ਪੁਲਿਸ ਪ੍ਰਸ਼ਾਸਨ ਨੂੰ ਪਈ ਹੱਥਾਂ ਪੈਰਾਂ ਦੀ, ਮੁਜਾਹਰਾ ਕਾਰੀਆਂ ਨੂੰ ਥਾਣਾ ਗੜਦੀਵਾਲ ਤੇ ਮੁਕੇਰੀਆਂ ਲਿਜਾਇਆ ਗਿਆ
ਸਵਾਲ ਕਰਕੇ ਸੱਤਾ ਵਿਚ ਆਈ ਸਰਕਾਰ, ਸਵਾਲਾਂ ਤੋਂ ਘਬਰਾਉਣ ਲੱਗੀ
ਟਾਂਡਾ ਉੜਮੁੜ 15 ਅਪ੍ਰੈਲ ,ਬੋਲੇ ਪੰਜਾਬ ਬਿਊਰੋ(ਮਲਾਗਰ ਖਮਾਣੋਂ );
ਅੱਜ ਜਲ ਸਪਲਾਈ ਅਤੇ ਸੈਨੀਟੇਸ਼ਨ ਵਰਕਰ ਯੂਨੀਅਨ ਪੰਜਾਬ ਰਜਿ 26 ਵੱਲੋ ਸੂਬਾ ਪ੍ਰਧਾਨ ਦਰਸ਼ਵੀਰ ਸਿੰਘ ਰਾਣਾ, ਸੂਬਾ ਸੀਨੀਅਰ ਮੀਤ ਪ੍ਰਧਾਨ ਜਸਵੀਰ ਸਿੰਘ ਸ਼ੀਰਾ,ਸੂਬਾ ਜੁਆਇੰਟ ਸਕੱਤਰ ਸੁਖਵਿੰਦਰ ਸਿੰਘ ਖਰਲ, ਸੂਬਾ ਮੀਤ ਪ੍ਰਧਾਨ ਲਾਲ ਸਿੰਘ ਗੁਰਦਾਸਪੁਰ, ਸੂਬਾ ਪ੍ਰਚਾਰ ਸਕੱਤਰ ਇੰਦਰਜੀਤ ਸਿੰਘ ਕਪੂਰਥਲਾ ਦੀ ਅਗਵਾਈ ਹੇਠ ਪਹਿਲਾਂ ਤੋਂ ਇਹ ਕੀਤੇ ਪ੍ਰੋਗਰਾਮ ਐਲਾਨ ਮੁਤਾਬਕ ਪੰਜਾਬ ਸਰਕਾਰ ਵੱਲੋਂ ਮੀਟਿੰਗਾਂ ਦੇ ਕੇ ਕੋਈ ਠੋਸ ਹੱਲ ਨਹੀਂ ਕੀਤਾ ਗਿਆ ਤਾ ਪੰਜਾਬ ਵਿੱਚ ਅਰਥੀ ਫੂਕ ਮੁਜ਼ਾਹਰੇ ਕੀਤੇ ਜਾਣਗੇ। ਜਿਸ ਦੇ ਤਹਿਤ ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਦੀ ਟਾਂਡਾ ਆਮਦ ਤੇ ਪਡਾਲ ਦੇ ਬਿਲਕੁਲ ਨਜ਼ਦੀਕ ਪੁਲਿਸ ਪ੍ਰਸ਼ਾਸਨ ਨੂੰ ਝੁਕਾਨੀ ਦੇ ਕੇ ਜ਼ਬਰਦਸਤ ਵਿਰੋਧ ਪ੍ਰਦਰਸ਼ਨ ਕੀਤਾ ਜਿਸ ਦੌਰਾਨ ਮੁੱਖ ਮੰਤਰੀ ਪੰਜਾਬ ਦੇ ਕਾਫਲੇ ਨੂੰ ਹੱਥਾਂ ਪੈਰਾਂ ਦੀ ਪੈ ਗਈ ਜਿਸ ਦੌਰਾਨ ਮੁੱਖ ਮੰਤਰੀ ਦੇ ਕਾਫਲੇ ਨੇ ਮੁਹਰੇ ਗੱਡੀਆਂ ਲਾਕੇ ਮੁਜਾਹਰਾਕਾਰੀਆਂ ਨੂੰ ਰੋਕਿਆ ਤੇ ਗਿਰਫ਼ਤਾਰ ਕਰਕੇ ਗੜਦੀਵਾਲ ਥਾਣੇ ਲਿਜਾਇਆ ਗਿਆ ਜਦੋਂ ਗੜਦੀਵਾਲ ਥਾਣੇ ਮੁਹਰੇ ਜਦੋਂ ਕਾਮਿਆਂ ਨੂੰ ਬੱਸ ਵਿਚੋਂ ਲਾਇਆ ਗਿਆ ਤਾਂ ਕਾਮਿਆਂ ਨੇ ਉਤਰਦੇ ਸਾਰ ਹੀ ਰੋਡ ਜਾਮ ਕਰ ਦਿੱਤਾ ਉਥੇ ਵੀ ਪ੍ਰਸ਼ਾਸਨ ਨੇ ਕਾਮਿਆਂ ਨੂੰ ਫ਼ੜਕੇ ਥਾਣਾ ਗੜਦੀਵਾਲ ਲਜਾਇਆ ਗਿਆ ਦੇਰ ਸ਼ਾਮ ਤੋਂ ਬਾਅਦ ਸਾਥੀ ਰਿਹਾ ਕਰ ਦਿੱਤੇ ਗਏ ਦੁਜੇ ਪਾਸ ਜਥੇਬੰਦੀ ਦੇ ਗੜਦੀਵਾਲ ਬ੍ਰਾਂਚ ਦੇ ਪ੍ਰਧਾਨ ਬਾਬਾ ਰਣਦੀਪ ਸਿੰਘ ਧਨੋਆ ਨੂੰ ਸਵੇਰ ਸਮੇਂ ਹੀ ਗਿਰਫ਼ਤਾਰ ਕਰਕੇ ਥਾਣਾ ਮੁਕੇਰੀਆਂ ਲਿਜਾਇਆ ਗਿਆ ਉਨ੍ਹਾਂ ਨੂੰ ਵੀ ਜਥੇਬੰਦੀ ਦੇ ਵਿਰੋਧ ਤੋਂ ਬਾਅਦ ਰਿਹਾਅ ਕਰ ਦਿੱਤਾ ਗਿਆ।ਪ੍ਰੈਸ ਨੂੰ ਜਾਣਕਾਰੀ ਦਿੰਦਿਆਂ ਹੋਇਆ ਜਿਲਾ ਪ੍ਰਧਾਨ ਪਰਦੀਪ ਸਿੰਘ ਖੱਖ ਅਤੇ ਜਿਲਾ ਜਰਨਲ ਸਕੱਤਰ ਕੁਲਦੀਪ ਸਿੰਘ ਰਾਣਾ ਨੇ ਦੱਸਿਆ ਕਿ ਜਥੇਬੰਦੀ ਦੀ ਸੂਬਾ ਕਮੇਟੀ ਦੀ ਮੀਟਿੰਗ ਕੱਲ 10 ਅਪ੍ਰੈਲ ਨੂੰ ਚੰਡੀਗੜ੍ਹ ਵਿਖੇ ਚੇਅਰਮੈਨ ਸਬ ਕਮੇਟੀ ਵਿੱਤ ਮੰਤਰੀ ਪੰਜਾਬ ਸਰਕਾਰ ਹਰਪਾਲ ਸਿੰਘ ਚੀਮਾ ਨਾਲ ਹੋਣੀ ਸੀ ਪਰ ਮੌਕੇ ਤੇ ਬਦਲ ਕੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨਾਲ ਕਰ ਦਿੱਤੀ ਗਈ ਜਿਸ ਤੋਂ ਵੱਖ ਵੱਖ ਜਥੇਬੰਦੀਆਂ ਨੇ ਮੌਕੇ ਤੇ ਹੀ ਮੀਟਿੰਗ ਦਾ ਬਾਈਕਾਟ ਕੀਤਾ ਗਿਆ ਅਤੇ ਉਹਨਾਂ ਰੋਸ ਜ਼ਹਿਰ ਕਰਦਿਆਂ ਕਿਹਾ ਕਿ ਸਰਕਾਰ ਦੀ ਕਹਿਣੀ ਅਤੇ ਕਰਨੀ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਸਰਕਾਰ ਬਣਨ ਤੋਂ ਪਹਿਲਾਂ ਇਹ ਮੰਤਰੀ ਮੁਲਾਜ਼ਮਾਂ ਦੀਆਂ ਰੈਲੀਆਂ ਵਿੱਚ ਜਾ ਕੇ ਝੂਠੇ ਵਾਅਦੇ ਕਰਦੇ ਹੁੰਦੇ ਸਨ ਕਿ ਅਸੀਂ ਮੁਲਾਜ਼ਮਾਂ ਦਾ ਸਾਰੀਆਂ ਮੰਗਾਂ ਦਾ ਹੱਲ ਕਰਾਂਗੇ ਪਰ ਸਰਕਾਰ ਬਣਨ ਤੋਂ ਬਾਅਦ ਇਹ ਸਰਕਾਰ ਦੀ ਬਿੱਲੀ ਥੈਲਿਓਂ ਬਾਹਰ ਆ ਗਈ ਹੈ ਸਮੂਹ ਵਰਕਰਾ ਵਿੱਚ ਰੋਸ ਨੂੰ ਦੇਖਦੇ ਹੋਏ ਪੂਰੇ ਪੰਜਾਬ ਵਿੱਚ ਆਰਥੀ ਫੂਕ ਮੁਜਾਰੇ ਕੀਤੇ ਜਾ ਰਹੇ ਹਨ ਅਤੇ ਪਿੱਟ ਸਿਆਪਾ ਕੀਤਾ ਜਾ ਰਿਹਾ ਉਹਨਾਂ ਕਿਹਾ ਕਿ ਜੇਕਰ ਆਉਣ ਵਾਲੇ ਸਮੇਂ ਵਿੱਚ ਸਮੂਹ ਇਨਲਿਸਟਮੈਂਟ ਅਤੇ ਆਊਟਸੋਰਸ ਮੁਲਾਜ਼ਮਾਂ ਨੂੰ ਵਿਭਾਗ ਵਿੱਚ ਲੈ ਕੇ ਪੱਕੇ ਕਰਨ ਅਤੇ ਹੋਰ ਮੰਗਾਂ ਹੱਲ ਨਾ ਕੀਤੀਆਂ ਤਾਂ ਮਾਨਯੋਗ ਮੁੱਖ ਮੰਤਰੀ ਪੰਜਾਬ ਦੀ ਟਾਂਡਾ ਫੇਰੀ ਸਮੇਂ ਜਥੇਬੰਦੀ ਵਲੋ ਰੋਸ ਜ਼ਹਿਰ ਕੀਤਾ ਜਾਵੇਗਾ ਅਤੇ ਆਉਣ ਵਾਲੇ ਸਮੇਂ ਹੋਰ ਸੰਘਰਸ਼ ਕੀਤੇ ਜਾਣਗੇ ਜਿਸ ਦੀ ਜਿੰਮੇਵਾਰੀ ਪੰਜਾਬ ਸਰਕਾਰ ਦੀ ਹੋਵੇਗੀ ।ਇਸ ਮੌਕੇ ਅਨਿਲ ਕੁਮਾਰ ਟਾਂਡਾ,ਕਮਲਜੀਤ ਸਿੰਘ,ਮਨਿਦਰ ਸਿੰਘ,ਕੁਲਦੀਪ ਸਿੰਘ ਰਾਣਾ,ਸ਼ਾਮ ਸੁੰਦਰ,ਸੁਪਿੰਦਰ ਸਿੰਘ,ਮਨਦੀਪ ਸਿੰਘ,ਪਰਦੀਪ ਸਿੰਘ,ਦੇਸ ਰਾਜ,ਅਸ਼ੋਕ ਕੁਮਾਰ,ਰਣਜੀਤ ਕੁਮਾਰ,ਜਗੀਰ ਸਿੰਘ,ਜਗਦੀਸ਼ ਸਿੰਘ,ਪਰਵਿੰਦਰ ਸਿੰਘ,ਰਵਿੰਦਰ ਕੁਮਾਰ ਗੁਰਵਿੰਦਰ ਸਿੰਘ ਗੁਰਮੁੱਖ ਸਿੰਘ ਸ਼ਰਨਜੀਤ ਸਿੰਘ,ਸ਼ਾਮ ਸੁੰਦਰ,ਪਰਦੀਪ ਸਿੰਘ,ਬਲਕਾਰ ਸਿੰਘ,ਰਮਨ ਸੈਣੀ ਹਰਨੇਕ ਸਿੰਘ ਰਾਜ ਸਿੰਘ ਆਦਿ ਸਾਥੀ ਵੱਡੀ ਗਿਣਤੀ ਵਿੱਚ ਹਾਜਰ ਸਨ












