ਪਟਿਆਲਾ 2 ਫਰਵਰੀ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁਲਾਜ਼ਮਾਂ ਦੀਆਂ ਮੁੱਖ ਵਿੱਤੀ ਮੰਗਾਂ ਸਬੰਧੀ ਵੱਖ-ਵੱਖ ਜਥੇਬੰਦੀਆਂ ਦੁਆਰਾ ਜ਼ਿਲਾ ਪੱਧਰੀ ਮੀਟਿੰਗ ਕਰਨ ਤੋਂ ਬਾਅਦ ਅੱਜ ਬਲਾਕ ਘਨੌਰ ਦੀ ਮੀਟਿੰਗ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ ਕੀਤੀ ਗਈ।
ਜ਼ਿਕਰ ਯੋਗ ਹੈ ਕਿ ਪੰਜਾਬ ਦੇ ਮੁਲਾਜ਼ਮਾਂ ਦੀਆਂ ਵਿੱਤੀ ਮੰਗਾਂ ਜਿਵੇਂ ਪੰਜਾਬ ਪੇਅ ਸਕੇਲ, ਪੁਰਾਣੀ ਪੈਨਸ਼ਨ, 37 ਪ੍ਰਕਾਰ ਦੇ ਭੱਤੇ ਜਿਸ ਵਿੱਚ ਪੇਂਡੂ ਭੱਤਾ, 16 ਫੀਸਦੀ ਡੀ.ਏ, ਏ.ਸੀ.ਪੀ ਅਤੇ ਬਾਰਡਰ ਭੱਤਾ ਆਦਿ ਲਈ ਲੰਬੇ ਸਮੇਂ ਤੋਂ ਮੁਲਾਜ਼ਮ ਸੰਘਰਸ਼ ਕਰ ਰਹੇ ਹਨ। ਪਰ ਪੰਜਾਬ ਸਰਕਾਰ ਇਹਨਾਂ ਮੁੱਖ ਮੰਗਾਂ ਨੂੰ ਅਣਗੋਲਿਆ ਕਰ ਰਹੀ। ਇਹਨਾਂ ਦੀ ਬਹਾਲੀ ਲਈ ਨਵ ਗਠਿਤ ਪੁਰਾਣੇ ਸਕੇਲ, ਪੈਨਸ਼ਨ ਅਤੇ ਭੱਤੇ ਬਹਾਲੀ ਮੋਰਚਾ, ਪੰਜਾਬ ਵੱਲੋਂ 15 ਫਰਵਰੀ ਨੂੰ ਸੰਗਰੂਰ ਵਿੱਚ ਉਲੀਕੀ ਗਈ ਵਿਸ਼ਾਲ ਰੈਲੀ ਦੀ ਤਿਆਰੀ ਲਈ ਮੋਰਚੇ ਵਿੱਚ ਸ਼ਾਮਿਲ ਜਥੇਬੰਦੀਆਂ ਦੀ ਵਿਸਥਾਰੀ ਮੀਟਿੰਗ ਕੀਤੀ ਗਈ।
ਇਸ ਮੌਕੇ ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਪ੍ਰਧਾਨ ਗੁਰਜੀਤ ਘੱਗਾ ਅਤੇ ਡੈਮੋਕ੍ਰੇਟਿਕ ਟੀਚਰਜ਼ ਫਰੰਟ ਦੇ ਬਲਾਕ ਪ੍ਰਧਾਨ ਕ੍ਰਿਸ਼ਨ ਚੌਹਾਣਕੇ ਨੇ ਦੱਸਿਆ ਕਿ 17-7-20 ਤੋਂ ਬਾਅਦ ਭਰਤੀਆਂ ਤੇ ਨਵੇਂ ਸਕੇਲ ਰੱਦ ਕਰਕੇ ਪੁਰਾਣੇ ਸਕੇਲ (ਛੇਵੇਂ ਤਨਖਾਹ ਕਮਿਸ਼ਨ ਤਹਿਤ) ਬਹਾਲ ਕਰਵਾਉਣ ਪੁਰਾਣੀ ਪੈਨਸ਼ਨ ਦੀ ਮੰਗ ਅਤੇ ਭੱਤਿਆਂ ਦੀ ਪ੍ਰਾਪਤੀ ਲਈ ਸੰਗਰੂਰ ਵਿਖੇ ਵਿਸ਼ਾਲ ਰੈਲੀ ਕੀਤੀ ਜਾ ਰਹੀ ਹੈ।
ਇਸ ਮੌਕੇ ਬਲਾਕ ਸਕੱਤਰ ਪ੍ਰਿਤਪਾਲ ਚਹਿਲ, ਹਰਗੋਪਾਲ ਸਿੰਘ, ਚਮਕੌਰ ਬਰਾਸ, ਬਿੰਦਰਾ ਬਿੰਦੂ, ਡੈਮੋਕ੍ਰੇਟਿਕ ਮੁਲਾਜ਼ਮ ਫੈਡਰੇਸ਼ਨ ਦੇ ਜ਼ਿਲ੍ਹਾ ਸਕੱਤਰ ਹਰਿੰਦਰ ਪਟਿਆਲਾ, ਗੁਰਸੰਗਤ ਸਿੰਘ, ਬਲਵਿੰਦਰ ਸਿੰਘ, ਗੁਰਸਾਬ ਸਿੰਘ, ਕੁਲਵਿੰਦਰ ਸਿੰਘ, ਸੰਦੀਪ ਸਿੰਘ, ਵਰਜਿੰਦਰ ਪਰੋਚਾ, ਜਸਮੀਤ ਕੌਰ, ਸਿਮਰਜੋਤ ਕੌਰ,ਬਲਜਿੰਦਰ ਕੌਰ, ਸੁਖਵਿੰਦਰ ਕੌਰ, ਬਲਵਿੰਦਰ ਕੌਰ, ਦਲਜੀਤ ਕੌਰ, ਸੀਮਾ ਰਾਣੀ,ਗੁਰਦਾਸ ਸਿੰਘ, ਗੁਰਦੀਪ ਸਿੰਘ, ਰਾਹੁਲ ਕੁਮਾਰ, ਗੁਰਪ੍ਰੀਤ ਸਿੰਘ, ਗੁਰਸ਼ਿੰਦਰ ਸਿੰਘ,ਆਦਿ ਹਾਜ਼ਰ ਸਨ।












