ਸ੍ਰੀ ਚਮਕੌਰ ਸਾਹਿਬ,1, ਅਪ੍ਰੈਲ ,ਬੋਲੇ ਪੰਜਾਬ ਬਿਊਰੋ;
ਕਰੋਨਾ ਮਹਾਂਮਾਰੀ ਦੌਰਾਨ ਕੇਂਦਰ ਸਰਕਾਰ ਵੱਲੋਂ 37 ਲੇਬਰ ਕਾਨੂੰਨਾਂ ਨੂੰ ਭੰਗ ਕਰਕੇ ਬਣਾਏ ਚਾਰ ਕਾਰਪੋਰੇਟ ਪੱਖੀ ਕੋਡਾਂ ਨੂੰ ਇਕ ਅਪ੍ਰੈਲ ਤੋਂ ਕੇਂਦਰ ਤੇ ਸੂਬਾ ਸਰਕਾਰ ਲਾਗੂ ਕਰਨ ਜਾ ਰਹੀਆਂ ਹਨ। ਜਿਸ ਦੇ ਵਿਰੋਧ ਵਿੱਚ ਸ੍ਰੀ ਵਿਸ਼ਵਕਰਮਾ ਬਿਲਡਿੰਗ ਉਸਾਰੀ ਕਿਰਤੀ ਕਾਮਾ ਯੂਨੀਅਨ ਰਜਿ ਸਬੰਧਤ ਇਫਟੂ ਬਲਾਕ ਸ੍ਰੀ ਚਮਕੌਰ ਸਾਹਿਬ ਵੱਲੋਂ ਸੂਬਾ ਕਮੇਟੀ ਦੇ ਸੱਦੇ ਮੁਤਾਬਿਕ ਲੇਬਰ ਚੌਂਕ ਵਿਖੇ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਮਜ਼ਦੂਰਾਂ ਮਿਸਤਰੀਆਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਬਲਵਿੰਦਰ ਸਿੰਘ ਭੈਰੋ ਮਾਜਰਾ, ਅਜੈਬ ਸਿੰਘ ਸਮਾਣਾ ਨੇ ਕਿਹਾ ਕਿ 37 ਲੇਬਰ ਕਾਨੂੰਨ ਜੋ ਮਜ਼ਦੂਰਾਂ ਨੇ ਲੰਬੇ ਸੰਘਰਸ਼ਾਂ ਤੋਂ ਬਾਅਦ ਲਾਗੂ ਕਰਵਾਏ ਸਨ । ਇਨ੍ਹਾਂ ਕਾਨੂੰਨਾਂ ਮੁਤਾਬਕ ਅੱਠ ਘੰਟੇ ਦੀ ਦਿਹਾੜੀ, ਪੈਨਸ਼ਨ, ਮੇਡੀਕਲ, ਵਜੀਫੇ ਤੇ ਮਜ਼ਦੂਰਾਂ ਦੇ ਭਲਾਈ ਲਈ ਲੇਬਰ ਵੈਲਫੇਅਰ ਬੋਰਡ ਫ ਬਣਾਏ ਗਏ ਸਨ, ਹੁਣ ਨਵੇਂ ਕਨੂੰਨਾਂ ਮੁਤਾਬਕ ਜਿੱਥੇ ਅੱਠ ਘੰਟੇ ਦੀ ਦਿਹਾੜੀ 12 ਘੰਟੇ ਵਿੱਚ ਤਬਦੀਲ ਹੋ ਜਾਵੇਗੀ, ਉੱਥੇ ਹੀ 17 ਰਾਜਾਂ ਵਿੱਚ ਬਣੇ ਮਜ਼ਦੂਰਾਂ ਦੇ ਭਲਾਈ ਲਈ ਵੈਲਫੇਅਰ ਬੋਰਡ ਖਤਮ ਹੋ ਜਾਣਗੇ ਅਤੇ ਘੱਟੋ ਘੱਟ ਉਜਰਤਾਂ ਦਾ ਨਿਯਮ ਖਤਮ ਹੋ ਜਾਵੇਗਾ ,ਸਰਮਾਏਦਾਰ ਕੌਲ ਮਜ਼ਦੂਰਾਂ ਦੇ ਛਾਂਟੀਆਂ ਦੇ ਅਧਿਕਾਰ ਹੋ ਜਾਣਗੇ। ਮਜ਼ਦੂਰਾਂ ਨੂੰ ਜਥੇਬੰਦੀ ਬਣਾਉਣ ,ਸੰਘਰਸ਼ ਕਰਨ ਦੇ ਕਰੂਨੀ ਤੇ ਸੰਵਿਧਾਨਿਕ ਹੱਕ ਖਤਮ ਹੋ ਜਾਣਗੇ, ਇਸੇ ਤਰ੍ਹਾਂ ਮਜ਼ਦੂਰਾਂ ਨੂੰ ਗੁਲਾਮੀ ਦੇ ਦੌਰ ਵੱਲ ਧੱਕ ਦਿੱਤਾ ਜਾਵੇਗਾ। ਇਹਨਾਂ ਜਿੱਥੇ ਨਵੇਂ ਕੋਡਾ ਦੀ ਆਪਸੀ ਤੱਕ ਕੇਂਦਰ ਸਰਕਾਰ ਵਿਰੁੱਧ ਸੰਘਰਸ਼ ਜਾਰੀ ਰੱਖਣ ਦਾ ਫੈਸਲਾ ਕਰਦਿਆਂ, ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਵਿਧਾਨ ਸਭਾ ਦੇ ਵਿਸ਼ੇਸ਼ ਬੁਲਾਏ ਜਾ ਰਹੇ ਸੈਸ਼ਨ ਵਿੱਚ ਇਹਨਾਂ ਚਾਰ ਕੋਡਾਂ ਨੂੰ ਰੱਦ ਕੀਤਾ ਜਾਵੇ ,ਇਸ ਮੌਕੇ ਹਰਮੇਸ਼ ਕੁਮਾਰ ਕਾਕਾ, ਦਲਵੀਰ ਸਿੰਘ ਬਿੱਟੂ, ਮਲਾਗਰ ਸਿੰਘ ,ਮੋਹਣ ਸਿੰਘ, ਗੁਲਾਬ ਚੰਦ ਚੌਹਾਨ, ਸੁਰਿੰਦਰ ਸਿੰਘ, ਗੁਰਮੇਲ ਸਿੰਘ, ਸਤਿੰਦਰ ਸਿੰਘ ਨੀਟਾ, ਜਗਮੀਤ ਸਿੰਘ, ਜਸਬੀਰ ਸਿੰਘ ਆਦਿ ਹਾਜਰ ਸਨ।












