ਫਤਹਿਗੜ੍ਹ ਸਾਹਿਬ, 10 ਮਾਰਚ, ਬੋਲੇ ਪੰਜਾਬ ਬਿਊਰੋ :
ਫਤਿਹਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਸ਼ਹੀਦਗੜ੍ਹ ਨੇੜੇ ਇੱਕ ਵੱਡਾ ਹਾਦਸਾ ਵਾਪਰਿਆ। ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੇ ਟੱਕਰ ਹੋਣ ਕਾਰਨ ਦੋ ਲੋਕਾਂ ਦੀ ਮੌਤ ਹੋ ਗਈ। ਇਹ ਹਾਦਸਾ ਸੜਕ ‘ਤੇ ਅਚਾਨਕ ਇੱਕ ਅਵਾਰਾ ਕੁੱਤਾ ਆਉਣ ਕਾਰਨ ਵਾਪਰਿਆ।
ਬਸੀ ਪਠਾਣਾ ਥਾਣੇ ਦੇ ਸਬ-ਇੰਸਪੈਕਟਰ ਸਤਨਾਮ ਸਿੰਘ ਨੇ ਦੱਸਿਆ ਕਿ ਉਨ੍ਹਾਂ ਨੂੰ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਸੜਕ ਹਾਦਸੇ ਵਿੱਚ ਦੋ ਮੋਟਰਸਾਈਕਲ ਸਵਾਰਾਂ ਨੂੰ ਗੰਭੀਰ ਜ਼ਖਮੀ ਹਾਲਤ ਵਿੱਚ ਲਿਆਂਦਾ ਗਿਆ ਹੈ। ਜਾਂਚ ਵਿੱਚ ਪਤਾ ਲੱਗਾ ਹੈ ਕਿ ਦੋਵੇਂ ਮੋਟਰਸਾਈਕਲ ਇੱਕ ਅਵਾਰਾ ਕੁੱਤੇ ਦੇ ਅਚਾਨਕ ਸੜਕ ‘ਤੇ ਆਉਣ ਕਾਰਨ ਟਕਰਾ ਗਏ। ਹਾਦਸਾ ਇੰਨਾ ਗੰਭੀਰ ਸੀ ਕਿ ਦੋਵਾਂ ਸਵਾਰਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮ੍ਰਿਤਕਾਂ ਦੀ ਪਛਾਣ ਨਛੱਤਰ ਸਿੰਘ (48), ਵਾਸੀ ਪਿੰਡ ਸ਼ਹੀਦਗੜ੍ਹ ਅਤੇ ਅਨੁਰਾਗ (25), ਪੁੱਤਰ ਸੋਹਣ ਲਾਲ, ਵਾਸੀ ਕਟੇਰਾ ਮੁਹੱਲਾ, ਬਸੀ ਪਠਾਣਾ ਵਜੋਂ ਹੋਈ ਹੈ।












