸ਼ਨਰਾਂ ਨੇ ਹੜ੍ਹ ਪੜੀਤਾ ਲਈ ਵੱਧ ਤੋਂ ਵੱਧ ਪੈਸੇ ਦੇਕੇ ਯੋਗਦਾਨ ਪਾਇਆ ਸਾਡੇ ਜਥੇਬੰਦੀ ਇਕ ਲੱਖ ਤੋ ਉਪਰ ਸਟੇਟ ਬਾਡੀ ਨੂੰ ਹੜ੍ਹ ਪੜੀਤਾ ਦੀ ਮਦੱਦ ਕਰਨ ਲਈ ਹਿਸਾ ਪਾਉਂਣਗੇ। ਵੱਖ ਵੱਖ ਬੁਲਾਰਿਆਂ ਸ੍ਰੀ ਹਰਚੰਦ ਸਿੰਘ ਪੰਜੋਲੀ, ਪ੍ਰੀਤਮ ਸਿੰਘ ਨਾਗਰਾ, ਜਸਵਿੰਦਰ ਸਿੰਘ ਆਹਲੂਵਾਲੀਆ, ਪ੍ਰੇਮ ਸਿੰਘ ਨਲੀਨਾ, ਮਹਿੰਦਰ ਸਿੰਘ ਜੱਲਾ ਰਾਮ ਮੂਰਤੀ, ਕੁਲਵੰਤ ਸਿੰਘ ਢਿੱਲੋਂ, ਕਰਨੈਲ ਸਿੰਘ ਬੱਸੀ ਪਠਾਣਾਂ, ਦਰਬਾਰਾ ਸਿੰਘ,ਕਿਰਸਨ ਲਾਲ ਚਰਨਥਾਲ,ਮੱਘਰ ਸਿੰਘ ਅਮੋਲਹ, ਹਰਜਿੰਦਰ ਸਿੰਘ ਘੁੰਮਣ, ਕਰਨੈਲ ਸਿੰਘ ਵਜ਼ੀਰਾਬਾਦ ਨੇ ਆਪਣੇ ਸੰਬੋਧਨ ਵਿਚ ਕਿਹਾ ਕਿ ਮਾਨ ਸਰਕਾਰ ਪੈਨਸ਼ਨਰਾਂ/ਮੁਲਾਜ਼ਮਾਂ ਦੀਆ ਮੰਗਾਂ ਨੂੰ ਨਜ਼ਰ ਅੰਦਾਜ਼ ਕਰਦੀ ਆ ਰਹੀ ਹੈ ਜਿਸ ਦੀ ਮਸ਼ਾਲ ਇਹ ਹੈ ਕਿ ਸਰਕਾਰ ਜਥੇਬੰਦੀ ਨਾਲ ਮੀਟਿੰਗ ਦਾ ਸਮਾਂ ਤਹਿ ਕਰਕੇ,ਵਾਰ ਵਾਰ ਮੀਟਿੰਗ ਕਰਨ ਤੋਂ ਭੱਜਦੀ ਆ ਰਹੀ ਹੈ ਪੈਨਸ਼ਨਰਾਂ ਦੀ ਮੁੱਖ ਮੰਗ 2,59 ਦਾ ਗੁਣਾਕ ਨੋਸਨਲ ਫਿਕਸਸੇਸਨ ਡੀ ਏ 16%ਦੇਣਾ ਦੀ ਮੰਗ ਕਰਦੀ ਹੈ,ਜੋ ਕਿ ਮੁਲਾਜ਼ਮਾਂ/ ਪੈਨਸ਼ਨ ਰਾ ਲਈ ਬੇਇਨਸਾਫ਼ੀ ਹੈ ਸੈਂਟਰ ਦੇ ਮੁਲਾਜ਼ਮਾਂ/ਪੈਨਸ਼ਨਰਾਂ 55% ਡੀ ਏ ਲੈ ਰਹੇਂ ਹਨ ਕੇਂਦਰ ਵੱਲੋਂ 3% ਹੋਰ ਡੀ ਏ ਦਿੱਤਾਂ ਜਾ ਰਿਹਾ ਹੈ 11 ਅਕਤੂਬਰ ਨੂੰ ਭਗਵੰਤ ਮਾਨ ਦੇ ਹਲਕੇ ਵਿੱਚ ਇਕ ਵਿਸ਼ਾਲ ਰੈਲੀ ਕਰਨ ਦਾ ਪ੍ਰੋਗਰਾਮ ਹੈ ਜਿਸ ਵਿਚ ਵੱਧ ਤੋਂ ਵੱਧ ਪੈਨਸ਼ਨਰ ਗੱਡੀਆਂ ਰਾਹੀਂ ਜਾ ਕੇ ਹਿੱਸਾ ਲੈਣਗੇ
