ਪੰਜਾਬ ਦੇ ਵਿਕਾਸ ਲਈ ਵਿਜ਼ਨ ਸਿਰਫ਼ ਅਕਾਲੀ ਦਲ ਕੋਲ : ਅਰਵਿੰਦ ਖੰਨਾ

ਪੰਜਾਬ

ਕਾਂਗਰਸ ਅਤੇ ‘ਆਪ’ ਕੋਲ ਵਿਕਾਸ ਦੇ ਨਾਮ ’ਤੇ ਗਿਨਾਉਣ ਲਈ ਕੁਝ ਨਹੀਂ


ਅਕਾਲੀ ਆਗੂ ਨੇ ਇੱਕ ਦਰਜਨ ਤੋਂ ਵੱਧ ਪਿੰਡਾਂ ’ਚ ਚਲਾਈ ਜਨ ਸੰਪਰਕ ਮੁਹਿੰਮ


ਸੰਗਰੂਰ
8 ਮਾਰਚ ,ਬੋਲੇ ਪੰਜਾਬ ਬਿਊਰੋ;

 ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਅਤੇ ਸਾਬਕਾ ਵਿਧਾਇਕ ਅਰਵਿੰਦ ਖੰਨਾ ਨੇ ਕਿਹਾ ਕਿ ਪੰਜਾਬ ਵਿੱਚ ਵਿਕਾਸ ਦੇ ਨਾਮ ‘ਤੇ ਡਰਾਮਾ ਕਰਨ ਵਾਲੀ ਪਾਰਟੀ ਦਾ ਹੁਣ ਅੰਤ ਆ ਗਿਆ ਹੈ। ਇਸ ਵੇਲੇ ਸਿਰਫ਼ ਸ਼੍ਰੋਮਣੀ ਅਕਾਲੀ ਦਲ ਹੀ ਇਕਲੌਤੀ ਅਜਿਹੀ ਪਾਰਟੀ ਹੈ, ਜਿਸਦੇ ਕੋਲ ਪੰਜਾਬ ਦੇ ਵਿਕਾਸ ਦਾ ਏਜੰਡਾ ਹੈ।
ਅਰਵਿੰਦ ਖੰਨਾ ਨੇ ਪੰਜਾਬ ਬਚਾਓ ਯਾਤਰਾ ਦੇ ਸਬੰਧ ਵਿਚ ਜ਼ਿਲ੍ਹੇ ਦੇ ਪਿੰਡਾਂ ਨੂਰਪੁਰਾ, ਬਾਲਦ ਖੁਰਦ, ਬਿੰਬੜ ਅਤੇ ਭੜੋ ਸਮੇਤ ਲਗਭਗ ਇੱਕ ਦਰਜਨ ਪਿੰਡਾਂ ਵਿੱਚ ਜਨਤਕ ਮੀਟਿੰਗਾਂ ਨੂੰ ਸੰਬੋਧਨ ਕੀਤਾ। ਉਨ੍ਹਾਂ ਕਿਹਾ ਕਿ ਪਹਿਲਾ ਪੰਜ ਸਾਲਾਂ ਤੱਕ ਕਾਂਗਰਸ ਪਾਰਟੀ ਨੇ ਵਿਕਾਸ ਦੇ ਨਾਮ ‘ਤੇ ਝੂਠੇ ਦਾਅਵਿਆਂ ਨਾਲ ਸੂਬੇ ਦੇ ਲੋਕਾਂ ਨੂੰ ਗੁੰਮਰਾਹ ਕੀਤਾ। ਪਿਛਲੇ ਚਾਰ ਸਾਲਾਂ ਤੋਂ, ਆਮ ਆਦਮੀ ਪਾਰਟੀ ਸਿਰਫ਼ ਇਸ਼ਤਿਹਾਰਾਂ ਰਾਹੀਂ ਹੀ ਪੰਜਾਬ ਦਾ ਵਿਕਾਸ ਕਰ ਰਹੀ ਹੈ। ਸੱਚਾਈ ਇਹ ਹੈ ਕਿ ਦੋਵਾਂ ਪਾਰਟੀਆਂ ਕੋਲ ਜ਼ਮੀਨੀ ਪੱਧਰ ‘ਤੇ ਵਿਕਾਸ ਕਾਰਜ ਗਿਨਾਉਣ ਦਿਖਾਉਣ ਲਈ ਕੁਝ ਵੀ ਨਹੀਂ ਹੈ।
