21 ਫਰਵਰੀ ਨੂੰ ਪਾਰਟੀ ਦਾ ਡੈਲੀਗੇਟ ਇਜਲਾਸ ਲੁਧਿਆਣੇ ਹੋਵੇਗਾ
ਨਵੀਂ ਦਿੱਲੀ, 4 ਫਰਵਰੀ,ਬੋਲੇ ਪੰਜਾਬ ਬਿਊਰੋ (ਮਨਪ੍ਰੀਤ ਸਿੰਘ ਖਾਲਸਾ):-
12 ਫਰਵਰੀ ਨੂੰ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਾਲਿਆ ਦੇ ਸਮਾਗਮ ਦੇ ਪ੍ਰਬੰਧ ਅਤੇ ਉਸਦੀ ਕਾਮਯਾਬੀ ਲਈ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਦੇ ਪੀ.ਏ.ਸੀ ਮੈਬਰ, ਜਿ਼ਲ੍ਹਾ ਪ੍ਰਧਾਨ, ਯੂਥ ਅਕਾਲੀ ਦਲ ਅਤੇ ਇਸਤਰੀ ਵਿੰਗ ਦੇ ਅਹੁਦੇਦਾਰਾਂ ਦੀ ਹੋਈ ਮੀਟਿੰਗ ਵਿਚ ਇਹ ਸਰਬਸੰਮਤੀ ਨਾਲ ਫੈਸਲਾ ਕੀਤਾ ਗਿਆ ਹੈ ਕਿ ਸੰਤ ਜੀ ਦੇ 80ਵੇਂ ਜਨਮ ਦਿਹਾੜੇ ਨੂੰ ਆਪਣੇ ਕੌਮੀ ਨਿਸ਼ਾਨੇ ਖ਼ਾਲਿਸਤਾਨ ਉਤੇ ਹੋਰ ਦ੍ਰਿੜ ਹੁੰਦੇ ਹੋਏ ਇਸ ਸੰਦੇਸ ਨੂੰ ਪੰਜਾਬ, ਬਾਹਰਲੇ ਸੂਬਿਆਂ ਅਤੇ ਬਾਹਰਲੇ ਮੁਲਕਾਂ ਵਿਚ ਫਿਰ ਤੋ ਪਹੁੰਚਾਉਦੇ ਹੋਏ ਆਪਣੇ ਨਿਸ਼ਾਨੇ ਲਈ ਅਗਲੇ ਸੰਘਰਸ ਵੱਲ ਵੱਧਿਆ ਜਾਵੇਗਾ । ਇਸ ਸੰਬੰਧੀ ਸਮੁੱਚੇ ਅਹੁਦੇਦਾਰਾਂ ਨੂੰ ਜਿਥੇ ਵੱਖ-ਵੱਖ ਖੇਤਰਾਂ ਵਿਚ ਜਿੰਮੇਵਾਰੀਆ ਵੰਡੀਆ ਗਈਆ ਹਨ, ਉਥੇ ਸੰਤ ਜਰਨੈਲ ਸਿੰਘ ਖ਼ਾਲਸਾ ਭਿੰਡਰਾਂਵਲਿਆ ਵੱਲੋ ਮਿਥੇ ਨਿਸਾਨੇ ਦੀ ਪ੍ਰਾਪਤੀ ਲਈ ਸ੍ਰੀ ਅਕਾਲ ਤਖਤ ਸਾਹਿਬ ਦੇ ਮਹਾਨ ਸਥਾਂਨ ਤੇ 1 ਮਈ 1994 ਨੂੰ ਹੋਏ ਅੰਮ੍ਰਿਤਸਰ ਐਲਾਨਨਾਮੇ ਦੀ ਸੋਚ ਅਧੀਨ ਕੌਮੀ ਮੰਜਿਲ ਦੀ ਹਰ ਕੀਮਤ ਤੇ ਪ੍ਰਾਪਤੀ ਕੀਤੀ ਜਾਵੇਗੀ । ਬੇਸੱਕ ਇਸ ਅੰਮ੍ਰਿਤਸਰ ਐਲਾਨਨਾਮੇ ਤੇ ਹੋਰ ਵੀ ਬਹੁਤ ਸਾਰੇ ਆਗੂਆਂ ਨੇ ਪ੍ਰਣ ਕਰਦੇ ਹੋਏ ਦਸਤਖਤ ਕੀਤੇ ਸਨ । ਪਰ ਉਹ ਸਭ ਆਗੂ ਇਸ ਕੌਮੀ ਨਿਸ਼ਾਨੇ ਨੂੰ ਪਿੱਠ ਦੇ ਕੇ ਦੁਨਿਆਵੀ ਅਤੇ ਸਿਆਸੀ ਲਾਲਸਾਵਾ ਦੇ ਗੁਲਾਮ ਬਣ ਗਏ ਹਨ । ਲੇਕਿਨ ਸ. ਮਾਨ ਹੀ ਹਨ ਜੋ ਅੱਜ ਵੀ ਉਸ ਕੌਮੀ ਨਿਸਾਨੇ ਲਈ ਕੌਮਾਂਤਰੀ ਪੱਧਰ ਦੇ ਕਾਨੂੰਨਾਂ, ਨਿਯਮਾਂ ਅਧੀਨ ਸੰਘਰਸ ਕਰ ਰਹੇ ਹਨ ਅਤੇ ਇਹ ਨਿਸਾਨੇ ਦੀ ਪ੍ਰਾਪਤੀ ਤੱਕ ਕੌਮੀ ਜੰਗ ਜਾਰੀ ਰਹੇਗੀ । ਇਸ ਲਈ ਸਾਡੀ ਸਿੱਖ ਕੌਮ ਵਿਚ ਵਿਚਰਣ ਵਾਲੇ ਹਰ ਗੁਰਸਿੱਖ ਦਾ ਪਰਮ-ਧਰਮ ਫਰਜ ਬਣ ਜਾਂਦਾ ਹੈ ਕਿ ਉਹ ਆਪਣੇ ਕੌਮੀ ਨਿਸਾਨੇ ਨੂੰ ਹੋਰ ਪ੍ਰਪੱਕ ਕਰਨ ਲਈ 12 ਫਰਵਰੀ ਨੂੰ ਆਪਣੇ ਇਲਾਕੇ ਦੇ ਨਿਵਾਸੀਆ ਨੂੰ ਨਾਲ ਲੈਕੇ ਫਤਹਿਗੜ੍ਹ ਸਾਹਿਬ ਵਿਖੇ ਇਸ ਸਮਾਗਮ ਵਿਚ ਸਾਮਿਲ ਹੋਇਆ ਜਾਵੇ । ਇਹ ਅਪੀਲ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ (ਅੰਮ੍ਰਿਤਸਰ) ਨੇ ਸਮੁੱਚੇ ਹਾਊਸ ਨੂੰ ਸੁਬੋਧਿਤ ਹੁੰਦੇ ਹੋਏ ਅਤੇ ਅਹੁਦੇਦਾਰਾਂ ਨੂੰ ਇਸ ਵਿਸੇ ਉਤੇ ਲਗਾਈਆ ਗਈਆ ਜਿੰਮੇਵਾਰੀਆ ਨੂੰ ਦ੍ਰਿੜਤਾ ਨਾਲ ਨਿਭਾਉਣ ਦੀ ਜੋਰਦਾਰ ਗੁਜਾਰਿਸ ਕਰਦੇ ਹੋਏ ਕੀਤੀ । ਇਸ ਹੋਈ ਮੀਟਿੰਗ ਵਿਚ ਸਰਬਸੰਮਤੀ ਨਾਲ ਇਹ ਵੀ ਫੈਸਲਾ ਕੀਤਾ ਗਿਆ ਕਿਉਂਕਿ ਪਾਰਟੀ ਚੋਣ ਕਮਿਸਨ ਇੰਡੀਆ ਕੋਲ ਰਜਿਸਟਰਡ ਹੈ ਅਤੇ ਉਸਦੀਆਂ ਸਭ ਸਰਤਾਂ ਨੂੰ ਪੂਰਾ ਕਰਦੇ ਹੋਏ ਆਪਣਾ ਡੈਲੀਗੇਟ ਇਜਲਾਸ 21 ਫਰਵਰੀ ਨੂੰ ਲੁਧਿਆਣਾ ਵਿਖੇ ਹੋਵੇਗਾ । ਜਿਸ ਵਿਚ ਪੰਜਾਬ ਦੇ ਸਭ ਜਿ਼ਲ੍ਹਿਆਂ ਤੋ ਇਲਾਵਾ ਹਰਿਆਣਾ, ਹਿਮਾਚਲ, ਚੰਡੀਗੜ੍ਹ, ਦਿੱਲੀ, ਜੰਮੂ ਕਸਮੀਰ ਆਦਿ ਸੂਬਿਆਂ ਅਤੇ ਬਾਹਰਲੇ ਮੁਲਕਾਂ ਦੇ ਡੈਲੀਗੇਟਸ ਸਮੂਲੀਅਤ ਕਰਨਗੇ । ਜਿਸ ਵਿਚ ਪਾਰਟੀ ਦੇ ਸਭ ਅਹੁਦੇਦਾਰਾਂ ਦੀ ਨਵੇ ਸਿਰੇ ਤੋ ਅਗਲੀ ਚੋਣ ਪ੍ਰਕਿਰਿਆ ਵੀ ਪੂਰਨ ਕੀਤੀ ਜਾਵੇਗੀ । ਇਸ ਦੇ ਨਾਲ ਹੀ ਕੌਮੀ ਨਿਸਾਨੇ ਉਤੇ ਅਗਲੇਰੇ ਪ੍ਰੋਗਰਾਮ ਤਹਿ ਕਰਦੇ ਹੋਏ ਸਮੂਹਿਕ ਰੂਪ ਵਿਚ ਮੰਜਿਲ ਵੱਲ ਵੱਧਣ ਦੇ ਪ੍ਰਣ ਨੂੰ ਵੀ ਦੁਹਰਾਇਆ ਜਾਵੇਗਾ । ਇਸ ਮੀਟਿੰਗ ਦੀ ਪ੍ਰਧਾਨਗੀ ਸ. ਇਮਾਨ ਸਿੰਘ ਮਾਨ ਐਕਟਿੰਗ ਪ੍ਰਧਾਨ ਵੱਲੋ ਕੀਤੀ ਗਈ ਉਨ੍ਹਾਂ ਤੋ ਇਲਾਵਾ ਇਸ ਮੀਟਿੰਗ ਵਿਚ ਸ. ਇਕਬਾਲ ਸਿੰਘ ਟਿਵਾਣਾ ਮੁੱਖ ਬੁਲਾਰਾ ਸਿਆਸੀ ਤੇ ਮੀਡੀਆ ਸਲਾਹਕਾਰ, ਪ੍ਰੋ. ਮਹਿੰਦਰਪਾਲ ਸਿੰਘ, ਕੁਸਲਪਾਲ ਸਿੰਘ ਮਾਨ, ਕੁਲਦੀਪ ਸਿੰਘ ਭਾਗੋਵਾਲ, ਹਰਪਾਲ ਸਿੰਘ ਬਲੇਰ, ਡਾ. ਹਰਜਿੰਦਰ ਸਿੰਘ ਜੱਖੂ, ਗੁਰਜੰਟ ਸਿੰਘ ਕੱਟੂ (ਜਰਨਲ ਸਕੱਤਰ), ਤੇਜਿੰਦਰ ਸਿੰਘ ਦਿਓਲ ਯੂਥ ਪ੍ਰਧਾਨ, ਹਰਭਜਨ ਸਿੰਘ ਕਸਮੀਰੀ, ਪਰਮਿੰਦਰ ਸਿੰਘ ਬਾਲਿਆਵਾਲੀ, ਧਰਮ ਸਿੰਘ ਕਲੌੜ, ਹਰਦੇਵ ਸਿੰਘ ਪੱਪੂ ਮਲੇਰਕੋਟਲਾ, ਗੁਰਨੈਬ ਸਿੰਘ ਰਾਮਪੁਰਾ, ਜਸਵੀਰ ਸਿੰਘ ਬੱਚੜੇ, ਅਮਰੀਕ ਸਿੰਘ ਨੰਗਲ, ਗੁਰਨਾਮ ਸਿੰਘ ਸਿੰਗੜੀਵਾਲ ਹੁਸਿਆਰਪੁਰ, ਬਲਦੇਵ ਸਿੰਘ ਵੜਿੰਗ, ਇਕਬਾਲ ਸਿੰਘ ਬਰੀਵਾਲ, ਸਿੰਗਾਰਾ ਸਿੰਘ ਬਡਲਾ, ਜਸਵੀਰ ਸਿੰਘ ਨਵਾਂਸਹਿਰ, ਸੁਖਵਿੰਦਰ ਸਿੰਘ ਭਾਟੀਆ ਮੋਹਾਲੀ, ਹਰਦੀਪ ਸਿੰਘ ਸਹਿਜਪੁਰ, ਦਰਸਨ ਸਿੰਘ ਮੰਡੇਰ ਬਰਨਾਲਾ, ਹਰਜੀਤ ਸਿੰਘ ਵਿਰਕ ਹਰਿਆਣਾ, ਬਲਵਿੰਦਰ ਸਿੰਘ ਖੰਨਾ, ਰਣਜੀਤ ਸਿੰਘ ਸੰਤੋਖਗੜ੍ਹ ਰੋਪੜ੍ਹ, ਬੀਬੀ ਤੇਜ ਕੌਰ, ਕੁਲਵੰਤ ਸਿੰਘ ਮਝੈਲ ਪਠਾਨਕੋਟ, ਸਮਸੇਰ ਸਿੰਘ ਬਰਾੜ ਅੰਮ੍ਰਿਤਸਰ, ਮਨਜੀਤ ਸਿੰਘ ਰੇਰੂ ਜਲੰਧਰ, ਮੁਖਤਿਆਰ ਸਿੰਘ ਡਡਵਿੰਡੀ ਕਪੂਰਥਲਾ, ਦਿਲਬਾਗ ਸਿੰਘ ਸੇਰੋ ਤਰਨਤਾਰਨ, ਬਲਵੀਰ ਸਿੰਘ ਬੱਛੋਆਣਾ ਮਾਨਸਾ, ਵੱਡੀ ਗਿਣਤੀ ਵਿਚ ਯੂਥ ਆਗੂਆਂ ਅਤੇ ਸੈਟਰ ਦੇ ਅਹੁਦੇਦਾਰਾਂ ਨੇ ਸਮੂਲੀਅਤ ਕਰਦੇ ਹੋਏ ਪਾਰਟੀ ਦੀ ਚੜ੍ਹਦੀ ਕਲਾਂ ਕਰਨ ਦੇ ਸੁਝਾਅ ਦਿੰਦੇ ਹੋਏ ਯੋਗਦਾਨ ਪਾਇਆ ।