2,59 ਗੁਣਾਕ ਦੀ ਕੋਰਟ ਵਿੱਚ ਪਾਈ ਕੀਟੈਪ ਰਿੱਟ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਚੀਫ ਸੈਕਟਰੀ,ਵਿਂਤ ਸੈਕਟਰੀ ਨੂੰ ਪੱਤਰ ਲਿਖ ਕੇ ਸਪੀਕਿੰਗ ਆਡਰਾ ਵਿੱਚ ਦਿੱਤੇ 2,59 ਨੂੰ 2016 ਦੇ ਪੈਨਸ਼ਨਰਾਂ ਨੂੰ ਵੀ ਦਿੱਤਾ ਜਾਵੇ ਅੰਤ ਵਿੱਚ ਸ ਹਰਜੀਤ ਸਿੰਘ ਤਰਖ਼ਾਣ ਮਾਜ਼ਰਾ ਪ੍ਰਧਾਨ ਨੇ ਹਾਜ਼ਰ ਮੈਂਬਰਾਂ ਦਾ ਧੰਨਵਾਦ ਕੀਤਾ, ਜਿਨਾਂ ਨੇ ਹੜ੍ਹ ਪੜੀਤਾ ਦੀ ਮਦੱਦ ਲਈ ਦਿਲ ਖੋਹਲ ਕੇ ਮਦਦ ਕੀਤੀ ਅਤੇ ਸੰਘਲਸ ਲਈ ਹਮੇਸ਼ਾ ਤਿਆਰ ਰਹਿਣ ਦੀ ਅਪੀਲ ਕੀਤੀ ਮੀਟਿੰਗ ਵਿੱਚ ਹਾਜ਼ਰ ਹੋਏ ਪਰਮਜੀਤ ਸਿੰਘ, ਅਜੈਬ ਸਿੰਘ ਖਮਾਣੋਂ, ਹਰਬੰਸ ਸਿੰਘ ਬਿਲਗਾ,ਉਮ ਪ੍ਰਕਾਸ਼ ਬੱਸੀ ਪਠਾਣਾਂ, ਰਾਮ ਰਾਜ, ਅਵਤਾਰ ਸਿੰਘ ਫਤਿਹਗੜ੍ਹ ਸਾਹਿਬ ,ਜੋਧ ਸਿੰਘ,ਅਵਤਾਰ ਸਿੰਘ ਕਲੋਦੀ, ਸ਼ਿੰਗਾਰਾ ਸਿੰਘ ਭੜੀ, ਸੂਖਚੈਨ ਸਿੰਘ ਜੱਲਾ,ਚਰਨ ਸਿੰਘ ਸੋਖੇ, ਬਲਵਿੰਦਰ ਸਿੰਘ ਸੋਹੀ, ਹਰਪਾਲ ਸਿੰਘ, ਬਲਬੀਰ ਸਿੰਘ, ਨਾਜ਼ਰ ਸਿੰਘ, ਤਰਸੇਮ ਸਿੰਘ ਬਧੋਛੀ, ਗੁਰਮੁਖ ਸਿੰਘ,ਭਜਨ ਸਿੰਘ, ਸਤਪਾਲ ਸਿੰਘ,ਖੇਮ ਸਿੰਘ,ਲਾਲ ਚੰਦ,ਬਲਜੀਤ ਸਿੰਘ,ਦਿਦਾਰ ਸਿੰਘ ਢਿੱਲੋਂ,ਰਾਮ ਸਿੰਘ, ਗੁਰਚਰਨ ਸਿੰਘ ਸਰਹਿੰਦ, ਹਰਬੰਸ ਸਿੰਘ ਤਰਖਾਣ ਮਾਜ਼ਰਾ,ਮੋਹਨ ਸਿੰਘ ਵੀ ਹਾਜ਼ਰ ਸਨ।












