ਕਾਰੀਗਰੀ ਦਾ ਰਵਾਇਤੀ ਵਿਹੜਾ ਅਤੇ 20 ਕਿਸਮਾਂ ਦੀਆਂ ਰੋਟੀਆਂ ਖਿੱਚ ਦਾ ਕੇਂਦਰ ਬਣੇ
ਚੰਡੀਗੜ੍ਹ, 3 ਅਪ੍ਰੈਲ ਬੋਲੇ ਪੰਜਾਬ ਬਿਊਰੋ(ਹਰਦੇਵ ਚੌਹਾਨ)
ਮਸ਼ਹੂਰ ਸ਼ੈੱਫ ਹਰਪਾਲ ਸਿੰਘ ਸੋਖੀ ਨੇ ਸੈਕਟਰ 26, ਚੰਡੀਗੜ੍ਹ ਵਿੱਚ ਆਪਣਾ 12 ਵਾਂ ਰੈਸਟੋਰੈਂਟ “ਕਾਰੀਗਰੀ” ਲਾਂਚ ਕੀਤਾ। ਇਸ ਨਵੇਂ ਆਉਟਲੈਟ ਵਿੱਚ ਪੰਜਾਬੀ ਸੱਭਿਆਚਾਰ ਅਤੇ ਭੋਜਨ ਦੇ ਡੂੰਘੇ ਸਬੰਧ ਨੂੰ ਬੜੇ ਸਲੀਕੇ ਸਿਆਣਪ ਅਤੇ ਬਰੀਕੀ ਨਾਲ ਉਜਾਗਰ ਕੀਤਾ ਗਿਆ ਹੈ।
ਸ਼ੈੱਫ ਸੋਖੀ ਦਾ ਮੰਨਣਾ ਹੈ ਕਿ ਪੰਜਾਬ ਵਿੱਚ ਭੋਜਨ ਦਾ ਵਿਸ਼ੇਸ਼ ਮਹੱਤਵ ਹੈ। ਲੋਕ ਸਵੇਰੇ ਉੱਠਦੇ ਹੀ ਭੋਜਨ ਬਾਰੇ ਸੋਚਦੇ ਹਨ। ਇੱਕ ਭੋਜਨ ਤੋਂ ਬਾਅਦ, ਅਗਲੇ ਭੋਜਨ ਦੀਆਂ ਤਿਆਰੀਆਂ ਸ਼ੁਰੂ ਹੋ ਜਾਂਦੀਆਂ ਹਨ। ਇਹ ਪੰਜਾਬ ਦੀ ਪਛਾਣ ਹੈ ਅਤੇ ਇਸੇ ਲਈ ਇਹ ਖੇਤਰ ਸਾਡੇ ਲਈ ਹਮੇਸ਼ਾ ਦਿਲਚਸਪ ਰਹੇਗਾ।
ਉਸਨੇ ਦੱਸਿਆ ਕਿ ਚੰਡੀਗੜ੍ਹ ਵਾਲੇਇਸ ਨਵੇਂ ਰੈਸਟੋਰੈਂਟ ‘ਚ ਪਹਿਲੀ ਵਾਰ, ਅਸੀਂ ਇੱਕ ਪੇਂਡੂ ਵਿਹੜਾ ਵੀ ਬਣਾਇਆ ਹੈ।

ਅੰਦਰੂਨੀ ਹਿੱਸੇ ਦੇ ਮਾਮਲੇ ਵਿੱਚ ਵੀ, ‘ਕਰੀਗਿਰੀ’ ਕਾਫ਼ੀ ਵਿਲੱਖਣ ਹੈ। ਇੱਕ ਵਿਸ਼ੇਸ਼ ‘ਬ੍ਰੈੱਡ ਬਾਰ’ ਬਣਾਇਆ ਗਿਆ ਹੈ, ਜਿਸ ਵਿੱਚ 20 ਕਿਸਮਾਂ ਦੀਆਂ ਨਰਮ ਤੇ ਤਾਜ਼ੀਆਂ ਰੋਟੀਆਂ ਨਾਲ ਸਬੰਧਤ 20 ਕਹਾਣੀਆਂ ਸ਼ਾਮਲ ਹਨ।
ਮੀਨੂ ਵਿੱਚ ‘ਬਟਰ ਚਿਕਨ’ ਦੇ ਤਿੰਨ ਵੱਖ-ਵੱਖ ਰੂਪ – ਕਲਾਸਿਕ, ਚਿੱਟਾ ਅਤੇ ਹਰਾ ਟਮਾਟਰ ਬਟਰ ਚਿਕਨ ਧਿਆਨ ਖਿੱਚਦੇ ਹਨ।
ਸ਼ੈੱਫ ਸੋਖੀ ਨੇ ਕਿਹਾ ਕਿ ਉਨ੍ਹਾਂ ਦਾ ਮੀਨੂ ਸਿਰਫ਼ ਭੋਜਨ ਤੱਕ ਸੀਮਿਤ ਨਹੀਂ ਹੈ, ਸਗੋਂ ‘ਕਹਾਣੀ ਸੁਣਾਉਣ ਵਾਲਾ ਮੀਨੂ’ ਹੈ। “ਮੇਰੀਆਂ ਯਾਤਰਾਵਾਂ, ਟੀਵੀ ਸ਼ੋਅ, ਮੇਰੀ ਮਾਂ ਦੀ ਰਸੋਈ, ਮੇਰੇ ਪਿਤਾ ਦੇ ਮਨਪਸੰਦ ਪਕਵਾਨ, ਮੇਰੀ ਸੱਸ ਅਤੇ ਮੇਰੀ ਪਤਨੀ ਦੇ ਪਕਵਾਨ ਇਕੱਠੇ ਹੁੰਦੇ ਹਨ ਤੇ ਲੋਕ ਭਾਵਨਾਤਮਕ ਤੌਰ ‘ਤੇ ਜੁੜਦੇ ਹਨ।
ਰੈਸਟੋਰੈਂਟ ਦਾ ਅੰਦਰੂਨੀ ਹਿੱਸਾ ਵੀ ਖਾਸ ਤੌਰ ‘ਤੇ ਪੰਜਾਬੀ ਵਿਰਾਸਤ ਤੋਂ ਪ੍ਰੇਰਿਤ ਹੈ। ਕਾਰੀਗਰੀ, ਕਾਰੀਗਰਾਂ ਅਤੇ ਲੋਕ ਕਲਾਕਾਰਾਂ ਨੂੰ ਸਮਰਪਿਤ ਕੰਧਾਂ ਘੁਮਿਆਰ, ਫੁਲਕਾਰੀ ਅਤੇ ਕਬੱਡੀ ਵਰਗੀਆਂ ਰਵਾਇਤੀ ਖੇਡਾਂ ਨੂੰ ਦਰਸਾਉਂਦੀਆਂ ਹਨ। ਇਹ ਸਭ ‘ਕਰੀਗਿਰੀ’ ਨੂੰ ਸਿਰਫ਼ ਇੱਕ ਰੈਸਟੋਰੈਂਟ ਨਹੀਂ, ਸਗੋਂ ਇੱਕ ਸੱਭਿਆਚਾਰਕ ਤੇ ਯਾਦਗਾਰੀ ਸਥਾਨ ਬਣਾਉਂਦਾ ਹੈ।












