ਤਨਖਾਹਾਂ ਨਾ ਜਾਰੀ ਕਰਨ ਤੇ ਭੜਕੇ ਜੰਗਲਾਤ ਕਾਮੇ 7 ਅਪ੍ਰੈਲ ਨੂੰ ਮੌਹਾਲੀ ਚ, ਕਰਨਗੇ ਰੋਸ ਪ੍ਰਦਰਸ਼ਨ

ਪੰਜਾਬ

ਪਟਿਆਲਾ 1ਅਪ੍ਰੈਲ ,ਬੋਲੇ ਪੰਜਾਬ ਬਿਊਰੋ;

ਜੰਗਲਾਤ ਜੰਗਲੀ ਜੀਵ ਤੇ ਕਾਰਪੋਰੇਸ਼ਨ ਕਾਮਿਆ ਦੀ ਸੰਘਰਸ਼ੀਲ ਜੱਥੇਬੰਦੀ ਜੰਗਲਾਤ ਵਰਕਰਜ਼ ਯੂਨੀਅਨ ਪੰਜਾਬ ਦੀ ਮੀਟਿੰਗ ਸੂਬਾਈ ਪ੍ਰਧਾਨ ਅਮਰੀਕ ਸਿੰਘ ਗੜਸੰਕਰ ਦੀ ਪ੍ਰਧਾਨਗੀ ਵਿਚ ਪਟਿਆਲਾ ਵਿਖੇ ਹੋਈ। ਮੀਟਿੰਗ ਦੀ ਕਾਰਵਾਈ ਪ੍ਰੈਸ ਦੇ ਨਾ ਜਾਰੀ ਕਰਦਿਆਂ ਸੂਬਾ ਸਕੱਤਰ ਜਸਵਿੰਦਰ ਸਿੰਘ ਸੌਜਾ ਨੇ ਦੱਸਿਆ ਕਿ ਮੀਟਿੰਗ ਵਿੱਚ ਹਾਜਰ ਜਨਰਲ ਸਕੱਤਰ ਜਸਵੀਰ ਸਿੰਘ ਸੀਰਾ, ਵਿਤ ਸੱਕਤਰ ਅਮਨਦੀਪ ਸਿੰਘ ਛੱਤ, ਵਿਰਸਾ ਸਿੰਘ ਚਹਿਲ, ਰਣਜੀਤ ਗੁਰਦਾਸਪੁਰ ਅਤੇ ਸਤਨਾਮ ਸਿੰਘ ਸੰਗਤੀਵਾਲਾ ਨੇ ਕਿਹਾ ਕਿ ਵਣ ਅਤੇ ਜੰਗਲੀ ਜੀਵ ਵਿਭਾਗ ਵਿੱਚ ਪਿਛਲੇ 25/25 ਸਾਲਾਂ ਤੋ ਕੰਮ ਕਰਦੇ ਡੇਲੀਵੇਜ ਸੀਨੀਅਰ ਅਨਪੜ੍ਹ 519 ਕਾਮਿਆਂ ਨੂੰ ਪੰਜਾਬ ਸਰਕਾਰ ਨੇ ਪੱਕਿਆ ਤਾ ਕੀ ਕਰਨਾ ਸੀ, ਸਰਕਾਰ ਨੇ ਇਨ੍ਹਾਂ ਕਾਮਿਆ ਨੂੰ ਪਿਛਲੇ ਕਈ ਮਹੀਨੀਆ ਤੋ ਤਨਖਾਹਾਂ ਨਹੀ ਦਿੱਤੀਆ ਗਈਆ ਅਤੇ ਜੰਗਲਾਤ ਵਿਭਾਗ ਦੇ ਫੀਲਡ ਕਾਮਿਆਂ ਦਾ
ਮਾਨਯੋਗ ਹਾਈਕੋਰਟ ਦੇ 26.02.2024 ਦੇ ਫੈਸਲੇ ਵਿੱਚ ਜਿਨ੍ਹਾਂ ਸਾਥੀਆਂ ਦਾ ਏਰੀਅਲ ਬਕਾਇਆ ਬਣਾਇਆ ਗਿਆ ਹੈ, ਪਰ ਸਰਕਾਰ ਨੇ ਖਜ਼ਾਨੇ ਤੇ ਲਾਈ ਪਾਬੰਦੀ ਕਾਰਨ ਤਨਖਾਹਾਂ ਅਤੇ ਏਰੀਅਲ ਬਕਾਇਆ ਵੀ ਇਨ੍ਹਾਂ ਵਰਕਰਾਂ ਦੇ ਖਾਤਿਆਂ ਵਿੱਚ ਨਹੀ ਪਾਇਆ ਗਿਆ ਅਤੇ ਇਹ ਪਹਿਲੀ ਬਾਰ ਹੋਇਆ ਜਦੋਂ ਆਮ ਆਦਮੀ ਸਰਕਾਰ ਨੇ ਜੰਗਲਾਤ ਕਾਮਿਆਂ ਦੀਆਂ ਪਿਛਲੇ ਕਈ ਮਹੀਨੀਆ ਤਨਖ਼ਾਹਾਂ ਨਾ ਮਿਲਣ ਕਾਰਨ ਜੰਗਲਾਤ ਕਾਮਿਆਂ ਦੇ ਪਰਿਵਾਰ ਪ੍ਰੇਸ਼ਾਨ ਹਨ ਕਿੳਕਿ ਮਾਰਚ ਮਹੀਨੇ ਵਿਚ ਆਪਣੇ ਬੱਚਿਆ ਨੂੰ ਸਕੂਲਾਂ ਵਿਚ ਦਾਖਲੇ ਨਾ ਕਰਵਾਉਣ ਕਾਰਨ ਅਪਣੇ ਬੱਚਿਆਂ ਨੂੰ ਪੜ੍ਹਾਉਣ ਤੋਂ ਅਸਮਰਥ ਹਨ, ਉੱਥੇ ਆਉਣ ਸਮੇਂ ਪਰਿਵਾਰ ਲਈ ਕਣਕ ਖਰੀਦਣ ਲਈ ਅਤੇ ਪਸ਼ੂਆਂ ਲਈ ਤੂੜੀ ਲੈਣ ਤੋ ਅਸਮਰਥ ਹਨ। ਮਾਨਯੋਗ ਅਦਾਲਤਾਂ ਦੇ ਫੈਸਲਿਆਂ ਦੀਆਂ ਸਰਕਾਰ ਵੱਲੋਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ।
