ਬ੍ਰਿਟੇਨ ‘ਚ ਚੱਲ ਰਹੀ “ਕੌਰ-ਟੂ-ਖਾਨ” ਮੂਵਮੈਂਟ, ਸਿੱਖ ਲੜਕੀ ਨੂੰ ਮੁਸਲਮਾਨ ਬਣਨ ‘ਤੇ ਮਿਲਦੇ ਨੇ 10 ਹਜ਼ਾਰ ਪੌਂਡ, ਲੜਕੀ ਦਾ ਦਾਅਵਾ

ਸੰਸਾਰ ਚੰਡੀਗੜ੍ਹ ਪੰਜਾਬ

ਚੰਡੀਗੜ੍ਹ, 18 ਮਾਰਚ, ਬੋਲੇ ਪੰਜਾਬ ਬਿਊਰੋ :

ਇਸ ਵੇਲੇ ਬ੍ਰਿਟੇਨ ਵਿੱਚ “ਕੌਰ-ਟੂ-ਖਾਨ” ਮੂਵਮੈਂਟ ਚਲਾਈ ਜਾ ਰਹੀ ਹੈ। ਸਿੱਖ ਕੁੜੀਆਂ ਨੂੰ ਇਸਲਾਮ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ। ਇਸ ਲਈ ਯੂਕੇ ਵਿੱਚ ਪਾਕਿਸਤਾਨੀ ਗਰੂਮਿੰਗ ਗਿਰੋਹ ਸਰਗਰਮੀ ਨਾਲ ਕੰਮ ਕਰ ਰਹੇ ਹਨ। ਇੰਗਲੈਂਡ ਦੇ ਇੱਕ ਪੰਜਾਬੀ ਨਿਵਾਸੀ ਨਵਦੀਪ ਸਿੰਘ ਨੇ ਇੱਕ ਵੀਡੀਓ ਪੋਸਟ ਕੀਤੀ ਹੈ ਜਿਸ ਵਿੱਚ ਇੱਕ ਮੁਟਿਆਰ ਇਹ ਸਾਰੇ ਦਾਅਵੇ ਕਰਦੀ ਦਿਸ ਰਹੀ ਹੈ।

ਵੀਡੀਓ ਵਿੱਚ ਮੁਟਿਆਰ ਨੇ ਦੋਸ਼ ਲਗਾਇਆ ਹੈ ਕਿ ਯੂਕੇ ਵਿੱਚ ਗਰੂਮਿੰਗ ਗਿਰੋਹ ਇੱਕ “ਕੌਰ” (ਸਿੱਖ ਕੁੜੀ) ਨੂੰ “ਖਾਨ” (ਮੁਸਲਿਮ) ਵਿੱਚ ਧਰਮ ਪਰਿਵਰਤਨ ਲਈ £10,000 ਦਿੱਤੇ ਜਾ ਰਹੇ ਹਨ। ਉਹ ਦਾਅਵਾ ਕਰਦੀ ਹੈ ਕਿ ਇਹ ਗਰੂਮਿੰਗ ਗਿਰੋਹ, ਜੋ ਕਿ ਪਾਕਿਸਤਾਨੀ ਮੂਲ ਦੇ ਹਨ, ਇੱਕ ਗਿਣੀ-ਮਿਥੀ ਸਾਜ਼ਿਸ਼ ਦੇ ਹਿੱਸੇ ਵਜੋਂ ਗੈਰ-ਮੁਸਲਿਮ ਕੁੜੀਆਂ – ਖਾਸ ਕਰਕੇ ਸਿੱਖ ਕੁੜੀਆਂ – ਨੂੰ ਨਿਸ਼ਾਨਾ ਬਣਾ ਰਹੇ ਹਨ।

ਮੁਟਿਆਰ ਨੇ ਇਨ੍ਹਾਂ ਗਰੂਮਿੰਗ ਗਿਰੋਹਾਂ ਦੁਆਰਾ ਵਰਤੀ ਗਈ ਰਣਨੀਤੀ ਦਾ ਵੀ ਜਿਕਰ ਕੀਤਾ। ਉਹ ਦੱਸਦੀ ਹੈ ਕਿ ਗਿਰੋਹ ਪਹਿਲਾਂ ਕੁੜੀਆਂ ਦੀ ਪਛਾਣ ਕਰਦੇ ਹਨ ਅਤੇ ਉਨ੍ਹਾਂ ਨੂੰ ਨਿਸ਼ਾਨਾ ਬਣਾਉਂਦੇ ਹਨ, ਉਨ੍ਹਾਂ ਨਾਲ ਭਾਵਨਾਤਮਕ ਰਿਸ਼ਤੇ ਬਣਾਉਂਦੇ ਹਨ। ਫਿਰ ਉਹ ਉਨ੍ਹਾਂ ਨੂੰ ਲਗਜ਼ਰੀ ਕਾਰਾਂ ਅਤੇ ਰੈਸਟੋਰੈਂਟਾਂ ਵਿੱਚ ਲੈ ਜਾਂਦੇ ਹਨ; ਇੱਕ ਵਾਰ ਜਦੋਂ ਕੋਈ ਕੁੜੀ ਉਨ੍ਹਾਂ ਦੇ ਜਾਲ ਵਿੱਚ ਫਸ ਜਾਂਦੀ ਹੈ, ਤਾਂ ਉਹ ਉਸਨੂੰ ਧਰਮ ਪਰਿਵਰਤਨ ਕਰਵਾਉਣ ਲਈ ਮਜਬੂਰ ਕਰਦੇ ਹਨ।

ਮੁਟਿਆਰ ਅੱਗੇ ਦਾਅਵਾ ਕਰਦੀ ਹੈ ਕਿ ਕੁੜੀਆਂ ਨੂੰ ਫਸਾਉਣ ਲਈ ਵਿੱਤੀ ਇਨਾਮ ਉਨ੍ਹਾਂ ਦੇ ਧਾਰਮਿਕ ਪਿਛੋਕੜ ਦੇ ਆਧਾਰ ‘ਤੇ ਵੱਖ-ਵੱਖ ਹੁੰਦੇ ਹਨ। ਇੱਕ ਇੱਕ ਸਿੱਖ ਕੁੜੀ ਨੂੰ ਇਸਲਾਮ ਵਿੱਚ ਬਦਲਣ ਲਈ £10,000 (ਲਗਭਗ ₹11 ਲੱਖ) ਮਿਲਦੇ ਹਨ। ਇਸ ਦੇ ਉਲਟ, ਇੱਕ ਹਿੰਦੂ ਜਾਂ ਈਸਾਈ ਕੁੜੀ ਦੇ ਧਾਰਮਿਕ ਪਰਿਵਰਤਨ ਲਈ £5,000 (ਲਗਭਗ ₹5.5 ਲੱਖ) ਦਾ ਇਨਾਮ ਦਿੱਤਾ ਜਾਂਦਾ ਹੈ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।