ਅਕਾਲੀ ਦਲ ਨੇ ਪੰਜਾਬ ਵਿੱਚ ਥਰਮਲ ਪਲਾਂਟ, ਹਵਾਈ ਅੱਡੇ, ਕੇਂਦਰੀ ਯੂਨੀਵਰਸਿਟੀਆਂ, ਏਮਜ਼ ਅਤੇ ਐਡਵਾਂਸਡ ਕੈਂਸਰ ਇੰਸਟੀਚਿਊਟ ਵਰਗੀਆਂ ਸੰਸਥਾਵਾਂ ਸਥਾਪਿਤ ਕੀਤੀਆਂ। ਅਕਾਲੀ ਦਲ ਤੋਂ ਬਾਅਦ ਸੱਤਾ ਵਿੱਚ ਆਈ ਕਾਂਗਰਸ ਅਤੇ ‘ਆਪ’ ਦੇ ਮੁੱਖ ਮੰਤਰੀ ਬੱਕਰੀ ਦੀ ਧਾਰ ਕੱਢਣ, ਹਨੇਰੇ ਵਿੱਚ ਪੰਕਚਰ ਲਗਾਉਣ ਦੇ ਕਿੱਸੇ ਸੁਣਾ ਕੇ ਪੰਜਾਬ ਦੇ ਲੋਕਾਂ ਦਾ ਧਿਆਨ ਵਿਕਾਸ ਦੇ ਮੁੱਦਿਆਂ ਤੋਂ ਭਟਕਾ ਰਹੇ ਹਨ।
ਅਰਵਿੰਦ ਖੰਨਾ ਨੇ ਕਿਹਾ ਕਿ ਹੁਣ, 2027 ਵਿੱਚ ਸੱਤਾ ਵਿੱਚ ਵਾਪਸੀ ਤੋਂ ਬਾਅਦ, ਅਕਾਲੀ ਦਲ ਦੀ ਸਰਕਾਰ ਪੰਜਾਬ ਵਿੱਚ ਵਿਕਾਸ ਦਾ ਨਵਾਂ ਅਧਿਆਇ ਲਿਖਣ ਲਈ ਤਿਆਰ ਹੈ। ਅਕਾਲੀ ਦਲ ਦੀ ਸਰਕਾਰ ਵਿੱਚ ਦਾਅਵੇ ਨਹੀਂ, ਸਿਰਫ਼ ਕੰਮ ਹੁੰਦਾ ਹੈ।
ਅਰਵਿੰਦ ਖੰਨਾ ਨੇ ਇਲਾਕੇ ਦੇ ਪਿੰਡਾਂ ਦੇ ਲੋਕਾਂ ਨੂੰ ਅਕਾਲੀ ਦਲ ਦੀਆਂ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਅਤੇ ਆਮ ਆਦਮੀ ਪਾਰਟੀ ਸਰਕਾਰ ਵਿਰੁੱਧ ਇੱਕਜੁੱਟ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਸੁਖਬੀਰ ਬਾਦਲ ਦੀ ਅਗਵਾਈ ਵਾਲੀ ਪੰਜਾਬ ਬਚਾਓ ਯਾਤਰਾ ਹਰ ਹਲਕੇ ਵਿੱਚ ਲੋਕਾਂ ਨੂੰ ਭਵਿੱਖ ਲਈ ਰੋਡਮੈਪ ਪ੍ਰਦਾਨ ਕਰ ਰਹੀ ਹੈ। ਇਸ ਮੌਕੇ ਅਕਾਲੀ ਆਗੂ ਜਤਿੰਦਰ ਸਿੰਘ, ਰਣਧੀਰ ਸਿੰਘ, ਜਸਵੀਰ ਸਿੰਘ, ਸਾਬਕਾ ਸਰਪੰਚ ਬਲਕਾਰ ਸਿੰਘ, ਪੰਚ ਧਰਮਿੰਦਰ ਸਿੰਘ, ਅਮਰੀਕ ਸਿੰਘ ਸਮੇਤ ਕਈ ਪਤਵੰਤੇ ਮੌਜੂਦ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।