ਬਲਵੀਰ ਤਰਨਤਾਰਨ, ਰਵੀ ਲੁਧਿਆਣਾ, ਬੱਬੂ ਮਾਨਸਾ, ਬਲਰਾਜ ਪਠਾਨਕੋਟ, ਰਵੀਕਾਂਤ ਰੋਪੜ ਅਤੇ ਸੁਖਦੇਵ ਜਲੰਧਰ ਦੱਸਿਆ ਕਿ ਅੰਤਾਂ ਦੀ ਮਹਿੰਗਾਈ ਵਿੱਚ ਅਪਣੇ ਪਰਿਵਾਰਾਂ ਦਾ ਗੁਜਾਰਾਂ ਕਰਨਾ ਮੁਸ਼ਕਿਲ ਹੋ ਗਿਆ ਹੈ। ਜੱਥੇਬੰਦੀ ਦੇ ਮੁੱਖ ਸਲਾਹਕਾਰ ਅਤੇ ਫੈਡਰੇਸਨ ਆਗੂ ਮੱਖਣ ਸਿੰਘ ਵਾਹਿਦਪੁਰੀ ਨੇ ਕਿਹਾ ਕੀ ਫੈਡਰੇਸ਼ਨ ਦੇ ਸਹਿਯੋਗ ਨਾਲ ਮੰਗ ਪੱਤਰ ਵਿੱਚ ਦਰਜ ਇਹਨਾ ਮੰਗਾ ਜਿਵੇ ਕੀ ਸਾਲ 2006 ਤੱਕ 10 ਸਾਲ ਪੂਰੇ ਕਰਦੇ 14 ਵਰਕਰਾਂ ਨੂੰ ਵੀ ਸਰਕਾਰ ਨੇ ਹੁਣ ਤੱਕ ਪੱਕਾ ਨਹੀਂ ਕੀਤਾ ਅਤੇ ਸੀਨੀਅਰ ਅਨਪੜ੍ਹ ਕਾਮੇ ਪੱਕੇ ਹੋਣ ਤੋਂ ਰਹਿ ਗਏ ਹਨ, ਉਹਨਾ ਸਾਰੇ ਕਾਮਿਆਂ ਨੂੰ ਬਿਨਾ ਸ਼ਰਤ ਪੱਕਿਆ ਕਰਵਾਉਣ ਲਈ, ਵਿਭਾਗ ਦੇ ਕਾਮਿਆਂ ਦੀ ਸੀਨੀਅਰਤਾ ਸੂਚੀ 31-03-2026 ਤੱਕ ਅਪਡੇਟ ਕਰਨ ਲਈ, ਵਿਭਾਗ ਵਿੱਚ ਨਵੇਂ ਕੰਮ ਚਲਾਉਣ ਲਈ, ਮਨਰੇਗਾ ਵਰਕਰਾਂ ਤੋਂ ਅਤੇ ਠੇਕੇਦਾਰਾਂ ਤੋਂ ਵਿਭਾਗ ਦੇ ਕੰਮ ਨਾ ਕਰਵਾਏ ਜਾਣ, ਵਿਭਾਗ ਵਿੱਚ ਨਵੇਂ ਕਾਮਿਆਂ ਨੂੰ ਕੰਮ ਤੇ ਰੱਖਿਆ ਜਾਵੇ,ਘੱਟੋ-ਘੱਟ ਉਜਰਤਾਂ ਵਿਚ ਵਾਧਾ ਕਰਵਾਉਣ ਲਈ ਅਤੇ ਹੋਰ ਮੰਗ ਪੱਤਰ ਵਿੱਚ ਦਰਜ ਮੰਗਾਂ ਦਾ ਹੱਲ ਨਾ ਕੀਤਾ ਗਿਆ ਤਾਂ ਆਉਣ ਵਾਲੀ 7 ਅਪ੍ਰੈਲ 2026 ਨੂੰ ਮੌਹਾਲੀ ਚੰਡੀਗੜ੍ਹ ਦੀਆਂ ਸੜਕਾਂ ਤੇ ਸੁਬਾਰਡੀਨੇਟ ਸਰਵਿਸ਼ਿਸ ਫੈਡਰੇਸਨ ਦੇ ਸਹਿਯੋਗ ਨਾਲ ਰੋਸ ਪ੍ਰਦਰਸ਼ਨ ਕੀਤੇ ਜਾਣਗੇ ਮੀਟਿੰਗ ਵਿੱਚ ਹੋਰਨਾ ਤੋ ਇਲਾਵਾ ਸੁਲੱਖਣ ਮੌਹਾਲੀ ਮਲਕੀਤ ਮੁਕਤਸਰ ਪਵਨ ਹੁਸ਼ਿਆਰਪੁਰ ਰਾਣਾ ਫਿਰੋਜ਼ਪੁਰ ਭੁਪਿੰਦਰ ਦਸੂਹਾ ਕਰਮ ਸਿੰਘ ਹਰੀਕੇ ਪੱਤਣ ਆਦਿ ਹਾਜ਼ਰ ਸਨ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।