ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਪਾਇਆ ਜਾ ਰਿਹਾ ਹੈ ਭਾਰੀ ਉਤਸਾਹ : ਫੂਲਰਾਜ ਸਿੰਘ
ਮੋਹਾਲੀ 13 ਮਾਰਚ ,ਬੋਲੇ ਪੰਜਾਬ ਬਿਊਰੋ;
ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਹੋਰਾਂ ਦੀ ਤਰਫੋਂ ਸ਼ੁਰੂ ਕੀਤੀ ਗਈ ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਅੱਜ ਵਿਧਾਨ ਸਭਾ ਹਲਕਾ ਮੋਹਾਲੀ ਤੋਂ 11ਵੀਂ ਬੱਸ ਨੂੰ ਮੋਹਾਲੀ ਤੋਂ ਵਿਧਾਇਕ ਕੁਲਵੰਤ ਸਿੰਘ ਦੇ ਬੇਟੇ ਅਤੇ ਕੌਂਸਲਰ- ਸਰਬਜੀਤ ਸਿੰਘ ਸਮਾਣਾ ਨੇ ਹਰੀ ਝੰਡੀ ਦੇ ਕੇ ਰਵਾਨਾ ਕੀਤਾ, ਇਸ ਮੌਕੇ ਤੇ ਸਰਦਾਰ ਸਮਾਣਾ ਦੇ ਨਾਲ ਉਚੇਚੇ ਤੌਰ ਤੇ ਹਲਕਾ ਕੋਆਰਡੀਨੇਟਰ- ਫੂਲਰਾਜ ਸਿੰਘ -ਸਟੇਟ ਐਵਾਰਡੀ ਵੀ ਹਾਜ਼ਰ ਰਹੇ, ਮੁੱਖ ਮੰਤਰੀ ਤੀਰਥ ਬੱਸ ਯਾਤਰਾ ਯੋਜਨਾ ਦੇ ਤਹਿਤ ਸ਼ਰਧਾਲੂਆਂ ਨਾਲ ਭਰੀ ਬੱਸ ਨੂੰ ਹਰੀ ਝੰਡੀ ਦੇਣ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਕੌਂਸਲਰ ਅਤੇ ਯੂਥ ਨੇਤਾ- ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਇਸ ਯਾਤਰਾ ਦੇ ਦੌਰਾਨ ਸ਼ਰਧਾਲੂ ਤਿੰਨ ਦਿਨ ਇਕੱਠਿਆਂ ਆਪਸੀ ਵਿਚਾਰ- ਵਟਾਂਦਰਾ ਕਰਨਗੇ ਅਤੇ ਉਹਨਾਂ ਵਿਚਕਾਰ ਆਪਸੀ ਭਾਈਚਾਰਕ ਸਾਂਝ ਪਹਿਲਾਂ ਦੇ ਮੁਕਾਬਲੇ ਹੋਰ ਮਜ਼ਬੂਤ ਹੋਵੇਗੀ, ਇਸ ਮੌਕੇ ਤੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਹਲਕਾ ਕੋਆਰਡੀਨੇਟਰ ਅਤੇ ਸਟੇਟ ਅਵਾਰਡੀ ਫੂਲਾ ਸਿੰਘ ਹੋਰਾਂ ਕਿਹਾ ਕਿ ਧਾਰਮਿਕ ਸਥਾਨਾਂ ਦੀ ਯਾਤਰਾ ਨੂੰ ਲੈ ਕੇ ਸ਼ਰਧਾਲੂਆਂ ਵਿੱਚ ਭਾਰੀ ਉਤਸਾਹ ਵੇਖਣ ਨੂੰ ਮਿਲ ਰਿਹਾ ਹੈ,ਜੋ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਵੱਲੋਂ ਕੀਤੀ ਗਈ ਇੱਕ ਚੰਗੀ ਪਹਿਲ ਕਦਮੀ ਹੈ, ਫੂਲਰਾਜ ਸਿੰਘ ਹੋਰਾਂ ਕਿਹਾ ਕਿ ਯਾਤਰਾ ਦੌਰਾਨ ਸ਼ਰਧਾਲੂ ਪਹਿਲਾਂ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਦੁਰਗਿਆਨਾ ਮੰਦਿਰ, ਰਾਮ ਤੀਰਥ ਵਾਲਮੀਕੀ ਮੰਦਰ, ਜਲਿਆਂਵਾਲਾ ਬਾਗ ਅਤੇ ਵਾਹਗਾ ਬਾਰਡਰ ਜਾਣਗੇ, ਉਹਨਾਂ ਕਿਹਾ ਕਿ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ- ਅਰਵਿੰਦ ਕੇਜਰੀਵਾਲ ਵੱਲੋਂ ਜੋ ਵਾਅਦੇ ਤੇ ਜੋ ਗਰੰਟੀਆਂ ਵਿਧਾਨ ਸਭਾ ਚੋਣਾਂ ਦੇ ਦੌਰਾਨ ਦਿੱਤੀਆਂ ਗਈਆਂ ਸਨ,ਉਹਨਾਂ ਨੂੰ ਪੜਾਅ- ਦਰ- ਪੜਾਅ ਪੂਰਾ ਕੀਤਾ ਜਾ ਚੁੱਕਾ ਹੈ ਅਤੇ ਆਉਣ ਵਾਲੇ ਸਮੇਂ ਵਿੱਚ ਸੂਬੇ ਦੇ ਵਿਕਾਸ ਦੀ ਰਫਤਾਰ ਗਤੀ ਫੜਨ ਜਾ ਰਹੀ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ 600 ਯੂਨਿਟ ਪ੍ਰਤੀ ਬਿੱਲ ਦੇ ਵਿੱਚ ਮੁਆਫ ਹੈ, ਜਿਸ ਦੇ ਚਲਦਿਆਂ 80% ਤੋਂ ਵੀ ਵੱਧ ਲੋਕਾਂ ਨੂੰ ਬਿਜਲੀ ਦਾ ਬਿੱਲ ਨਹੀਂ ਆ ਰਿਹਾ ਅਤੇ ਉਹ ਇਸ ਮੁਫਤ ਯੋਜਨਾ ਦਾ ਲਾਭ ਉਠਾ ਰਹੇ ਹਨ, ਇਸ ਤੋਂ ਇਲਾਵਾ ਹੁਣ ਸਰਕਾਰ ਵੱਲੋਂ ਬਿਜਲੀ ਦੇ ਰੇਟਾਂ ਵਿੱਚ ਹੋਰ ਕਟੌਤੀ ਕਰਕੇ 600 ਯੂਨਿਟ ਤੋਂ ਉੱਪਰ, ਜਿਨਾਂ ਦੇ ਬਿੱਲ ਆਉਂਦੇ ਸਨ, ਉਹਨਾਂ ਨੂੰ ਵੀ ਲਾਭ ਪਹੁੰਚਾਇਆ ਹੈ, ਉਹਨਾਂ ਕਿਹਾ ਕਿ ਮੁੱਖ ਮੰਤਰੀ ਸਿਹਤ ਬੀਮਾ ਯੋਜਨਾ ਦੇ ਤਹਿਤ ਪੰਜਾਬ ਦੇ ਲੋਕਾਂ ਲਈ 10 ਲੱਖ ਰੁਪਏ ਦੀ ਸਕੀਮ ਸ਼ੁਰੂ ਕੀਤੀ ਗਈ ਹੈ, ਜਿਸ ਦੇ ਨਾਲ ਉਹ ਆਪਣਾ ਇਲਾਜ ਕਰਵਾ ਸਕਣਗੇ, ਇਸ ਇਸਦੇ ਲਈ ਰਜਿਸਟਰੇਸ਼ਨ ਕਰਕੇ ਕਾਰਡ ਬਣਾਉਣ ਦਾ ਕੰਮ ਵੱਡੇ ਪੱਧਰ ਤੇ ਚੱਲ ਰਿਹਾ ਹੈ। ਸਰਬਜੀਤ ਸਿੰਘ ਸਮਾਣਾ ਨੇ ਕਿਹਾ ਕਿ ਪੰਜਾਬ ਦੀਆਂ ਲਿੰਕ ਸੜਕਾਂ ਨੂੰ ਨਵੇਂ ਸਿਰਿਓਂ ਬਣਾਇਆ ਜਾ ਰਿਹਾ ਹੈ, ਉਹਨਾਂ ਕਿਹਾ ਕਿ ਮੁਹਾਲੀ ਦੇ ਵਿੱਚ ਕਈ ਚੌਂਕ ਬਣ ਚੁੱਕੇ ਹਨ ਅਤੇ ਹੋਰ ਵੀ ਚੌਂਕ ਲਗਾਤਾਰ ਬਣ ਰਹੇ ਹਨ, ਇਸ ਨਾਲ ਨਾ ਸਿਰਫ ਮੋਹਾਲੀ ਦੀ ਖੂਬਸੂਰਤੀ ਬਰਕਰ ਰਹੇਗੀ, ਉੱਥੇ ਟਰੈਫਿਕ ਦੀ ਸਮੱਸਿਆ ਤੇ ਵੀ ਕਾਫੀ ਹੱਦ ਤੱਕ ਕੰਟਰੋਲ ਪਾਇਆ ਜਾ ਸਕੇਗਾ, ਇਸ ਮੌਕੇ ਤੇ ਉਪਿੰਦਰਪ੍ਰੀਤ ਕੌਰ ਗਿੱਲ ਸਾਬਕਾ ਕੌਂਸਲਰ, ਜੀ.ਪੀ. ਸਿੰਘ – ਪ੍ਰਧਾਨ ਵੈਲਫੇਅਰ ਐਸੋਸੀਏਸ਼ਨ ਐਮ.ਆਈ. ਜੀ. ਫੇਜ- 11 , ਬਖਸ਼ੀਸ਼ ਸਿੰਘ- ਪ੍ਰਧਾਨ ਰੈਜੀਡੈਂਟ ਵੈਲਫੇਅਰ ਐਸੋਸੀਏਸ਼ਨ ਫੇਜ਼- 11 (ਈਸਟ)- ਮੋਹਾਲੀ, ਅਮਰਜੀਤ ਸਿੰਘ ਅਰੋੜਾ, ਹਰਜੀਤ ਸਿੰਘ- ਪ੍ਰਧਾਨ ਗੁਰਦੁਆਰਾ ਸਿੰਘ ਸਭਾ ਪ੍ਰਬੰਧਕ ਕਮੇਟੀ ਫੇਜ਼-11 ਮੋਹਾਲੀ, ਅਸ਼ੋਕ ਕੁਮਾਰ- ਸੈਕਟਰੀ ਵੈਲਫੇਅਰ ਐਸੋਸੀਏਸ਼ਨ ਐਮ.ਆਈ.ਜੀ. ਫੇਸ 11, ਜਗਦੀਸ਼ ਸਿੰਘ, ਤਰਨਜੀਤ ਸਿੰਘ, ਭੁਪਿੰਦਰ ਸਿੰਘ ਨਾਗਪਾਲ ,ਸੁਦੇਸ਼ ਵਾਲੀਆ, ਕੈਪਟਨ ਕਰਨੈਲ ਸਿੰਘ, ਰਣਜੀਤ ਸਿੰਘ ਢਿੱਲੋਂ- ਜ਼ਿਲ੍ਹਾ ਪ੍ਰਧਾਨ ਸਾਬਕਾ ਇੰਪਲਾਈਜ ਐਸੋਸੀਏਸ਼ਨ, ਹਰਜੀਤ ਸਿੰਘ, ਮੱਖਣਜੀਤ ਸਿੰਘ, ਹਰਪਾਲ ਸਿੰਘ ਵੀ ਹਾਜ਼ਰ ਸਨ,












