ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ ਜਿਲਾ ਰੋਪੜ ਦੀ ਦਾ ਚੋਣ ਇਜਲਾਸ ਹੋਇਆ

ਪੰਜਾਬ

ਰਮੇਸ਼ ਕੁਮਾਰ ਨੁਰਪੁਰ ਪ੍ਰਧਾਨ, ਮਲਾਗਰ ਸਿੰਘ ਖਮਾਣੋ ਨੂੰ ਜ਼ਿਲ੍ਹਾ ਸਕੱਤਰ ਚੁਣਿਆ ਗਿਆ


ਸ੍ਰੀ ਚਮਕੌਰ ਸਾਹਿਬ,16, ਅਪ੍ਰੈਲ ,ਬੋਲੇ ਪੰਜਾਬ ਬਿਉਰੋ;

ਇੰਡੀਅਨ ਫੈਡਰੇਸ਼ਨ ਆਫ ਟਰੇਡ ਯੂਨੀਅਨ( ਇਫਟੂ ) ਜ਼ਿਲ੍ਹਾ ਰੋਪੜ ਦਾ ਚੋਣ ਇਜਲਾਸ ਤਰਸੇਮ ਸਿੰਘ ਜੱਟਪੁਰਾ, ਬਲਵਿੰਦਰ ਸਿੰਘ ਭੈਰੋ ਮਜਰਾ, ਰੁਪਿੰਦਰ ਸਿੰਘ ਮੋਰਿੰਡਾ ਦੀ ਪ੍ਰਧਾਨਗੀ ਹੇਠ ਵਿਸ਼ਵਕਰਮਾ ਭਵਨ ਸ੍ਰੀ ਚਮਕੌਰ ਸਾਹਿਬ ਵਿਖੇ ਹੋਇਆ, ਇਜਲਾਸ ਵਿੱਚ ਬਿਲਡਿੰਗ ਉਸਾਰੀ ਤੋਂ ਇਲਾਵਾ ਵੱਖ ਵੱਖ ਟਰੇਡਾਂ ਨਾਲ ਸੰਬੰਧਿਤ ਬਲਾਕ ਮੋਰਿੰਡਾ, ਨੂਰਪੁਰ ਬੇਦੀ, ਸ੍ਰੀ ਚਮਕੌਰ ਸਾਹਿਬ, ਰੋਪੜ ਦੇ ਯੂਨੀਅਨ ਆਗੂਆਂ ਨੇ ਸ਼ਮੂਲੀਅਤ ਕੀਤੀ। ਇਜਲਾਸ ਨੂੰ ਪੰਜਾਬ ਸਟੂਡੈਂਟ ਯੂਨੀਅਨ ਦੇ ਸੂਬਾ ਪ੍ਰਧਾਨ ਰਣਵੀਰ ਸਿੰਘ, ਡੀਐਮਐਫ ਦੇ ਆਗੂ ਸੁਖਰਾਮ ਕਾਲੇਵਾਲ, ਠੇਕਾ ਕਾਮਿਆਂ ਦੇ ਆਗੂ ਜਗਤਾਰ ਸਿੰਘ ਰੱਤੋ ਨੇ ਸੰਬੋਧਨ ਕਰਦਿਆਂ ਕੌਮੀ ਅਤੇ ਕੌਮਾਂਤਰੀ ਹਾਲਤਾਂ ਸਮੇਤ ਸੂਬਾ ਸਰਕਾਰ ਦੀ ਨੀਤੀਆਂ ਦੀਆਂ ਚਰਚਾ ਕਰਦੇ ਹੋਏ ਕਿਹਾ ਕਿ ਸਾਮਰਾਜੀ ਮੁਲਕ ਅਮਰੀਕਾ ਇੱਕ ਧਰੂਵੀ ਬਣਨ ਲਈ ਜਿੱਥੇ ਪਛੜੇ ਮੁਲਕਾਂ ਨੂੰ ਆਪਣੇ ਫੌਜੀ ਬੂਟਾਂ ਦੇ ਥੱਲੇ ਲਤਾੜ ਕੇ ਆਪਣੀਆਂ ਪਿੱਠੂ ਸਰਕਾਰਾਂ ਬਣਾਉਣ ਲਈ ਦੁਨੀਆਂ ਨੂੰ ਨਹਕੀ ਜੰਗ ਵੱਲ ਧੱਕ ਰਿਹਾ ਹੈ, ਇਹਨਾਂ ਸਾਮਰਾਜੀਆਂ ਦੀ ਭੇੜ ਵਿੱਚ ਸਮੁੱਚੀ ਦੁਨੀਆਂ ਦੇ ਮਿਹਨਤਕਸ਼ ਲੋਕ ਮਹਿਗਾਈ ਦੀ ਚੱਕੀ ਵਿੱਚ ਪਿਸ ਰਹੇ ਹਨ, ਸਾਮਰਾਜੀ ਤਾਕਤਾਂ ਇੱਕ ਪਾਸੇ ਬਰੂਦ ਸੁੱਟ ਰਹੀਆਂ ਹਨ,ਦੂਜੇ ਪਾਸੇ ਭਾਰਤ ਦੇ ਮਿਹਨਤਕਸ਼ ਲੋਕ ਗੈਸ ਸਿਲੰਡਰਾਂ ਦੀ ਕਿੱਲਤ ਕਾਰਨ ਸ਼ਹਿਰਾਂ ਨੂੰ ਛੱਡ ਕੇ ਆਪਣੇ ਪਿੰਡਾਂ ਵੱਲ ਪਰਤ ਰਹੇ ਹਨ, ਸਾਡੇ ਭਾਰਤ ਦੇ ਹਾਕਮ ਇਸ ਨਿਹੱਕੀ ਜੰਗ ਦਾ ਵਿਰੋਧ ਕਰਨ ਦੀ ਬਜਾਏ ਉਹ ਇਹਨਾਂ ਜੰਗਵਾਜਾ ਦਾ ਸਾਥ ਦੇ ਰਹੇ ਹਨ, ਅਤੇ ਇਹਨਾਂ ਕਾਰਪੋਰੇਟ ਦੀਆਂ ਨੀਤੀਆਂ ਨੂੰ ਲਾਗੂ ਕਰਕੇ ਮਜ਼ਦੂਰ ਜਮਾਤ ਨੂੰ ਹੋਰ ਭੁੱਖਮਰੀ ਵੱਲ ਤੱਕ ਰਹੇ ਹਨ ।ਮਜ਼ਦੂਰਾਂ ਨੇ ਆਪਣੇ ਸੰਘਰਸ਼ਾਂ ਨਾਲ ਪ੍ਰਾਪਤ ਕੀਤੇ ਕਿਰਤ ਕਾਨੂੰਨਾਂ ਨੂੰ ਵੀ ਭਾਰਤੀ ਹਾਕਮ ਕਾਰਪੋਰੇਟ ਪੱਖੀ ਕੋਡਾਂ ਵਿੱਚ ਤਬਦੀਲ ਕਰ ਰਹੇ ਹਨ। ਇਜਲਾਸ ਦੌਰਾਨ ਜ਼ਿਲ੍ਹਾ ਕਮੇਟੀ ਚ ਚੇਅਰਮੈਂਨ ਬਲਵਿੰਦਰ ਸਿੰਘ ਭੈਰੋ ਮਾਜਰਾ ,ਪ੍ਰਧਾਨ ਰਮੇਸ਼ ਕੁਮਾਰ ਨੁਰਪੁਰ, ਸੀਨੀਅਰ ਮੀਤ ਪ੍ਰਧਾਨ ਰੁਪਿੰਦਰ ਸਿੰਘ ਬਬਨਾੜਾ, ਮੀਤ ਪ੍ਰਧਾਨ ਧਰਮਪਾਲ ਨੂਰਪੁਰ, ਨਿਰਮਲ ਸਿੰਘ ਮੋਰਿੰਡਾ, ਜਿਲਾ ਸਕੱਤਰ ਮੁਲਾਗਰ ਸਿੰਘ ਖਮਾਣੋ, ਪ੍ਰੈਸ ਸਕੱਤਰ ਸਤਵਿੰਦਰ ਸਿੰਘ ਨੀਟਾ, ਵਿੱਤ ਸਕੱਤਰ ਸੰਜੀਵ ਕੁਮਾਰ ,ਸਲਾਹਕਾਰ ਹਰਵਿੰਦਰ ਸਿੰਘ, ਮੁੱਖ ਸਲਾਹਕਾਰ ਤਰਸੇਮ ਜੱਟਪੁਰਾ, ਪ੍ਰਚਾਰ ਸਕੱਤਰ ਰਣਬੀਰ ਸਿੰਘ ਕਾਂਜਰਾ ਕਾਰਜਕਾਰੀ ਮੈਂਬਰ ਸੁਖਰਾਮ ਕਾਲੇਵਾਲ ਆਦਿ ਨੂੰ ਸਰਬ ਸੰਮਤੀ ਨਾਲ ਚੁਣਿਆ ਗਿਆ।

Latest News

Latest News

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।