ਸੰਘੋਲ਼ ,15 ਅਪ੍ਰੈਲ,ਬੋਲੇ ਪੰਜਾਬ ਬਿਊਰੋ (ਮਲਾਗਰ ਖਮਾਣੋਂ);
ਦ ਹਿਊਮਨ ਰਾਈਟਸ ਐਂਡ ਐਂਟੀ ਕਰਪਸ਼ਨ ਫ਼ਰੰਟ (ਰਜਿ.) ਪੰਜਾਬ ਵੱਲੋਂ, ਭਾਰਤ ਰਤਨ ਬਾਬਾ ਸਾਹਿਬ ਡਾ ਭੀਮ ਰਾਓ ਅੰਬੇਡਕਰ ਜੀ ਦੇ 136 ਵੇਂ ਜਨਮ ਦਿਨ ਨੂੰ ਸਮਰਪਿਤ, ਸਟੇਸ਼ਨਰੀ ਵੰਡ ਸਮਾਰੋਹ, ਜਿਲ੍ਹਾ ਫਤਹਿਗੜ੍ਹ ਸਾਹਿਬ ਦੇ ਮਸ਼ਹੂਰ ਉੱਚਾ ਪਿੰਡ ਸੰਘੋਲ਼ ( ਖਮਾਣੋਂ ) ਵਿਖ਼ੇ,ਸੂਬਾ ਪ੍ਰਧਾਨ ਡਾ. ਐਮ. ਐਸ. ਰੋਹਟਾ ਦੇ ਦਿਸ਼ਾ-ਨਿਰਦੇਸ਼ ਹੇਠ, ਆਯੋਜਿਤ ਕੀਤਾ ਗਿਆ। ਇਸ ਮੌਕੇ ਹਾਜ਼ਰੀਨ ਫ਼ਰੰਟ ਦੇ ਅਹੁਦੇਦਾਰਾਂ ਅਤੇ ਸਕੂਲ ਸਟਾਫ਼ ਵੱਲੋਂ ਬਾਬਾ ਸਾਹਿਬ ਜੀ ਦੀ ਫੋਟੋ ਤੇ ਫੁੱਲ ਮਾਲਾ ਅਰਪਿਤ ਕਰਕੇ ਉਹਨਾਂ ਨੂੰ ਸਤਿਕਾਰ ਭੇਂਟ ਕੀਤਾ | ਉਪਰੰਤ
ਇਸ ਸਮਾਰੋਹ ਦੌਰਾਨ ਸਕੂਲ ਦੇ 140 ਵਿਦਿਆਰਥੀਆਂ ਨੂੰ ਕਾਪੀਆਂ, ਕਿਤਾਬਾਂ ਅਤੇ ਹੋਰ ਸਟੇਸ਼ਨਰੀ ਸਮੱਗਰੀ ਵੰਡ ਕੇ ਸਿੱਖਿਆ ਨੂੰ ਪ੍ਰੋਤਸਾਹਿਤ ਕੀਤਾ ਗਿਆ। ਇਸ ਸਮਾਰੋਹ ਚ ਡਾ ਰੋਹਟਾ ਬਤੌਰ ਮੁੱਖ ਮਹਿਮਾਨ ਸ਼ਾਮਿਲ ਹੋਏ | ਸਮਾਗਮ ਵਿੱਚ ਡਾ. ਐਮ. ਐਸ. ਰੋਹਟਾ ਨੇ ਬਾਬਾ ਸਾਹਿਬ ਜੀ ਦੇ ਜੀਵਨ ਤੇ ਉਹਨਾਂ ਦੀਆਂ ਸਿਖਿਆਵਾਂ ਤੇ ਉਹਨਾਂ ਦੇ ਨੇਕ ਕਾਰਜਾਂ ਨੂੰ ਯਾਦ ਕਰਦਿਆਂ ਆਪਣੇ ਸੰਦੇਸ਼ ਵਿੱਚ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਸਾਡੇ ਲਈ ਪ੍ਰੇਰਣਾ ਦਾ ਸਰੋਤ ਹੈ ਅਤੇ ਸਿੱਖਿਆ ਹੀ ਉਹ ਹਥਿਆਰ ਹੈ ਜਿਸ ਨਾਲ ਸਮਾਜ ਵਿੱਚ ਬਦਲਾਅ ਲਿਆਂਦਾ ਜਾ ਸਕਦਾ ਹੈ, ਸਿੱਖਿਆ ਸ਼ੇਰਨੀ ਦਾ ਦੁੱਧ ਹੈ ਜੋ ਪੀਂਦਾ ਹੈ ਉਹ ਦਿਹਾੜ੍ਹਦਾ ਹੈ । ਉਨ੍ਹਾਂ ਕਿਹਾ ਕਿ ਇਸ ਤਰ੍ਹਾਂ ਦੇ ਸਮਾਜ ਸੇਵਾ ਦੇ ਕਾਰਜ ਭਵਿੱਖ ਵਿੱਚ ਵੀ ਜਾਰੀ ਰਹਿਣਗੇ।
ਇਸ ਮੌਕੇ ਫ਼ਰੰਟ ਦੇ ਚੇਅਰਮੈਨ ਵੈਦ ਧਰਮ ਸਿੰਘ ਸੈਣੀ, ਜਨਰਲ ਸਕੱਤਰ ਗੁਰਸੇਵਕ ਜਮੀਤਗੜ੍ਹ, ਸੀਨੀਅਰ ਮੀਤ ਪ੍ਰਧਾਨ ਸੇਵਾ ਮੁਕਤ ਕੈਪਟਨ ਐਚ ਐਸ ਚੀਮਾ, ਤੇ ਵਿੱਕੀ ਰਾਏ, ਕੈਸ਼ੀਅਰ ਹੰਸਰਾਜ ਤਲਾਣੀਆਂ, ਮੈਡੀਕਲ ਵਿੰਗ ਦੇ ਸਹਾਇਕ ਚੇਅਰਮੈਨ ਡਾ ਕੁਲਦੀਪ ਮੁੱਲਾਂਪੁਰ,ਪ੍ਰੈਸ ਸਕੱਤਰ ਕ੍ਰਿਸ਼ਨ ਗੋਪਾਲ,ਸ਼ੰਕਰ ਸਿੰਘ ਫੌਜੀ ਜਿਲ੍ਹਾ ਪ੍ਰਧਾਨ ਬਰਨਾਲਾ,ਬਸੀ ਪਠਾਣਾ ਦੇ ਪ੍ਰਧਾਨ ਏ ਐਸ ਆਈ(ਰਿਟਾ :)ਜਸਵਿੰਦਰ ਸਿੰਘ ਲਾਲੀ, ਖਮਾਣੋਂ ਤਹਿਸੀਲ ਪ੍ਰਧਾਨ ਜਾਗੀਰ ਸਿੰਘ, ਉੱਘੇ ਸਮਾਜ ਸੇਵਕ ਓਮ ਪ੍ਰਕਾਸ਼ ਇਨਕਮ ਟੈਕਸ ਆਫ਼ਿਸਰ ( ਰਿਟਾ :), ਗੁਰਨੈਲ ਸਿੰਘ ਭੱਟੀਆਂ, ਕੁਲਵਿੰਦਰ ਸਿੰਘ, ਸੁਰਜੀਤ ਸਿੰਘ ਪ੍ਰਧਾਨ ਗੁਰਦਵਾਰਾ ਕਮੇਟੀ, ਮਨਜੀਤ ਸਿੰਘ, ਵੈਦ ਸ਼ਿਵ ਸਿੰਘ,ਸਕੂਲ ਸਟਾਫ ਚੋਂ ਸੈਂਟਰ ਹੈੱਡ ਟੀਚਰ ਤੇਜਵੰਤ ਸਿੰਘ, ਲਵਪ੍ਰੀਤ ਸਿੰਘ, ਰਮਨਦੀਪ ਸਿੰਘ, ਸਤਿੰਦਰ ਸਿੰਘ, ਚਰਨਜੀਤ ਕੌਰ, ਸਤਿੰਦਰ ਕੌਰ, ਮਨਦੀਪ ਕੌਰ, ਮਨਜੀਤ ਕੌਰ ਆਦਿ ਹਾਜ਼ਰ ਸਨ। ਸਮਾਰੋਹ ਦੇ ਅੰਤ ਵਿੱਚ ਸਾਰੇ ਹਾਜ਼ਰੀਨਾਂ ਨੇ ਬਾਬਾ ਸਾਹਿਬ ਦੇ ਦਰਸਾਏ ਰਸਤੇ ‘ਤੇ ਚੱਲਣ ਦਾ ਸੰਕਲਪ ਲਿਆ।












