ਦਸੂਹਾ,2, ਫਰਵਰੀ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਜਲ ਸਪਲਾਈ ਅਤੇ ਸੈਨੀਟੇਸ਼ਨ ਵਿਭਾਗ ਦੀ ਸਬ ਡਵੀਜ਼ਨ ਦਸੂਹਾ ਵਿਖੇ ਜੂਨੀਅਰ ਟੈਕਨੀਸ਼ੀਅਨ ਦੀ ਪੋਸਟ ਤੇ 31ਸਾਲ ਨੋਕਰੀ ਕਰਨ ਉਪਰੰਤ ਰੌਸ਼ਨ ਲਾਲ ਦੀ ਸੇਵਾ ਮੁਕਤੀ ਮੌਕੇ ਫੀਲਡ ਮੁਲਾਜ਼ਮਾ, ਜੱਥੇਬੰਦੀਆ, ਅਧਿਕਾਰੀਆਂ ਵੱਲੋਂ ਦਸੂਹਾ ਵਿਖੇ ਸਨਮਾਨ ਸਮਾਰੋਹ ਕੀਤਾ ਗਿਆ। ਪ੍ਰੈਸ ਨੂੰ ਜਾਣਕਾਰੀ ਦਿੰਦੇ ਹੋਏ ਟੈਕਨੀਕਲ ਐਡ ਮਕੈਨੀਕਲ ਇੰਪਲਾਈਜ਼ ਯੂਨੀਅਨ ਬਰਾਂਚ ਹੁਸ਼ਿਆਰਪੁਰ ਦੇ ਪ੍ਰਧਾਨ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਸ਼੍ਰੀ ਰੋਸ਼ਨ ਲਾਲ ਦੇ ਸਨਮਾਨ ਸਮਾਰੋਹ ਵਿੱਚ ਫੀਲਡ ਮੁਲਾਜ਼ਮਾ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ, ਸਮੇਤ ਅਧਿਕਾਰੀਆਂ ਨੇ ਸ਼ਮੂਲੀਅਤ ਕੀਤੀ ।ਇਸ ਮੌਕੇ ਯੂਨੀਅਨ ਆਗੂ ਦਲਬੀਰ ਸਿੰਘ, ਪਿਆਰਾ ਸਿੰਘ ਫੈਡਰੇਸ਼ਨ ਆਗੂ ਜੀਨੂ ਰਾਮ ਨੇ ਸੰਬੋਧਨ ਕਰਦਿਆਂ ਕਿਹਾ ਕਿ ਜਿੱਥੇ ਰੋਸ਼ਨ ਲਾਲ ਨੇ 31 ਸਾਲ ਬੇਦਾਗ ਨੌਕਰੀ ਕੀਤੀ ,ਉੱਥੇ ਹੀ ਜਥੇਬੰਦੀ ਦੇ ਸੂਬਾ ਆਗੂ ਵਜੋਂ ਜੁੰਮੇਵਾਰੀ ਨਿਭਾਉਂਦਿਆਂ ਫੀਲਡ ਮੁਲਾਜਮਾਂ ਦੀਆਂ ਮੰਗਾਂ ਸਬੰਧੀ ਸੰਘਰਸ਼ਸ਼ੀਲ ਰਹੇ ,ਜਿੱਥੇ ਉਹਨਾਂ ਮਸਟਰੋਲ ਤੇ ਨੌਕਰੀ ਕਰਦੇ ਆਪਣੇ ਸਮੁੱਚੇ ਕਾਫ਼ਿਲੇ ਸਮੇਤ ਰੈਗੂਲਰ ਹੋਣ ਲਈ ਲੰਮੀ ਲੜਾਈ ਲੜੀ ,ਉਥੇ ਨਾਲ ਹੀ ਪੁਰਾਣੀ ਪੈਨਸ਼ਨ ਪ੍ਰਾਪਤੀ ਕੀਤੀ ।ਇਸ ਮੌਕੇ ਉੱਪ ਮੰਡਲ ਇੰਜੀਨੀਅਰ ਸੇਵਾ ਸਿੰਘ ਨੇ ਕਿਹਾ ਕਿ ਸ਼੍ਰੀ ਰੋਸ਼ਨ ਲਾਲ ਜਿੱਥੇ ਵਿਭਾਗੀ ਜਿੰਮੇਵਾਰੀ ਨੂੰ ਇਮਾਨਦਾਰੀ ਨਾਲ ਨਿਭਾਉਂਦੇ ਸਨ ਜਿਸ ਕਾਰਨ ਸਮੁਚੇ ਮੁਲਾਜ਼ਮਾਂ ਦੇ ਲੋਕਾਂ ਵਿੱਚ ਸਤਿਕਾਰ ਦੇ ਪਾਤਰ ਰਹੇ।ਇਸ ਮੌਕੇ ਜੂਨੀਅਰ ਇੰਜੀਨੀਅਰ ਮੁਲਖ ਰਾਜ ਸਮੇਤ ਮੁਲਾਜ਼ਮਾਂ ਦੀ ਵੱਖ ਵੱਖ ਜਥੇਬੰਦੀਆਂ ਦੇ ਆਗੂ, ਫੀਲਡ ਮੁਲਾਜ਼ਮ, ਅਧਿਕਾਰੀ ਹਾਜ਼ਰ ਸਨ। ਇਸ ਮੌਕੇ ਜਥੇਬੰਦੀਆਂ ਫੈਡਰੇਸ਼ਨ ਤੇ ਅਧਿਕਾਰੀਆਂ ਵੱਲੋਂ ਰੋਸ਼ਨ ਲਾਲ ਨੂੰ ਸਨਮਾਨ ਚਿੰਨ ਦੇ ਕੇ ਸਨਮਾਨਿਤ ਕੀਤਾ ਗਿਆ।












