ਰਾਜਵੀਰ ਜਵੰਦਾ ਅਤੇ ਕਰਮਜੀਤ ਸਿੰਘ ਬੱਗਾ ਨੇ ਆਪੋ–ਆਪਣੇ ਖੇਤਰਾਂ ਵਿਚ ਸਖਤ ਮਿਹਨਤ ਕਰਕੇ ਬਣਾਈ ਜ਼ਿਕਰਯੋਗ ਥਾਂ ਪਹਿਚਾਣ–ਸੰਜੀਵਨ
ਮੋਹਾਲੀ 10 ਅਕਤੂਬਰ ,ਬੋਲੇ ਪੰਜਾਬ ਬਿਊਰੋ;
ਇਪਟਾ, ਪੰਜਾਬ ਵੱਲੋਂ ਸੁੱਥਰੀ ਅਤੇ ਨਿਰੋਈ ਗਾਇਕੀ ਨੂੰ ਸਮਰਿਪਤ ਗਾਇਕ ਅਤੇ ਰੰਗਕਰਮੀ ਰਾਜਵੀਰ ਸਿੰਘ ਜਵੰਦਾ ਅਤੇ ਅਲਗੋਜ਼ਾ ਵਾਦਕ ਕਰਮਜੀਤ ਬੱਗਾ ਦੇ ਦੇਹਾਂਤ ’ਤੇ ਗਹਿਰੇ ਦੁਖ ਪ੍ਰਗਟਾਵਾ ਕਰਦਿਆਂ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਨੇ ਕਿਹਾ ਕਿ ਜਿਸ ਤਰਾਂ ਰਾਜਵੀਰ ਜਵੰਦਾ ਨੇ ਗਾਇਕੀ ਦੇ ਖੇਤਰ ਵਿਚ ਸਥਾਪਤ ਹੋਣ ਵਾਸਤੇ ਸਖਤ ਘਾਲਣਾ ਕੀਤੀ। ਉਸੇ ਤਰ੍ਹਾਂ ਕਰਮਜੀਤ ਸਿੰਘ ਬੱਗਾ ਨੇ ਅਲਗੋੋਜ਼ਾ ਵਾਦਕ ਦੇ ਤੌਰ ’ਤੇ ਆਪਣੀ ਪਹਿਚਾਣ ਬਣਾਉਂਣ ਲਈ ਦਿਨ-ਰਾਤ ਇਕ ਕੀਤਾ। ਦੁਨੀਆਂ ਭਰ ਦੀ ਪਹਿਲੀ ਮਹਿਲਾਂ ਅਲਗੋਜ਼ਾ ਵਾਦਕ ਅਨੂਰੀਤ ਸਮੇਤ ਅਨੇਕਾਂ ਹੀ ਆਪਣੇ ਸ਼ਗਰਿਦਾ ਨੂੰ ਅਲਗੋਜ਼ਾ ਵਾਦਕ ਵੱਜੋਂ ਸਿਿਖਅਤ ਕੀਤਾ।
ਇਪਟਾ ਦੇ ਸੂਬਾਈ ਜਨਰਲ ਸੱਕਤਰ ਇੰਦਰਜੀਤ ਰੂਪੋਵਾਲੀ, ਇਪਟਾ, ਚੰਡੀਗੜ੍ਹ ਦੇ ਪ੍ਰਧਾਨ ਬਲਕਾਰ ਸਿੱਧੂ ਤੇ ਜਨਰਲ ਸੱਕਤਰ ਕਮਲ ਨੈਨ ਸਿੰਘ ਸੇਖੋਂ ਤੇ ਇਪਟਾ, ਪੰਜਾਬ ਦੇ ਆਗੂਆਂ ਬਠਿੰਡਾ ਤੋਂ ਕਿਰਤੀ ਕਿਰਪਾਲ, ਮਾਨਸਾ ਤੋਂ ਮੇਘ ਰਾਜ ਰੱਲਾ, ਸੰਗਰੂਰ ਤੋਂ ਦਲਬਾਰ ਸਿੰਘ ਚੱਠਾ ਸੇਖਵਾਂ, ਮਾਨਸਾ ਤੋਂ ਬਿੱਟੂ ਔਲਖ, ਪਟਿਆਲਾ ਤੋਂ ਹਰਜੀਤ ਕੈਂਥ ਅਤੇ ਡਾ. ਕੁਲਦੀਪ ਸਿੰਘ ਦੀਪ, ਮੁਹਾਲੀ ਤੋਂ ਨਰਿੰਦਰ ਪਾਲ ਨੀਨਾ, ਰੋਪੜ ਤੋਂ ਸੁਿਰੰਦਰ ਰਸੂਲਪੁਰ ਤੇ ਰਾਬਿੰਦਰ ਰੱਬੀ, ਅਮਿੰ੍ਰਤਸਰ ਤੋਂ ਦਲਜੀਤ ਸੋਨਾ ਅਤੇ ਬਲਬੀਰ ਮੂਧਲ, ਗੁਰਦਾਸਪੁਰ ਤੋਂ ਗਰੁਮੀਤ ਬਾਜਵਾ ਅਤੇ ਗੁਰਮੀਤ ਪਾਹੜਾ, ਕਪੂਰਥਲਾ ਤੋਂ ਡਾ. ਹਰਭਜਨ ਸਿੰਘ, ਲੁਧਿਆਣਾ ਤੋਂ ਪ੍ਰਦੀਪ ਸ਼ਰਮਾਂ ਤੇ ਰਾਜਵਿੰਦਰ ਸਮਰਾਲਾ, ਨਵਾਂ ਸ਼ਹਿਰ ਤੋਂ ਦੀਪਕ ਕੁਮਾਰ, ਮੋਗੇ ਤੋਂ ਅਵਤਾਰ ਸਿੰਘ ਮੋਗਾ, ਜਲੰਧਰ ਤੋਂ ਨੀਰਜ ਕੌਸ਼ਿਕ ਤੇ ਗੁਰਵਿੰਦਰ ਸਿੰਘ, ਹੁਸ਼ਿਆਰਪੁਰ ਤੋਂ ਅਸ਼ੋਕ ਪੁਰੀ, ਫਾਜ਼ਿਲਕਾ ਤੋਂ ਸੁਖਦੀਪ ਸਿੰਘ ਭੁੱਲਰ ਅਤੇ ਸਰਘੀ ਪ੍ਰੀਵਾਰ ਦੇ ਰੰਗਕਰਮੀ ਕੱੁੂਕੂ ਪੰਜਾਬੀ, ਰੰਜੀਵਨ ਸਿੰਘ, ਨਰਿੰਦਰ ਨਸਰੀਨ ਅਤੇ ਲਖਵਿੰਦਰ ਸਿੰਘ ਨੇ ਦੁੱਖੀ ਪ੍ਰੀਵਾਰ ਨਾਲ ਹਮਦਰਦੀ ਦਾ ਪ੍ਰਗਟਾਵਾ ਕਰਦੇ ਕਿਹਾ ਕਿ ਰਾਜਵੀਰ ਜਵੰਦਾ ਅਤੇ ਵਾਦਕ ਕਰਮਜੀਤ ਬੱਗਾ ਦੇ ਦੇਹਾਂਤ ਨਾਲ ਜਿੱਥੇ ਪ੍ਰੀਵਾਰ ਅਤੇ ਸਕੇ-ਸਬੰਧੀਆਂ ਨੂੰ ਘਾਟਾ ਪਿਆ ਹੈ, ਉਥੇ ਹੀ ਕਲਾ ਦੇ ਖੇਤਰ ਵਿਚ ਨਾ ਪੂਰਾ ਹੋਣ ਵਾਲਾ ਖੱਪਾ ਪਿਆ ਹੈ।ਡਰਾਮਾ ਵਿਭਾਗ, ਪੰਜਾਬੀ ਯੂਨੀਵਿਰਸਟੀ ਪਟਿਆਲਾ ਤੋਂ ਰਾਜਵੀਰ ਜਵੰਦਾ ਨੇ ਰੰਗਮੰਚ ਦੀ ਬਰੀਕੀਆਂ ਸਿਖਣ ਸਮੇਂ ਕੁੱਝ ਨਾਟਕਾਂ ਵੀ ਕੀਤੇ।












